ਭਾਰਤ ਨੇ ਕਵਿਕ ਰੀਐਕਸ਼ਨ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ, ਜਾਣੋਂ ਖਾਸੀਅਤ

Friday, Nov 13, 2020 - 11:38 PM (IST)

ਭਾਰਤ ਨੇ ਕਵਿਕ ਰੀਐਕਸ਼ਨ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ, ਜਾਣੋਂ ਖਾਸੀਅਤ

ਨਵੀਂ ਦਿੱਲੀ - ਭਾਰਤ ਨੇ ਅੱਜ ਸ਼ੁੱਕਰਵਾਰ ਨੂੰ ਓਡਿਸ਼ਾ ਦੇ ਬਾਲਾਸੋਰ ਦੇ ਤੱਟ ਤੋਂ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਕਵਿਕ ਰੀਐਕਸ਼ਨ ਸਰਫੇਸ ਟੂ ਏਅਰ ਮਿਜ਼ਾਈਲ (QRSAM) ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਇਹ ਮਿਜ਼ਾਇਲ ਅਜਿਹੀ ਮਿਜ਼ਾਈਲ ਹੈ ਜੋ ਹਵਾ 'ਚ ਉੱਡ ਰਹੇ ਕਿਸੇ ਵੀ ਚੀਜ ਨੂੰ ਮਾਰਨ 'ਚ ਸਮਰੱਥ ਹੈ। ਪ੍ਰੀਖਣ ਦੌਰਾਨ ਮਿਜ਼ਾਈਲ ਨੇ ਹਵਾ 'ਚ ਆਪਣੇ ਟਾਰਗੇਟ ਨੂੰ ਤਬਾਹ ਕਰ ਦਿੱਤਾ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਭਾਰਤ ਨੇ ਡੀ.ਆਰ.ਡੀ.ਓ. ਦੁਆਰਾ ਵਿਕਸਿਤ ਨਾਗ ਐਂਟੀ ਟੈਂਕ ਗਾਈਡਡ ਮਿਜ਼ਾਈਲ ਪ੍ਰੀਖਣ ਕੀਤਾ ਸੀ।

ਮਿਜ਼ਾਈਲ ਨੂੰ ਆਈ.ਟੀ.ਆਰ. ਚਾਂਦੀਪੁਰ ਤੋਂ ਦੁਪਹਿਰ ਬਾਅਦ 3.50 ਵਜੇ ਓਡਿਸ਼ਾ ਤੱਟ ਤੋਂ ਲਾਂਚ ਕੀਤਾ ਗਿਆ। ਮਿਜ਼ਾਈਲ ਸਿੰਗਲ-ਸਟੇਜ-ਸਾਲਿਡ-ਪ੍ਰੋਪਲੈਂਟ ਰਾਕੇਟ ਮੋਟਰ ਰਾਹੀਂ ਸੰਚਾਲਿਤ ਹੈ ਅਤੇ ਸਾਰੇ ਸਵਦੇਸ਼ੀ ਉਪ-ਪ੍ਰਣਾਲੀਆਂ ਦੀ ਵਰਤੋਂ ਕਰਦੀ ਹੈ। ਰੱਖਿਆ ਮੰਤਰਾਲਾ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ, ਇਹ ਮਿਜ਼ਾਈਲ ਟ੍ਰਾਂਸਪੋਰਟ ਲਈ ਕੈਨਿਸਟ੍ਰਾਇਜਡ ਹੈ ਅਤੇ ਮੋਬਾਈਲ ਲਾਂਚਰ ਦੀ ਵਰਤੋਂ ਕਰਨ 'ਚ ਸਮਰੱਥ ਹੈ, ਜੋ 6 ਕੈਨਿਸਟ੍ਰਾਇਜਡ ਮਿਜ਼ਾਈਲਾਂ ਨੂੰ ਲੈ ਜਾਣ 'ਚ ਸਮਰੱਥ ਹੈ।


author

Inder Prajapati

Content Editor

Related News