ਭਾਰਤੀ ਹਵਾਈ ਫ਼ੌਜ ਨੇ ਆਸਟ੍ਰੇਲੀਆ ’ਚ ਹੋਣ ਵਾਲੇ ਯੁੱਧ ਅਭਿਆਸ ਲਈ 4 ਸੁਖੋਈ ਅਤੇ 2 ਸੀ-17 ਜਹਾਜ਼ ਭੇਜੇ
Saturday, Aug 20, 2022 - 11:29 AM (IST)
ਨਵੀਂ ਦਿੱਲੀ (ਭਾਸ਼ਾ)- ਆਸਟ੍ਰੇਲੀਆ ’ਚ ਹੋਣ ਵਾਲੇ 17 ਦੇਸ਼ਾਂ ਦੇ ਹਵਾਈ ਯੁੱਧ ਅਭਿਆਸ ’ਚ ਭਾਗ ਲੈਣ ਲਈ ਭਾਰਤੀ ਹਵਾਈ ਫ਼ੌਜ ਦੇ 4 ਸੁਖੋਈ-30 ਐੱਮ. ਕੇ. ਆਈ. ਅਤੇ 2 ਸੀ-17 ਜਹਾਜ਼ ਪਹੁੰਚੇ ਹਨ। ਰਾਇਲ ਆਸਟ੍ਰੇਲੀਅਨ ਹਵਾਈ ਫ਼ੌਜ (ਆਰ.ਏ.ਏ.ਐੱਫ.) ਵਲੋਂ ਆਯੋਜਿਤ ਕੀਤਾ ਗਿਆ, ਤਿੰਨ ਹਫ਼ਤਿਆਂ ਤੱਕ ਚੱਲਣ ਵਾਲਾ ਇਹ ਅਭਿਆਸ ਅਜਿਹੇ ਸਮੇਂ ’ਚ ਹੋ ਰਿਹਾ ਹੈ ਜਦੋਂ ਰੂਸ-ਯੂਕਰੇਨ ਦਾ ਯੁੱਧ ਚੱਲ ਰਿਹਾ ਹੈ ਅਤੇ ਚੀਨ ਤਾਈਵਾਨ ਜਲਡਮਰੂ ’ਚ ਚੀਨ ਆਪਣੀ ਫੌਜੀ ਤਾਕਤ ਦਾ ਪ੍ਰਦਰਸ਼ਨ ਕਰ ਰਿਹਾ ਹੈ। ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਤਾਈਪੇ ਦਾ ਦੌਰਾ ਕੀਤਾ ਹੈ।
ਹਵਾਈ ਫ਼ੌਜ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਦਾ ਇਕ ਬੇੜਾ ਪਿੱਚ ਬਲੈਕ ਅਭਿਆਸ 2022 ’ਚ ਹਿੱਸਾ ਲੈਣ ਲਈ ਆਸਟ੍ਰੇਲੀਆ ਪਹੁੰਚ ਚੁੱਕਿਆ ਹੈ। ਇਹ ਅਭਿਆਸ 19 ਅਗਸਤ ਤੋਂ 8 ਸਤੰਬਰ ਤੱਕ ਚੱਲੇਗਾ। ਹਵਾਈ ਫ਼ੌਜ ਦੇ ਬੇੜੇ ਅਗਵਾਈ ਗਰੁੱਪ ਕੈਪਟਨ ਵਾਈ. ਪੀ. ਐੱਸ. ਨੇਗੀ ਕਰ ਰਹੇ ਹਨ ਅਤੇ ਇਸ ’ਚ 100 ਤੋਂ ਵੱਧ ਹਵਾਈ ਸੈਨਿਕ ਇਸ ’ਚ ਸ਼ਾਮਲ ਹਨ। ਯੂ.ਐੱਸ. ਹਾਊਸ ਆਫ਼ ਰਿਪ੍ਰਜ਼ੈਂਟੇਟਿਵ ਨੈਨਸੀ ਪੇਲੋਸੀ ਨੇ ਤਾਈਪੇ ਦਾ ਦੌਰਾ ਕੀਤਾ ਹੈ। ਆਈ.ਏ.ਐੱਫ. ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਦਾ ਇਕ ਬੇੜਾ ਪਿੱਚ ਬਲੈਕ ਅਭਿਆਸ 2022 ਵਿਚ ਹਿੱਸਾ ਲੈਣ ਲਈ ਆਸਟ੍ਰੇਲੀਆ ਪਹੁੰਚ ਗਿਆ ਹੈ। ਇਹ ਅਭਿਆਸ 19 ਅਗਸਤ ਤੋਂ 8 ਸਤੰਬਰ ਤੱਕ ਡਾਰਵਿਨ ਵਿਚ ਚੱਲੇਗਾ। ਏਅਰ ਫੋਰਸ ਫਲੀਟ ਦੀ ਅਗਵਾਈ ਗਰੁੱਪ ਕੈਪਟਨ ਵਾਈ.ਪੀ.ਐਸ. ਨੇਗੀ ਅਤੇ 100 ਤੋਂ ਵੱਧ ਏਅਰਮੈਨ ਇਸ ਵਿਚ ਸ਼ਾਮਲ ਹਨ।