ਭਾਰਤ ਨੇ ਸਿੱਕਮ ਸਰਹੱਦ ''ਤੇ ਤਾਇਨਾਤ ਕੀਤੀਆਂ ਬੋਫਰਜ਼ ਤੋਪਾਂ

08/10/2017 2:47:45 AM

ਨਵੀਂ ਦਿੱਲੀ (ਰਣਜੀਤ)— ਸਿੱਕਮ ਨਾਲ ਲੱਗਦੇ ਭੂਟਾਨ ਦੇ ਦਾਅਵੇ ਵਾਲੇ ਡੋਕਲਾਮ ਇਲਾਕੇ ਦੇ ਪਿੱਛੇ ਭਾਰਤੀ ਫੌਜ ਨੇ ਚੀਨੀ ਫੌਜ ਦੀ ਕਿਸੇ ਚੁਨੌਤੀ ਨਾਲ ਮੁਕਾਬਲੇ ਲਈ ਆਪਣੀਆਂ ਬੋਫਰਜ਼ ਤੋਪਾਂ ਤਾਇਨਾਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਥੇ ਰੱਖਿਆ ਸੂਤਰਾਂ ਨੇ ਕਿਹਾ ਕਿ ਚੀਨ ਨਾਲ ਲੱਗਣ ਵਾਲੀ ਸਿੱਕਮ ਸਰਹੱਦ 'ਤੇ ਭਾਰਤੀ ਫੌਜ ਚੌਕਸੀ ਵਜੋਂ ਕਦਮ ਚੁੱਕ ਰਹੀ ਹੈ। ਇਕ ਸੂਤਰ ਨੇ ਕਿਹਾ ਕਿ ਤੋਪਾਂ ਨੂੰ ਨਾ ਜੰਗ, ਨਾ ਸ਼ਾਂਤੀ ਦੀ ਅਵਸਥਾ ਵਿਚ ਤਾਇਨਾਤ ਰੱਖਿਆ ਗਿਆ।
ਡੋਕਲਾਮ ਇਲਾਕੇ ਵਿਚੋਂ ਭਾਰਤੀ ਫੌਜ ਨੂੰ ਪਿੱਛੇ ਭਜਾਉਣ ਲਈ ਚੀਨ ਵਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਧਮਕੀਆਂ ਮਗਰੋਂ ਚੀਨ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਸ ਦੀਆਂ ਧਮਕੀਆਂ ਨੂੰ ਭਾਰਤੀ ਫੌਜ ਹੌਲੇਪਣ ਵਿਚ ਨਹੀਂ ਲੈ ਰਹੀ ਅਤੇ ਚੀਨੀ ਫੌਜ ਦੀ ਕਿਸੇ ਵੀ ਕਾਰਵਾਈ ਦਾ ਮੁਕਾਬਲਾ ਕਰਨ ਲਈ ਤਿਆਰ ਹੈ। ਸੂਤਰਾਂ ਅਨੁਸਾਰ ਸਿੱਕਮ ਸਰਹੱਦ 'ਤੇ ਦੋ ਬ੍ਰਿਗੇਡ ਫੌਜ (ਲਗਭਗ 6 ਹਜ਼ਾਰ ਫੌਜੀ) ਨਾਥੁਲਾ ਦੇ ਇਲਾਕੇ ਵਿਚ ਤਾਇਨਾਤ ਕੀਤੀ ਹੈ। ਬੋਫਰਜ਼ ਤੋਪਾਂ 30 ਤੋਂ 38 ਕਿਲੋਮੀਟਰ ਤਕ ਮਾਰ ਕਰ ਸਕਦੀਆਂ ਹਨ।


Related News