ਭਾਰਤ ਨੇ ਸਫ਼ਲਤਾਪੂਰਵਕ ਕੀਤਾ ਮਨੁੱਖ ਰਹਿਤ ਸਕ੍ਰੈਮਜੇਟ ਪ੍ਰਦਰਸ਼ਨ ਜਹਾਜ਼ ਦਾ ਸਫ਼ਲ ਲਾਂਚ

Wednesday, Jun 12, 2019 - 05:03 PM (IST)

ਭਾਰਤ ਨੇ ਸਫ਼ਲਤਾਪੂਰਵਕ ਕੀਤਾ ਮਨੁੱਖ ਰਹਿਤ ਸਕ੍ਰੈਮਜੇਟ ਪ੍ਰਦਰਸ਼ਨ ਜਹਾਜ਼ ਦਾ ਸਫ਼ਲ ਲਾਂਚ

ਬਾਲਾਸੋਰ (ਓਡੀਸ਼ਾ)— ਭਾਰਤ ਨੇ ਓਡੀਸ਼ਾ ਤੱਟ ਨੇੜੇ ਇਕ ਬੇਸ ਤੋਂ ਹਾਈਪਰਸੋਨਿਕ ਗਤੀ ਨਾਲ ਉਡਾਣ ਲਈ ਦੇਸ਼ 'ਚ ਵਿਕਸਿਤ ਆਪਣੇ ਮਨੁੱਖ ਰਹਿਤ ਸਕ੍ਰੈਮਜੇਟ ਪ੍ਰਦਰਸ਼ਨ ਜਹਾਜ਼ ਦਾ ਬੁੱਧਵਾਰ ਨੂੰ ਪਹਿਲਾਂ ਲਾਂਚ ਕੀਤਾ, ਜੋ ਸਫ਼ਲ ਰਿਹਾ। ਰੱਖਿਆ ਸੂਤਰਾਂ ਨੇ ਦੱਸਿਆ ਕਿ ਇਹ ਜਹਾਜ਼ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਪ੍ਰਣਾਲੀ ਵਿਕਸਿਤ ਕਰਨ ਸੰਬੰਧੀ ਦੇਸ਼ ਦੇ ਮਹੱਤਵਪੂਰਨ ਪ੍ਰੋਗਰਾਮਾਂ ਦਾ ਅਹਿਮ ਹਿੱਸਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਸੂਤਰਾਂ ਨੇ ਦੱਸਿਆ ਕਿ ਇਹ ਲਾਂਚ ਡੀ.ਆਰ.ਡੀ.ਓ. ਨੇ ਬੰਗਾਲ ਦੀ ਖਾੜੀ 'ਚ ਡਾ. ਅਬਦੁੱਲ ਕਲਾਮ ਟਾਪੂ ਤੋਂ 11.25 ਵਜੇ ਕੀਤਾ। ਉਨ੍ਹਾਂ ਨੇ ਕਿਹਾ,''ਨਵੀਂ ਤਕਨੀਕ ਦਾ ਲਾਂਚ ਕੀਤਾ ਗਿਆ। ਰਡਾਰ ਤੋਂ ਪ੍ਰਾਪਤ ਡਾਟਾ ਦਿਖਾਉਂਦਾ ਹੈ ਕਿ ਲਾਂਚ ਸਫ਼ਲ ਰਿਹਾ।''

ਸੂਤਰਾਂ ਨੇ ਦੱਸਿਆ ਕਿ ਡੀ.ਆਰ.ਡੀ.ਓ. ਦੇ ਐੱਚ.ਐੱਸ.ਟੀ.ਡੀ.ਵੀ. (ਹਾਈਪਰਸੋਨਿਕ ਤਕਨਾਲੋਜੀ ਪ੍ਰਦਰਸ਼ਕ ਵਾਹਨ) ਪ੍ਰੋਗਰਾਮ ਦੇ ਅਧੀਨ ਕਰੀਬ 20 ਸੈਕਿੰਡ ਦੀ ਘੱਟ ਮਿਆਦ ਲਈ ਸਕ੍ਰੈਮਜੇਟ ਤਕਨਾਲੋਜੀ ਦਾ ਪ੍ਰਦਰਸ਼ਨ ਕਰਨ ਦੇ ਮਕਸਦ ਨਾਲ ਇਕ ਫਲਾਇੰਗ ਏਅਰਕ੍ਰਾਫਟ ਦੀ ਧਾਰਨਾ ਕੀਤੀ ਗਈ ਹੈ। ਇਸ ਧਾਰਨਾ ਦੇ ਸਾਕਾਰ ਹੁੰਦੇ ਹੀ ਭਾਰਤ ਉਨ੍ਹਾਂ ਚੁਣੇ ਹੋਏ ਦੇਸ਼ਾਂ ਦੇ ਕਲੱਬ 'ਚ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਕੋਲ ਇਸ ਤਰ੍ਹਾਂ ਦੀ ਤਕਨੀਕ ਹੈ। ਸੂਤਰਾਂ ਨੇ ਦੱਸਿਆ ਕਿ ਹਾਈਪਰਸੋਨਿਕ ਅਤੇ ਲੰਬੀ ਦੂਰ ਦੀਆਂ ਕਰੂਜ਼ ਮਿਜ਼ਾਈਲਾਂ ਲਈ ਯਾਨ ਦੇ ਤੌਰ 'ਤੇ ਪ੍ਰਯੋਗ ਕੀਤੇ ਜਾਣ ਤੋਂ ਇਲਾਵਾ ਇਹ ਇਕ ਦੋਹਰੇ ਉਪਯੋਗ ਦੀ ਤਕਨਾਲੋਜੀ ਹੈ, ਜੋ ਕਈ ਗੈਰ-ਫੌਜੀ ਕੰਮਾਂ 'ਚ ਵੀ ਪ੍ਰਯੋਗ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦੀ ਵਰਤੋਂ ਘੱਟ ਲਾਗਤ 'ਚ ਸੈਟੇਲਾਈਟਾਂ ਦੇ ਲਾਂਚ 'ਚ ਵੀ ਕੀਤੀ ਜਾ ਸਕਦੀ ਹੈ।


author

DIsha

Content Editor

Related News