ਭਾਰਤ ਨੇ ਬਚਾਅ ਉਪਕਰਨਾਂ, ਰਾਹਤ ਸਮੱਗਰੀ ਤੇ ਮੈਡੀਕਲ ਟੀਮਾਂ ਨਾਲ ਭੇਜੇ 4 ਜਹਾਜ਼, ਤੁਰਕੀ ਨੇ ਦੱਸਿਆ ਚੰਗਾ ''ਦੋਸਤ''

Wednesday, Feb 08, 2023 - 02:58 AM (IST)

ਭਾਰਤ ਨੇ ਬਚਾਅ ਉਪਕਰਨਾਂ, ਰਾਹਤ ਸਮੱਗਰੀ ਤੇ ਮੈਡੀਕਲ ਟੀਮਾਂ ਨਾਲ ਭੇਜੇ 4 ਜਹਾਜ਼, ਤੁਰਕੀ ਨੇ ਦੱਸਿਆ ਚੰਗਾ ''ਦੋਸਤ''

ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਮੰਗਲਵਾਰ ਵਿਸ਼ੇਸ਼ ਖੋਜ ਅਤੇ ਬਚਾਅ ਟੀਮਾਂ ਦੀ ਮਦਦ ਲਈ ਇਕ ਚਲਦੇ-ਫਿਰਦੇ ਹਸਪਤਾਲ ਸਣੇ 4 ਸੀ-17 ਗਲੋਬਮਾਸਟਰ ਮਿਲਟਰੀ ਟਰਾਂਸਪੋਰਟ ਜਹਾਜ਼ ਨੂੰ ਰਾਹਤ ਸਮੱਗਰੀ ਅਤੇ ਹੋਰ ਸਾਮਾਨ ਨਾਲ ਤੁਰਕੀ ਭੇਜਿਆ।

ਭਾਰਤੀ ਹਵਾਈ ਫੌਜ ਦੇ ਜਹਾਜ਼ ’ਚ ਸੋਮਵਾਰ ਨੂੰ ਤੁਰਕੀ ਦੇ ਨਾਲ ਭੂਚਾਲ ਨਾਲ ਪ੍ਰਭਾਵਿਤ ਸੀਰੀਆ ’ਚ ਜੀਵਨ ਰੱਖਿਅਕ ਦਵਾਈਆਂ ਅਤੇ ਡਾਕਟਰੀ ਸਪਲਾਈ ਸਮੇਤ 6 ਟਨ ਰਾਹਤ ਸਮੱਗਰੀ ਵੀ ਭੇਜੀ। ਖੋਜ ਅਤੇ ਬਚਾਅ ਕਰਮਚਾਰੀਆਂ ਦੇ ਇਕ ਸਮੂਹ, ਵਿਸ਼ੇਸ਼ ਤੌਰ ’ਤੇ ਟ੍ਰੇਂਡ ਕੁੱਤਿਆਂ ਦੇ ਦਸਤੇ, ਡ੍ਰਿਲਿੰਗ ਮਸ਼ੀਨਾਂ, ਰਾਹਤ ਸਮੱਗਰੀ ਅਤੇ ਦਵਾਈਆਂ ਨੂੰ ਲੈ ਕੇ ਭਾਰਤੀ ਹਵਾਈ ਫੌਜ ਦਾ ਪਹਿਲਾ ਸੀ-17 ਟ੍ਰਾਂਸਪੋਰਟ ਜਹਾਜ਼ ਸਵੇਰੇ ਭੂਚਾਲ ਪ੍ਰਭਾਵਿਤ ਦੇਸ਼ ਅਦਾਨਾ ਵਿਚ ਉਤਰਿਆ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਖੇਤਰ ’ਚ 13 ਮਿੰਟ ਤਕ ਘੁੰਮਦਾ ਰਿਹਾ ਪਾਕਿਸਤਾਨੀ ਡਰੋਨ, BSF ਨੇ ਫਾਇਰਿੰਗ ਕਰਦਿਆਂ ਚਲਾਏ ਈਲੂ ਬੰਬ

ਇਸੇ ਤਰ੍ਹਾਂ ਦੀ ਖੇਪ ਦੇ ਨਾਲ ਦੁਪਹਿਰ ਨੂੰ ਭਾਰਤੀ ਹਵਾਈ ਫੌਜ ਦਾ ਦੂਜਾ ਜਹਾਜ਼ ਰਵਾਨਾ ਕੀਤਾ ਗਿਆ। ਆਗਰਾ ਵਿਚ ਭਾਰਤੀ ਫੌਜ ਦੇ ਆਰਮੀ ਫੀਲਡ ਹਸਪਤਾਲ ਦੀ 99 ਮੈਂਬਰੀ ਟੀਮ ਤੁਰਕੀ ਵਿਚ 30 ਬਿਸਤਰਿਆਂ ਵਾਲਾ ਫੀਲਡ ਹਸਪਤਾਲ ਸਥਾਪਿਤ ਕਰੇਗੀ। ਟੀਮ ਵਿਚ ਮੈਡੀਕਲ ਮਾਹਿਰ ਸ਼ਾਮਲ ਹਨ ਅਤੇ ਇਹ ਐਕਸ-ਰੇ ਮਸ਼ੀਨਾਂ, ਵੈਂਟੀਲੇਟਰ, ਆਕਸੀਜਨ ਪੈਦਾ ਕਰਨ ਵਾਲੇ ਪਲਾਂਟ, ਕਾਰਡੀਆਕ ਮਾਨੀਟਰ ਅਤੇ ਸਬੰਧਤ ਉਪਕਰਨਾਂ ਨਾਲ ਲੈਸ ਹੈ। ਭਾਰਤੀ ਫੌਜ ਦੀ ਟੀਮ ਵਿਚ ਮਹਿਲਾ ਜਵਾਨ ਵੀ ਸ਼ਾਮਲ ਹਨ। 6 ਟਨ ਰਾਹਤ ਸਮੱਗਰੀ ਲੈ ਕੇ ਸੀਰੀਆ ਜਾ ਰਹੇ ਹਵਾਈ ਫੌਜ ਦੇ ਸੀ-130 ਜੇ. ਜਹਾਜ਼ ਨੇ ਮੰਗਲਵਾਰ ਦੇਰ ਰਾਤ ਉਡਾਣ ਭਰੀ।

ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘ ਨੇ ਜਿਸ ਕੁੜੀ ਦੀ ਬਚਾਈ ਇੱਜ਼ਤ, ਓਹੀ ਕਰ ਗਈ ਅਜਿਹਾ ਕਾਰਾ, ਜਾਣ ਕੇ ਉੱਡ ਜਾਣਗੇ ਹੋਸ਼

ਤੁਰਕੀ ਦੇ ਰਾਜਦੂਤ ਨੇ ਭਾਰਤ ਨੂੰ ਕਿਹਾ ਚੰਗਾ ‘ਦੋਸਤ’

ਤੁਰਕੀ ਦੇ ਰਾਜਦੂਤ ਫਿਰਤ ਸੁਨੇਲ ਨੇ ਭਾਰਤ ਦੀ ਸਹਾਇਤਾ ਦੇਣ ਲਈ ਸ਼ਲਾਘਾ ਕੀਤੀ। ਉਨ੍ਹਾਂ ਟਵੀਟ ਕੀਤਾ- ‘ਦੋਸਤ’ ਤੁਰਕੀ ਅਤੇ ਹਿੰਦੀ ’ਚ ਸਾਂਝਾ ਸ਼ਬਦ ਹੈ। ਸਾਡੇ ਕੋਲ ਤੁਰਕੀ ਦੀ ਕਹਾਵਤ ਹੈ ‘ਦੋਸਤ ਕਾਰਾ ਗੁੰਡੇ ਬੇਲੀ ਓਲੂਰ’। ਇਹ ਚੰਗੀ ਦੋਸਤੀ ਦੀ ਮਿਸਾਲ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News