ਸਿੰਗਾਪੁਰ ''ਚ ਮੁਸਤਫ਼ਾ ਸਮੂਹ ਦਾ ਵੱਡੇ ਪੈਮਾਨੇ ''ਤੇ ਡਾਟਾ ਲੀਕ, ਜਾਂਚ ''ਚ ਲੱਗੀ ਪੁਲਸ

05/23/2024 6:00:33 PM

ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਦੇ ਲਿਟਿਲ ਇੰਡੀਆ ਵਿਚ ਸ਼ਾਪਿੰਗ ਮਾਲ ਦਾ ਸੰਚਾਲਨ ਕਰਨ ਸਮੇਤ ਕਈ ਖੇਤਰਾਂ ਵਿਚ ਕਾਰੋਬਾਰ ਕਰ ਰਹੇ ਮੁਸਤਫ਼ਾ ਸਮੂਹ ਦਾ ਡਾਟਾ ਵੱਡੇ ਪੈਮਾਨੇ 'ਤੇ ਲੀਕ ਹੋਣ ਦੀ ਖ਼ਬਰ ਹੈ। ਦੇਸ਼ ਦੀ ਡਾਟਾ ਸੁਰੱਖਿਆ ਏਜੰਸੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੀਡੀਆ 'ਚ ਵੀਰਵਾਰ ਨੂੰ ਪ੍ਰਕਾਸ਼ਿਤ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਚਰਚਿਤ ਹੈਕਰ ਮੰਚ 'ਬ੍ਰੀਚਫੋਰਮ' ਦੇ ਸਾਈਬਰ ਹਮਲਾਵਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਮੁਸਤਫ਼ਾ ਸਮੂਹ ਦੇ ਗਾਹਕਾਂ ਅਤੇ ਮੁਲਾਜ਼ਮਾਂ ਦੀ ਨਿੱਜੀ ਜਾਣਕਾਰੀ ਚੋਰੀ ਕਰ ਲਈ ਹੈ। 

ਇਹ ਵੀ ਪੜ੍ਹੋ - ਮਾਂ ਦਾ ਪ੍ਰੇਮੀ ਬਣਿਆ ਹੈਵਾਨ, 1 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ, ਅੱਖਾਂ 'ਚੋਂ ਵਗਦਾ ਰਿਹਾ ਖੂਨ, ਹੋਈ ਦਰਦਨਾਕ ਮੌਤ

ਦੂਜੇ ਪਾਸੇ 'ਦ ਸਟ੍ਰੇਟ ਟਾਈਮਜ਼' ਨੇ ਖ਼ਬਰ ਦਿੱਤੀ ਕਿ ਡਾਟਾ ਲੀਕ ਹੋਣ ਦੀ ਜਾਣਕਾਰੀ 25 ਅਪ੍ਰੈਲ ਨੂੰ ਦਿੱਤੀ ਗਈ ਸੀ। ਖ਼ਬਰ ਮੁਤਾਬਕ, ''ਹਾਲ ਦੇ ਹਫ਼ਤੇ ਵਿਚ ਮੰਚ ਨੂੰ ਬੰਦ ਕਰ ਦਿੱਤਾ ਗਿਆ ਹੈ।'' ਹੈਕਰ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਸ ਨੇ ਕੰਪਨੀਆਂ ਵੱਲੋਂ ਸੰਭਾਵਤ ਅਪਰਾਧੀਆਂ ਦੀ ਪਛਾਣ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲ ਵਿਸ਼ਵ ਪੱਧਰੀ ਡਾਟਾਬੇਸ ਤੋਂ ਡਾਟਾ ਚੋਰੀ ਕੀਤਾ ਹੈ। ਹੈਕਰ ਨੇ ਦਾਅਵਾ ਕੀਤਾ ਕਿ ਉਸ ਨੇ ਮੁਸਤਫ਼ਾ ਸਮੂਹ ਨਾਲ ਸਬੰਧਤ 180 ਗੀਗਾਬਾਈਟ ਡਾਟਾ ਪ੍ਰਾਪਤ ਕੀਤਾ ਹੈ। ਸਿੰਗਾਪੁਰ ਦੇ ਅਖ਼ਬਾਰ ਮੁਤਾਬਕ, ਮੰਚ 'ਤੇ ਫਾਈਲ ਅਪਲੋਡ ਕੀਤੀ ਗਈ ਸੀ, ਜਿਸ ਵਿਚ ਪੂਰਾ ਨਾਂ, ਪਛਾਣ ਪੱਤਰ ਗਿਣਤੀ, ਘਰ ਦਾ ਪਤਾ ਆਦਿ ਸੀ। 

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਹਾਲਾਂਕਿ, ਇਨ੍ਹਾਂ ਫਾਈਲਾਂ ਨੂੰ ਹਟਾ ਦਿੱਤਾ ਗਿਆ ਹੈ। ਵਿਅਕਤੀਗਤ ਡਾਟਾ ਸੁਰੱਖਿਆ ਕਮਿਸ਼ਨ (ਪੀਡੀਪੀਸੀ) ਨੇ ਅਖ਼ਬਾਰ ਨੂੰ ਦੱਸਿਆ ਕਿ ਉਹ ਮੁਸਤਫ਼ਾ ਸਮੂਹ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਜ਼ਿਆਦਾ ਸੂਚਨਾ ਲਈ ਸਮੂਹ ਨਾਲ ਸੰਪਰਕ ਕੀਤਾ ਹੈ। ਇਸ ਵਿਚਾਲੇ ਮੁਸਤਫ਼ਾ ਸਮੂਹ ਦੇ ਬੁਲਾਰੇ ਨੇ ਦੱਸਿਆ ਕਿ ਬਾਹਰੀ ਸਾਈਬਰ ਸੁਰੱਖਿਆ ਪੇਸ਼ੇਵਰਾਂ ਅਤੇ ਆਡੀਟਰ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਸਮੂਹ ਆਪਣੀ ਆਈਟੀ ਪ੍ਰਣਾਲੀ ਦੀ 'ਗੰਭੀਰਤਾ ਨਾਲ ਸਮੀਖਿਆ' ਕਰ ਰਿਹਾ ਹੈ।

ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News