ਭਾਰਤੀ ਸੈਨਾ ਮੁਖੀ ਜਨਰਲ ਪਾਂਡੇ ਸਤੰਬਰ 'ਚ ਕਰਨਗੇ ਨੇਪਾਲ ਦੀ ਯਾਤਰਾ
Wednesday, Aug 24, 2022 - 09:34 PM (IST)
ਕਾਠਮੰਡੂ-ਭਾਰਤ ਦੇ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਚਾਰ ਸਤੰਬਰ ਨੂੰ ਨੇਪਾਲ ਦੀ ਪੰਜ ਦਿਨ ਦੀ ਅਧਿਕਾਰਤ ਯਾਤਰਾ 'ਤੇ ਰਵਾਨਾ ਹੋਣਗੇ ਜਿਸ ਦੌਰਾਨ ਉਹ ਦੇਸ਼ ਦੇ ਚੋਟੀ ਦੇ ਫੌਜੀ ਅਤੇ ਨਾਗਰਿਕ ਲੀਡਰਸ਼ਿਪ ਨਾਲ ਵਿਆਪਕ ਗੱਲਬਾਤ ਕਰਨਗੇ। ਨੇਪਾਲ ਦੀ ਫੌਜ ਦੇ ਬੁਲਾਰੇ ਨਾਰਾਇਣ ਸਿਲਵਾਨ ਨੇ 'ਪੀ.ਟੀ.ਆਈ.-ਭਾਸ਼ਾ' ਨੂੰ ਕਿਹਾ ਕਿ ਸਾਨੂੰ ਭਾਰਤੀ ਸੈਨਾ ਮੁਖੀ ਦੀ ਆਗਾਮੀ ਨੇਪਾਲ ਯਾਤਰਾ ਲਈ ਮੰਤਰੀ ਪ੍ਰੀਸ਼ਦ ਤੋਂ ਇਜਾਜ਼ਤ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਯਾਤਰਾ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਦੋਵੇਂ ਧਿਰਾਂ ਵਿਸਤ੍ਰਿਤ ਯਾਤਰਾ 'ਤੇ ਵਿਚਾਰ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਜਾਪਾਨ ਨਵੇਂ ਪ੍ਰਮਾਣੂ ਰਿਐਕਟਰ ਦੇ ਵਿਕਾਸ 'ਤੇ ਕਰ ਰਿਹੈ ਵਿਚਾਰ
ਸਿਲਵਾਨ ਨੇ ਕਿਹਾ ਕਿ ਇਸ ਯਾਤਰਾ 'ਚ ਦੋਵਾਂ ਦੇਸ਼ਾਂ ਦਰਮਿਆਨ ਫੌਜੀ ਸਬੰਧਾਂ ਅਤੇ ਦੁਵੱਲੇ ਸਹਿਯੋਗ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਿਲਵਾਨ ਮੁਤਾਬਕ ਜਨਰਲ ਪਾਂਡੇ ਦੀ ਯਾਤਰਾ ਦਾ ਮੁੱਖ ਉਦੇਸ਼ ਨੇਪਾਲ ਦੀ ਫੌਜ ਦੇ ਆਨਰੇਰੀ ਜਨਰਲ ਦਾ ਖਿਤਾਬ ਹਾਸਲ ਕਰਨਾ ਹੈ ਜੋ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਪ੍ਰਦਾਨ ਕਰੇਗੀ।
ਇਹ ਵੀ ਪੜ੍ਹੋ : ਬਾਈਡੇਨ ਨੇ ਯੂਕ੍ਰੇਨ ਲਈ 2.98 ਅਰਬ ਡਾਲਰ ਦੀ ਨਵੀਂ ਫੌਜੀ ਸਹਾਇਤਾ ਦਾ ਕੀਤਾ ਐਲਾਨ
ਭਾਰਤ ਅਤੇ ਨੇਪਾਲ ਦੇ ਸੈਨਾ ਮੁਖੀਆਂ ਨੂੰ ਆਨਰੇਰੀ ਜਨਰਲ ਦੀ ਉਪਾਧੀ ਪ੍ਰਧਾਨ ਕਰਨ ਲਈ ਦੋਵਾਂ ਸੈਨਾ ਮੁਖੀਆਂ ਦੀ ਇਕ ਦੂਜੇ ਦੇ ਦੇਸ਼ਾਂ 'ਚ ਯਾਤਰਾ ਦੀ ਲੰਬੀ ਪਰਪੰਰਾ ਰਹੀ ਹੈ। ਨੇਪਾਲ ਦੇ ਸੈਨੀ ਮੁਖੀ ਪ੍ਰਭੁਰਾਮ ਸ਼ਰਮਾ ਭਾਰਤ ਦੇ ਸੈਨਾ ਮੁਖੀ ਦੇ ਸੱਦੇ 'ਤੇ ਪਿਛਲੇ ਸਾਲ ਨਵੰਬਰ 'ਚ ਭਾਰਤ ਆਏ ਸਨ। ਉਨ੍ਹਾਂ ਨੂੰ ਇਸ ਦੌਰਾਨ ਭਾਰਤੀ ਸੈਨਾ ਵੱਲੋਂ ਆਨਰੇਰੀ ਜਨਰਲ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ਇਮਰਾਨ ਖਾਨ ਨੂੰ ਦੋ ਸੀਟਾਂ 'ਤੇ ਉਪ ਚੋਣਾਂ ਲੜਨ ਦੀ ਮਿਲੀ ਇਜਾਜ਼ਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ