ਪੂਰਬੀ ਲੱਦਾਖ ਸਰਹੱਦ ਵਿਵਾਦ ''ਤੇ ਰਾਜਨਾਥ ਸਿੰਘ ਨੇ ਕਿਹਾ- ਚੰਗੀ ਚੱਲ ਰਹੀ ਚੀਨ ਨਾਲ ਗੱਲਬਾਤ

05/05/2024 1:28:31 PM

ਨਵੀਂ ਦਿੱਲੀ (ਭਾਸ਼ਾ)- ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਭਾਰਤ-ਚੀਨ ਫ਼ੌਜ ਗਤੀਰੋਧ ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦੋਵੇਂ ਪੱਖਾਂ ਦੀ ਗੱਲਬਾਤ ਚੰਗੀ ਚੱਲ ਰਹੀ ਹੈ। ਉਨ੍ਹਾਂ ਨੇ ਲੰਬੇ ਸਮੇਂ ਤੋਂ ਜਾਰੀ ਵਿਵਾਦ ਦੇ ਹੱਲ ਦੀ ਉਮੀਦ ਜਤਾਈ। ਸਿੰਘ ਨੇ ਸ਼ਨੀਵਾਰ ਨੂੰ ਦਿੱਤੇ ਗਏ ਇਕ ਇੰਟਰਵਿਊ 'ਚ ਇਹ ਵੀ ਕਿਹਾ ਕਿ ਭਾਰਤ ਚੀਨ ਨਾਲ ਲੱਗਦੀ ਸਰਹੱਦ 'ਤੇ ਤੇਜ਼ ਗਤੀ ਨਾਲ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਰਹਿਣਗੀਆਂ। ਉਨ੍ਹਾਂ ਨੇ ਗੱਲਬਾਤ ਪ੍ਰਕਿਰਿਆ ਨੂੰ ਸੰਵੇਦਨਸ਼ੀਲ ਸੁਭਾਅ ਨੂੰ ਦੇਖਦੇ ਹੋਏ ਵੱਧ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ,''ਗੱਲਬਾਤ ਚੰਗੀ ਚੱਲ ਰਹੀ ਹੈ।'' ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੂੰ ਸਕਾਰਾਤਮਕ ਨਤੀਜੇ ਅਤੇ ਦੋਵੇਂ ਫ਼ੌਜਾਂ ਦਰਮਿਆਨ ਲਗਭਗ 4 ਸਾਲ ਤੋਂ ਜਾਰੀ ਤਣਾਅ ਦੇ ਖ਼ਤਮ ਹੋਣ ਦੀ ਉਮੀਦ ਹੈ, ਇਸ 'ਤੇ ਰਾਜਨਾਥ ਸਿੰਘ ਨੇ ਕਿਹਾ,''ਜੇਕਰ ਕੋਈ ਉਮੀਦ ਨਹੀਂ ਹੈ ਤਾਂ ਗੱਲਬਾਤ ਕਿਉਂ ਹੋ ਰਹੀ ਹੈ।''

ਉਨ੍ਹਾਂ ਕਿਹਾ,''ਉਨ੍ਹਾਂ ਨੂੰ (ਚੀਨੀ ਪੱਖ ਨੂੰ) ਵੀ ਉਮੀਦ ਹੈ ਅਤੇ ਇਸੇ ਲਈ ਗੱਲਬਾਤ ਹੋ ਰਹੀ ਹੈ।'' ਭਾਰਤ ਅਤੇ ਚੀਨ ਦੀਆਂ ਫ਼ੌਜਾਂ ਦਰਮਿਆਨ ਮਈ 2020 ਤੋਂ ਗਤੀਰੋਧ ਜਾਰੀ ਹੈ ਅਤੇ ਸਰਹੱਦ ਵਿਵਾਦ ਦਾ ਪੂਰਾ ਹੱਲ ਅਜੇ ਤੱਕ ਨਹੀਂ ਹੋ ਸਕਿਆ ਹੈ। ਹਾਲਾਂਕਿ ਦੋਵੇਂ ਪੱਖ ਕਈ ਵਿਵਾਦਿਤ ਬਿੰਦੂਆਂ ਤੋਂ ਪਿੱਛੇ ਹਟ ਗਏ ਹਨ। ਰੱਖਿਆ ਮੰਤਰੀ ਨੇ ਪੂਰਬੀ ਲੱਦਾਖ ਗਤੀਰੋਧ ਨੂੰ ਲੈ ਕੇ ਸਰਕਾਰ 'ਤੇ ਲਗਾਤਾਰ ਨਿਸ਼ਾਨਾ ਵਿੰਨ੍ਹਣ ਲਈ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਕਿਹਾ,''ਉਹ (ਕਾਂਗਰਸ) ਭਾਰਤੀ ਫ਼ੌਜੀਆਂ ਦੀ ਬਹਾਦਰੀ 'ਤੇ ਸਵਾਲ ਚੁੱਕ ਰਹੇ ਹਨ... ਤੁਸੀਂ ਕਿਸ ਦਾ ਮਨੋਬਲ ਸੁੱਟ ਰਹੇ ਹੋ? ਤੁਹਾਡਾ ਇਰਾਦਾ ਕੀ ਹੈ? ਮੈਂ ਵੀ 1962 ਦੀ ਗੱਲ ਕਰ ਸਕਦਾ ਹੈ।'' ਜੂਨ 2020 'ਚ ਗਲਵਾਨ ਘਾਟੀ 'ਚ ਹੋਈ ਭਿਆਨਕ ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਸੰਬੰਧਾਂ 'ਚ ਕਾਫ਼ੀ ਗਿਰਾਵਟ ਆਈ। ਇਹ ਦਹਾਕਿਆਂ ਬਾਅਦ ਪੱਖਾਂ ਦਰਮਿਆਨ ਸਭ ਤੋਂ ਗੰਭੀਰ ਫ਼ੌਜ ਸੰਘਰਸ਼ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News