ਟਰੰਪ ਪ੍ਰਸ਼ਾਸਨ ਖਿਲਾਫ ਹਮਲਾਵਰ ਰਣਨੀਤੀ ਤਿਆਰ ਕਰਨ ਪਿੱਛੇ ਹੈ ਇਹ ਭਾਰਤੀ-ਅਮਰੀਕੀ ਔਰਤ
Wednesday, Jul 18, 2018 - 09:48 PM (IST)
ਵਾਸ਼ਿੰਗਟਨ — ਟਰੰਪ ਪ੍ਰਸ਼ਾਸਨ ਦੀਆਂ ਸਖਤ ਵੰਡਣਯੋਗ ਨੀਤੀਆਂ ਖਿਲਾਫ ਡੈਮੋਕ੍ਰੇਟਿਕ ਪਾਰਟੀ ਲਈ ਹਮਲਾਵਰ ਸੰਚਾਰ ਰਣਨੀਤੀ ਬਣਾਉਣ 'ਚ ਭਾਰਤੀ-ਅਮਰੀਕੀ ਸਬਰੀਨਾ ਸਿੰਘ ਦੀ ਅਹਿਮ ਭੂਮਿਕਾ ਰਹੀ ਹੈ। ਸਾਲ 1946 'ਚ ਉਸ ਇਤਾਹਸਕ ਕਾਨੂੰਨ ਨੂੰ ਬਣਾਉਣ 'ਚ ਸਬਰੀਨਾ ਦੇ ਦਾਦੇ ਸ. ਜੇਜੇ ਸਿੰਘ ਦੀ ਮਹੱਤਵਪੂਰਣ ਭੂਮਿਕਾ ਸੀ, ਜਿਸ ਦੇ ਜ਼ਰੀਏ ਹਰੇਕ ਸਾਲ ਅਮਰੀਕਾ 'ਚ 100 ਭਾਰਤੀ ਪ੍ਰਵਾਸੀਆਂ ਦਾ ਕੋਟਾ ਯਕੀਨਨ ਹੋਇਆ ਸੀ।

ਸਬਰੀਨਾ ਪਿਛਲੇ ਸਾਲ ਬੁਲਾਰੇ ਅਤੇ ਉਪ ਸੰਚਾਰ ਡਾਇਰੈਕਟਰ ਦੇ ਤੌਰ 'ਤੇ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ (ਡੀ. ਐੱਨ. ਸੀ.) ਨਾਲ ਜੁੜੀ ਸੀ। ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਦਾ ਕਹਿਣਾ ਹੈ ਕਿ ਉਹ ਆਪਣੇ ਦਾਦੇ ਸਰਦਾਰ ਜੇਜੇ ਸਿੰਘ ਦੇ ਕੰਮ ਤੋਂ ਪ੍ਰਰੇਣਾ ਲੈਂਦੀ ਹੋਈ ਟਰੰਪ ਦੀ ਵੰਡਣਯੋਗ ਨੀਤੀਆਂ ਖਿਲਾਫ ਲੱੜ ਰਹੀ ਹੈ।
