ਭਾਰਤ 30 ਜੁਲਾਈ ਨੂੰ ਸਿੰਗਾਪੁਰ ਦੇ 7 ਸੈਟੇਲਾਈਟ ਲਾਂਚ ਕਰੇਗਾ
Monday, Jul 24, 2023 - 05:41 PM (IST)

ਬੈਂਗਲੁਰੂ (ਭਾਸ਼ਾ)- ਭਾਰਤ ਇਸਰਾਈਲ ਏਅਰੋਸਪੇਸ ਇੰਡਸਟਰੀਜ਼ (ਆਈ.ਏ.ਆਈ.) ਵਲੋਂ ਵਿਕਸਿਤ ਸਿੰਥੈਟਿਕ ਅਪਰਚਰ ਰਾਡਾਰ (ਐੱਸ.ਏ.ਆਰ.) ਪੇਲੋਡ ਨੂੰ ਲੈ ਕੇ 30 ਜੁਲਾਈ ਨੂੰ ਸਿੰਗਾਪੁਰ ਦਾ ਇਕ ਸੈਟੇਲਾਈਟ ਲਾਂਚ ਕਰੇਗਾ, ਜੋ ਹਰ ਮੌਸਮ ਵਿਚ ਤਸਵੀਰਾਂ ਲੈਣ ਦੇ ਸਮਰੱਥ ਹੈ। ਭਾਰਤੀ ਰਾਕੇਟ ਪੀ. ਐੱਸ. ਐੱਲ. ਵੀ.-ਸੀ. 56 ਐਤਵਾਰ ਸਵੇਰੇ 6.30 ਵਜੇ ਆਂਧਰਾ ਪ੍ਰਦੇਸ਼ ਵਿਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸ਼੍ਰੀਹਰੀਕੋਟਾ ਪੁਲਾੜ ਅੱਡੇ ਦੇ ਪਹਿਲੇ ਲਾਂਚ-ਪੈਡ ਤੋਂ 6 ਹੋਰ ਸੈਟੇਲਾਈਟਆਂ ਨਾਲ ਸਿੰਗਾਪੁਰ ਦੇ ਡੀ.ਐੱਸ.-ਐੱਸ.ਏ.ਆਰ. ਸੈਟੇਲਾਈਟ ਨੂੰ ਗ੍ਰਹਿ ਪੰਧ ’ਚ ਸਥਾਪਤ ਕਰੇਗਾ।
ਡੀ. ਐੱਸ.-ਐਸ. ਏ. ਆਰ. ਸੈਟੇਲਾਈਟ ਨੂੰ ਸਿੰਗਾਪੁਰ ਦੀ ਰੱਖਿਆ ਵਿਗਿਆਨ ਅਤੇ ਤਕਨਾਲੋਜੀ ਏਜੰਸੀ ਅਤੇ ਸਿੰਗਾਪੁਰ ਟੈਕਨਾਲੋਜੀ ਇੰਜੀਨੀਅਰਿੰਗ ਲਿਮਟਿਡ ਵਿਚਾਲੇ ਭਾਈਵਾਲੀ ਅਧੀਨ ਵਿਕਸਿਤ ਕੀਤਾ ਗਿਆ ਹੈ। ਸੈਟੇਲਾਈਟ ਦੀ ਵਰਤੋਂ ਸਿੰਗਾਪੁਰ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਦੀਆਂ ਸੈਟੇਲਾਈਟ ਇਮੇਜਰੀ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8