ਉਹ ਦਿਨ ਦੂਰ ਨਹੀਂ, ਜਦੋਂ ਭਾਰਤੀ ਸਵਦੇਸ਼ੀ ਪੁਲਾੜ ਜਹਾਜ਼ ਨਾਲ ਚੰਦਰਮਾ ’ਤੇ ਰੱਖੇਗਾ ਪੈਰ : ਮੋਦੀ

Saturday, Oct 21, 2023 - 12:58 PM (IST)

ਉਹ ਦਿਨ ਦੂਰ ਨਹੀਂ, ਜਦੋਂ ਭਾਰਤੀ ਸਵਦੇਸ਼ੀ ਪੁਲਾੜ ਜਹਾਜ਼ ਨਾਲ ਚੰਦਰਮਾ ’ਤੇ ਰੱਖੇਗਾ ਪੈਰ : ਮੋਦੀ

ਸਾਹਿਬਾਬਾਦ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਨੇ ਪੁਲਾੜ ਖੇਤਰ ਦੇ ਵਿਕਾਸ ਲਈ ਇਕ ਬਲੂਪ੍ਰਿੰਟ ਤਿਆਰ ਕਰ ਲਿਆ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਕੋਈ ਭਾਰਤੀ ਸਵਦੇਸ਼ੀ ਤੌਰ ’ਤੇ ਬਣਾਏ ਗਏ ਪੁਲਾੜੀ ਜਹਾਜ਼ ਰਾਹੀਂ ਚੰਦਰਮਾ ’ਤੇ ਪੈਰ ਰੱਖੇਗਾ। ਪ੍ਰਧਾਨ ਮੰਤਰੀ ਨੇ ਇਥੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਦਾ ‘ਗਗਨਯਾਨ’ ਭਾਰਤੀ ਪੁਲਾੜ ਯਾਤਰੀਆਂ ਨੂੰ ਪੁਲਾੜ ਵਿਚ ਲੈ ਜਾਵੇਗਾ ਅਤੇ ਦੇਸ਼ ਆਪਣਾ ਪੁਲਾੜ ਸਟੇਸ਼ਨ ਸਥਾਪਤ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ। ਮੋਦੀ ਨੇ ਦਿੱਲੀ-ਮੇਰਠ ‘ਰੀਜਨਲ ਰੈਪਿਡ ਟਰਾਂਜ਼ਿਟ ਸਿਸਟਮ’ (ਆਰ. ਆਰ. ਟੀ. ਐੱਸ.) ਦੇ 17 ਕਿਲੋਮੀਟਰ ਲੰਬੇ ਸੈਕਸ਼ਨ ’ਤੇ ਪਹਿਲੀ ‘ਨਮੋ ਭਾਰਤ’ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਹ ਵੀ ਪੜ੍ਹੋ : ਅਨੋਖੀ ਮਿਸਾਲ! ਸਹੁਰਾ ਪਰਿਵਾਰ ਧੀ ਨੂੰ ਦਿੰਦਾ ਸੀ ਤਸੀਹੇ ਤਾਂ ਪਿਓ ਬੈਂਡ-ਵਾਜਿਆਂ ਨਾਲ ਵਾਪਸ ਲੈ ਆਇਆ ਪੇਕੇ

ਇਹ ਭਾਰਤ ’ਚ ‘ਰੀਜਨਲ ਰੈਪਿਡ ਟਰਾਂਜ਼ਿਟ ਸਿਸਟਮ’ (ਆਰ. ਆਰ. ਟੀ. ਐੱਸ.) ਦੀ ਸ਼ੁਰੂਆਤ ਹੈ। ਇਹ ਟਰੇਨ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਭਾਰਤ ਦੁਨੀਆ ਵਿਚ ਸਭ ਤੋਂ ਵੱਧ ਡਿਜੀਟਲ ਲੈਣ-ਦੇਣ ਕਰ ਰਿਹਾ ਹੈ। ਅੱਜ ਤੋਂ ਸ਼ੁਰੂ ਹੋਈ ‘ਨਮੋ ਭਾਰਤ’ ਟਰੇਨ ਵੀ ਭਾਰਤ ’ਚ ਬਣੀ ਹੈ। ਅਸੀਂ 2040 ਤੱਕ ਪੁਲਾੜ ਖੇਤਰ ਲਈ ਇਕ ਮਜ਼ਬੂਤ ​​ਬਲੂਪ੍ਰਿੰਟ ਤਿਆਰ ਕੀਤਾ ਹੈ। ਮੋਦੀ ਨੇ ਕਿਹਾ ਕਿ ਭਾਰਤ ਦੇ ਚੰਦਰ ਮਿਸ਼ਨ ਚੰਦਰਯਾਨ-3 ਨੇ ਹਾਲ ਹੀ ਵਿਚ ਚੰਦਰਮਾ ਦੀ ਸਤ੍ਹਾ ’ਤੇ ਦੇਸ਼ ਦਾ ਤਿਰੰਗਾ ਲਗਾਇਆ ਹੈ। 21ਵੀਂ ਸਦੀ ਦਾ ਭਾਰਤ ਤਰੱਕੀ ਦੇ ਨਵੇਂ ਅਧਿਆਏ ਲਿਖ ਰਿਹਾ ਹੈ ਅਤੇ ਚੰਦਰਯਾਨ ਦੇ ਚੰਦਰਮਾ ’ਤੇ ਪਹੁੰਚਣ ਨਾਲ ਦੁਨੀਆ ਹੈਰਾਨ ਰਹਿ ਗਈ ਸੀ। ਇਸ ਮਹੀਨੇ ਦੇ ਸ਼ੁਰੂਆਤ ’ਚ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਲਈ ਟੀਚੇ ਤੈਅ ਕੀਤੇ ਅਤੇ ਇੰਜੀਨੀਅਰਾਂ ਅਤੇ ਵਿਗਿਆਨੀਆਂ ਨੂੰ 2035 ਤੱਕ ਇਕ ਭਾਰਤੀ ਪੁਲਾੜ ਸਟੇਸ਼ਨ ਸਥਾਪਤ ਕਰਨ ਅਤੇ 2040 ਤੱਕ ਇਕ ਭਾਰਤੀ ਪੁਲਾੜ ਯਾਤਰੀ ਨੂੰ ਚੰਦਰਮਾ ਦੀ ਸਤ੍ਹਾ ’ਤੇ ਭੇਜਣ ਲਈ ਕੰਮ ਕਰਨ ਲਈ ਕਿਹਾ। ਮੋਦੀ ਨੇ ਵਿਗਿਆਨੀਆਂ ਨੂੰ ਵੀਨਸ ਵਰਗੇ ਅੰਤਰ-ਗ੍ਰਹਿ ਮਿਸ਼ਨ ਸ਼ੁਰੂ ਕਰਨ ਅਤੇ ਮੰਗਲ ’ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਲਈ ਵੀ ਕਿਹਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News