ਗੁਜਰਾਤ ਦੇ ਕਾਰੋਬਾਰੀ ਨੇ ਅਭਿੰਨਦਨ ਦੀ ਵੀਰਤਾ ''ਤੇ ਸਾੜੀ ਪ੍ਰਿੰਟ ਕਰ ਕੇ ਕੀਤਾ ਸਵਾਗਤ
Sunday, Mar 03, 2019 - 12:27 PM (IST)

ਗੁਜਰਾਤ— ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨ ਤੋਂ ਸਹੀ ਸਲਾਮਤ ਭਾਰਤ ਵਾਪਸ ਆਏ, ਇਸ ਗੱਲ ਨਾਲ ਦੇਸ਼ ਭਰ 'ਚ ਖੁਸ਼ੀ ਦਾ ਮਾਹੌਲ ਹੈ। ਸੂਰਤ ਦੇ ਇਕ ਕੱਪੜਾ ਕਾਰੋਬਾਰੀ ਨੇ ਅਭਿਨੰਦਨ ਦੀ ਵੀਰਤਾ 'ਤੇ ਸਾੜੀ ਪ੍ਰਿੰਟ ਕਰ ਕੇ ਇਸ ਭਾਰਤੀ ਜਾਂਬਾਜ਼ ਦਾ ਸਵਾਗਤ ਕੀਤਾ ਹੈ। ਪੂਰੇ ਦੇਸ਼ 'ਚ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਦੀ ਵੀਰਤਾ ਦੇ ਚਰਚੇ ਹੋ ਰਹੇ ਹਨ। ਅਜਿਹੇ 'ਚ ਸੂਰਤ ਦੇ ਕੱਪੜਾ ਕਾਰੋਬਾਰੀ ਆਪਣੇ ਅੰਦਾਜ 'ਚ ਉਨ੍ਹਾਂ ਦੀ ਪ੍ਰਸ਼ੰਸਾ ਕੀਤੇ ਬਿਨਾਂ ਕਿਵੇਂ ਰਹਿ ਸਕਦੇ ਸਨ। ਇਹੀ ਕਾਰਨ ਹੈ ਕਿ ਸੂਰਤ ਦੇ ਕੱਪੜਾ ਕਾਰੋਬਾਰੀ ਮਨੀਸ਼ ਅਗਰਵਾਲ ਨੇ ਅਭਿਨੰਦਨ ਦੀ ਵੀਰਤਾ ਨੂੰ ਆਪਣੀ ਕੱਪੜਾ ਮਿਲ 'ਚ ਬਣਨ ਵਾਲੀਆਂ ਸਾੜੀਆਂ ਦੀ ਡਿਜ਼ਾਈਨ 'ਚ ਪ੍ਰਿੰਟ ਕੀਤਾ ਹੈ। ਮਿਗ-16 ਨੂੰ ਵੀ ਇਸ ਸਾੜੀ 'ਤੇ ਪ੍ਰਿੰਟ ਕੀਤਾ ਗਿਆ ਹੈ। ਨਾਲ ਹੀ ਭਾਰਤੀ ਫੌਜ ਦੀਆਂ ਤੋਪਾਂ ਨੂੰ ਵੀ ਪ੍ਰਿੰਟ ਕੀਤਾ ਗਿਆ ਹੈ। ਸਾੜੀ 'ਤੇ ਜੰਗਲਾਂ ਨੂੰ ਵੀ ਦਰਸਾਇਆ ਗਿਆ ਹੈ।ਜ਼ਿਕਰਯੋਗ ਹੈ ਕਿ ਸੂਰਤ 'ਚ ਹੀ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਰੀਮ ਪ੍ਰੋਜੈਕਟਰ ਸਟੈਚੂ ਆਫ ਯੂਨਿਟੀ 'ਤੇ ਵੀ ਸਾੜੀ ਤਿਆਰ ਕੀਤੀ ਗਈ ਹੈ। ਜਿਸ 'ਚ ਦੁਨੀਆ ਦੀ ਸਭ ਤੋਂ ਉੱਚੀ ਸਰਦਾਰ ਪਟੇਲ ਦੀ ਮੂਰਤੀ ਦੇ ਨਾਲ ਪੀ.ਐੱਮ. ਮੋਦੀ ਦੀ ਤਸਵੀਰ ਬਣਾਈ ਗਈ ਹੈ। ਉੱਥੇ ਹੀ ਸਰਜੀਕਲ ਸਟਰਾਈਕਲ 'ਚ ਕਈ ਸਾਰੇ ਡਿਜ਼ਾਈਨ ਨੂੰ ਵੀ ਜੋੜਿਆ ਗਿਆ ਹੈ, ਜਿਸ 'ਚ ਇਕ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਦੇ ਨਾਲ ਹਮਲੇ ਦੇ ਸੀਨ ਨੂੰ ਵੀ ਦਿਖਾਇਆ ਗਿਆ ਹੈ।