ਸ਼ੰਗਰੀ-ਲਾਅ ਗੱਲਬਾਤ ''ਚ ਗੈਰ-ਮੌਜੂਦਗੀ ਨਾਲ ਭਾਰਤ-ਸਿੰਗਾਪੁਰ ਸਬੰਧਾਂ ''ਤੇ ਅਸਰ ਨਹੀਂ : ਵਿਦੇਸ਼ ਮੰਤਰਾਲੇ

Saturday, Jun 17, 2017 - 03:06 AM (IST)

ਸ਼ੰਗਰੀ-ਲਾਅ ਗੱਲਬਾਤ ''ਚ ਗੈਰ-ਮੌਜੂਦਗੀ ਨਾਲ ਭਾਰਤ-ਸਿੰਗਾਪੁਰ ਸਬੰਧਾਂ ''ਤੇ ਅਸਰ ਨਹੀਂ : ਵਿਦੇਸ਼ ਮੰਤਰਾਲੇ

ਨਵੀਂ ਦਿੱਲੀ — ਭਾਰਤ ਨੇ ਸਿੰਗਾਪੁਰ ਨਾਲ ਆਪਣੇ ਸਬੰਧਾਂ ਨੂੰ ਬਹੁਤ ਮਜ਼ਬੂਤ ਦੱਸਦੇ ਹੋਏ ਸ਼ੁੱਕਰਵਾਰ ਨੂੰ ਇਸ ਤਰ੍ਹਾਂ ਦੀ ਧਾਰਣਾਵਾਂ ਨੂੰ ਖਾਰਜ ਕਰ ਦਿੱਤਾ ਕਿ ਸ਼ੰਗਰੀ-ਲਾਅ ਗੱਲਬਾਤ 'ਤ ਉਸ ਦੀ ਗੈਰ-ਮੌਜੂਦਗੀ ਨਾਲ ਦੋ-ਪੱਖੀ ਸਬੰਧ ਪ੍ਰਭਾਵਿਤ ਹੋਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਕਿਹਾ, ''ਅਸੀਂ ਹਰ ਗੱਲਬਾਤ 'ਚ ਦੁਨੀਆ 'ਚ ਕਿਤੇ ਵੀ ਜਾਂ ਕਿਸੇ ਸੰਵਾਦ ਦੇ ਸੰਸਕਰਣ 'ਚ ਹਿੱਸਾ ਨਹੀਂ ਲੈਂਦੇ। ਸ਼ੰਗਰੀ-ਲਾਅ ਗੱਲਬਾਤ 'ਚ ਭਾਰਤ ਦੀ ਗੈਰ-ਮੌਜੂਦਗੀ ਨੂੰ ਕੋਈ ਤਵੱਜੋ ਨਹੀਂ ਦਿੱਤੀ ਜਾ ਸਕਦੀ। ਮੈਨੂੰ ਨਹੀਂ ਲੱਗਦਾ ਕਿ ਇਸ 'ਚ ਕੋਈ ਤਰਜ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ-ਸਿੰਗਾਪੁਰ ਦੇ ਸਬੰਧ ਬਹੁਤ ਮਜ਼ਬੂਤ ਹਨ। ਬਾਗਲੇ ਨੇ ਕਿਹਾ ਕਿ ਰਿਸ਼ਤੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ ਅਤੇ ਦੋਹਾਂ ਦੇਸ਼ਾਂ ਦੇ ਨੇਤਾ ਇਸ ਰਿਸ਼ਤੇ ਨੂੰ ਮਜ਼ਬੂਤੀ ਪ੍ਰਦਾਨ ਕਰਨ 'ਚ ਮਿਹਨਤ ਕਰ ਰਹੇ ਹਨ। ਭਾਰਤ ਨੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਸਟ੍ਰੇਟਜ਼ਿਕ ਸਟਡੀਜ਼ ਦੇ ਸੰਵਾਦ 'ਚ ਸ਼ਾਮਲ ਹੋਣ ਨਾਲ ਰੱਖਿਆ ਰਾਜ ਮੰਤਰੀ ਸੁਭਾਸ਼ ਭਾਮਰੇ ਦੀ ਅਗਵਾਈ 'ਚ ਗਏ ਵਫਦ ਨੂੰ ਰੋਕ ਲਿਆ ਸੀ ਕਿਉਂਕਿ ਭਾਮਰੇ ਨੂੰ ਪਾਕਿਸਤਾਨ ਦੀ ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਪ੍ਰਮੁੱਖ ਜਨਰਲ ਜੁਬੈਰ ਮਹਿਮੂਦ ਹਿਆਤ ਤੋਂ ਬਾਅਦ ਦਾ ਸਲਾਟ ਦਿੱਤਾ ਸੀ। ਹਾਲਾਂਕਿ ਸਿੰਗਾਪੁਰ 'ਚ ਭਾਰਤੀ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਪ੍ਰੋਗਰਾਮ 'ਚ ਹਿੱਸਾ ਲਿਆ ਸੀ।


Related News