ਸੁਤੰਤਰਤਾ ਦਿਵਸ ਦੀ 75ਵੀਂ ਵਰੇਗੰਢ ''ਤੇ ਭਾਰਤ ਪੇਸ਼ ਕਰੇਗਾ ਤੇਜਸ ਮਾਰਕ-2

08/23/2019 4:42:35 PM

ਨਵੀਂ ਦਿੱਲੀ—ਭਾਰਤ ਸੁਤੰਤਰਤਾ ਦਿਵਸ ਦੀ 75ਵੀਂ ਵਰ੍ਹੇਗੰਢ 'ਤੇ ਸਵਦੇਸ਼ੀ ਲੜਾਕੂ ਜਹਾਜ਼ ਮਾਰਕ-2 ਦੁਨੀਆ ਦੇ ਸਾਹਮਣੇ ਪੇਸ਼ ਹੋਵੇਗਾ। ਲੰਬੇ ਸਮੇਂ ਤੋਂ ਇਸ ਜਹਾਜ਼ ਦੀ ਉਡੀਕ ਕੀਤੀ ਜਾ ਰਹੀ ਸੀ। ਇਹ ਹਥਿਆਰਾਂ ਅਤੇ ਇੰਜਣ ਦੇ ਮਾਮਲੇ 'ਚ ਮੌਜੂਦਾ ਤੇਜਸ ਤੋਂ ਕਾਫੀ ਬਿਹਤਰ ਹੋਵੇਗਾ। ਭਾਰਤ ਸਰਕਾਰ ਦੇ ਮਲਕੀਅਤ ਹੱਕ ਵਾਲੀ ਹਿੰਦੁਸਤਾਨ ਐਰੋਨਾਟਿਕਲ ਲਿਮਟਿਡ (ਐੱਚ. ਏ. ਐੱਲ) ਵੱਲੋਂ ਇਸ ਦਾ ਉਤਪਾਦਨ 2025-2026 ਨੂੰ ਸ਼ੁਰੂ ਕਰਨ ਦੀ ਸੰਭਾਵਨਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੀ ਐਰੋਨੋਟਿਕਲ ਡਿਵੈਲਪਮੈਂਟ ਏਜੰਸੀ (ਏ. ਡੀ. ਏ) ਨੇ ਦਸੰਬਰ 2018 ਨੂੰ 17.5 ਟਨ ਵਜਨੀ ਤੇਜਸ ਮਾਰਕ-2 ਦੇ ਡਿਜ਼ਾਇਨ ਨੂੰ ਆਖਰੀ ਰੂਪ ਦਿੱਤਾ ਸੀ ਅਤੇ ਸੰਭਾਵਨਾ ਹੈ ਕਿ ਹਵਾਈ ਫੌਜ ਲਈ ਪੰਜਵੀਂ ਪੀੜ੍ਹੀ ਦੇ ਦੋ ਇੰਜਣਾਂ ਵਾਲੇ ਲੜਾਕੂ ਜਹਾਜ਼ ਦੇ ਡਿਜ਼ਾਇਨ ਨੂੰ ਵੀ ਇਸ ਸਾਲ ਦੇ ਅੰਤ ਤੱਕ ਆਖਰੀ ਰੂਪ ਦਿੱਤਾ ਜਾਵੇਗਾ।

ਮਿਰਾਜ, ਜੈਗੂਆਰ ਅਤੇ ਗ੍ਰਿਫਨ ਤੋਂ ਦਮਦਾਰ ਹੋਵੇਗਾ ਮਾਰਕ-2 ਦਾ ਇੰਜਣ-
ਏ. ਡੀ. ਏ ਅਧਿਕਾਰੀਆਂ ਮੁਤਾਬਕ ਤੇਜਸ ਮਾਰਕ-2 ਦਾ ਵਜ਼ਨ ਮਿਰਾਜ, ਜੈਗੂਆਰ ਅਤੇ ਗ੍ਰਿਫਨ ਜਿੰਨਾ ਹੀ ਹੈ ਪਰ ਇਸ ਦਾ ਇੰਜਣ ਜੀ. ਈ 414 ਇਨ੍ਹਾਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ। 4.5 ਪੀੜ੍ਹੀ ਦੇ ਤੇਜਸ ਮਾਰਕ-2 ਦੇ ਉਤਪਾਦਨ ਤੋਂ ਪਹਿਲਾਂ ਤੇਜਸ ਐੱਲ. ਸੀ. ਏ (ਲਾਈਟ ਵੇਟ ਕਾਮਬੇਟ ਏਅਰਕ੍ਰਾਫਟ) ਦੇ 123 ਜਹਾਜ਼ਾਂ ਦਾ ਉਤਪਾਦਨ ਕੀਤਾ ਜਾਣਾ ਹੈ ਤਾਂ ਕਿ ਹਵਾਈ ਫੌਜ ਦੇ ਪੁਰਾਣੇ ਪੈ ਚੁੱਕੇ ਮਿਗ-21 ਦੇ ਬੇੜੇ ਦਾ ਸਥਾਨ ਲੈ ਸਕੇਗਾ। ਐੱਲ. ਸੀ. ਏ ਤੇਜਸ ਦਾ ਵਜਨ ਲਗਭਗ 11 ਟਨ ਹੈ।

ਤੇਜਸ ਮਾਰਕ-2 ਨੂੰ ਮਿਲੀ ਸੀ 2009 'ਚ ਮਨਜ਼ੂਰੀ-
ਤੇਜਸ ਮਾਰਕ-2 ਦੇ ਵਿਕਾਸ ਅਤੇ ਉਤਪਾਦਨ ਦੀ ਯੋਜਨਾ 2009 'ਚ 2431 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰ ਕੀਤੀ ਗਈ ਸੀ। ਤੇਜਸ ਮਾਰਕ-2 ਆਧੁਨਿਕ ਰੇਡਾਰ ਏ. ਈ. ਐੱਸ. ਏ. ਨਾਲ ਲੈਸ ਹੋਵੇਗਾ। ਇਸ ਦੇ ਨਾਲ ਹੀ ਮਾਰਕ-2 ਹਵਾ 'ਚ ਮਾਰ ਕਰਨ ਵਾਲੀ ਸਵਦੇਸੀ ਮਿਜ਼ਾਇਲ ਹਥਿਆਰ ਨਾਲ ਲੈੱਸ ਹੋਵੇਗਾ ਜੋ 70 ਕਿਲੋਮੀਟਰ ਦੂਰ ਤੱਕ ਨਿਸ਼ਾਨਾ ਵਿੰਨਣ 'ਚ ਸਮਰੱਥ ਹੈ। ਫਿਲਹਾਲ ਦ੍ਰਿਸ਼ ਤੋਂ ਪਰੇ ਮਿਜ਼ਾਇਲ ਦਾ ਪ੍ਰੀਖਣ ਹਵਾਈ ਫੌਜ ਦੇ ਐੱਸ. ਯੂ-30 ਐੱਮ. ਕੇ. ਆਈ. ਲੜਾਕੂ ਜਹਾਜ਼ਾਂ 'ਚ ਕੀਤਾ ਜਾ ਰਿਹਾ ਹੈ। ਏ. ਡੀ. ਏ ਭਾਰਤੀ ਹਵਾਈ ਫੌਜ ਦੀ ਜ਼ਰੂਰਤ ਦੇ ਹਿਸਾਬ ਨਾਲ ਐਡਵਾਂਸ ਮੀਡੀਅਮ ਕਾਮਬੇਟ ਏਅਰਕ੍ਰਾਫਟ (ਏ. ਐੱਮ. ਸੀ. ਏ) ਨੂੰ ਵਿਕਸਿਤ ਕਰਨ 'ਚ ਜੁੱਟੀ ਹੈ। 25 ਟਨ ਵਜਨੀ ਇਸ ਲੜਾਕੂ ਜਹਾਜ਼ ਦੇ ਹੇਠਲੇ ਹਿੱਸੇ 'ਚ ਸਾਰੇ ਹਥਿਆਰ ਹੋਣਗੇ ਅਤੇ ਇਸ ਨੂੰ 2 ਇੰਜਣ ਤਾਕਤ ਦੇਣਗੇ। ਇਸ 'ਚ ਸਟੈਲਥ ਫੀਚਰ ਵੀ ਹੋਵੇਗਾ, ਜਿਸ ਕਾਰਨ ਇਹ ਰਾਡਾਰ ਦੀ ਪਕੜ 'ਚ ਨਹੀਂ ਆਵੇਗਾ।

ਡੀ. ਆਰ. ਡੀ. ਓ. ਦੇ ਅਧਿਕਾਰੀਆਂ ਮੁਤਾਬਕ ਏ. ਐੱਮ. ਸੀ. ਏ. ਦੇ ਡਿਜ਼ਾਇਨ ਨੂੰ ਸਾਲ 2014 'ਚ ਮਨਜ਼ੂਰੀ ਮਿਲ ਗਈ ਸੀ ਪਰ ਭਾਰਤੀ ਹਵਾਈ ਫੌਜ ਨੇ ਪਿਛਲੇ ਸਾਲ ਹੀ ਇਸ ਯੋਜਨਾ 'ਤੇ ਆਪਣੀ ਮੋਹਰ ਲਗਾਈ ਹੈ। ਦੋ ਇੰਜਣਾਂ ਵਾਲੇ ਇਸ ਲੜਾਕੂ ਜਹਾਜ ਦਾ ਉਤਪਾਦਨ ਵੀ ਐੱਚ. ਏ. ਐੱਲ. ਕਰੇਗਾ।


Iqbalkaur

Content Editor

Related News