ਰੋਹਿੰਗਿਆ ਸ਼ਰਨਾਰਥੀਆਂ ਲਈ 700 ਟਨ ਰਾਹਤ ਸਮੱਗਰੀ ਭੇਜ ਰਿਹੈ ਭਾਰਤ

09/24/2017 1:47:13 AM

ਨਵੀਂ ਦਿੱਲੀ— ਭਾਰਤ ਰੋਹਿੰਗਿਆ ਸ਼ਰਨਾਰਥੀਆਂ ਲਈ ਰਾਹਤ ਸਮੱਗਰੀ ਦੀ ਇਕ ਨਵੀਂ ਖੇਪ ਬੰਗਲਾਦੇਸ਼ ਭੇਜ ਰਿਹਾ ਹੈ। ਨੇਵੀ ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਂਧਰ ਪ੍ਰਦੇਸ਼ ਦੇ ਕਾਕੀਨਾਡਾ ਬੰਦਰਗਾਹ 'ਚ ਨੇਵੀ ਫੌਜ ਦੇ ਜਹਾਜ਼ ਆਈ.ਐੱਮ.ਐੱਸ. ਘੜਿਆਲ 'ਤੇ ਕਰੀਬ 700 ਟਨ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ, ਤਾਂਕਿ ਇਸ ਨੂੰ ਬੰਦਗਾਲਦੇਸ਼ ਦੇ ਚਟਵਾਲ ਲਿਆਂਦਾ ਜਾ ਸਕੇ।
ਸ਼ਰਨਾਰਥੀਆਂ ਨੂੰ ਵੰਡੀ ਜਾਣ ਵਾਲੀ ਇਸ ਰਾਹਤ ਸਮੱਗਰੀ ਨੂੰ ਪਾਰਿਵਾਰਕ ਪੈਕਟਾਂ 'ਚ ਭਰਿਆ ਜਾ ਰਿਹਾ ਹੈ। ਇਨ੍ਹਾਂ 'ਚ ਭੋਜਨ ਸਮੱਗਰੀ, ਕੱਪੜੇ ਅਤੇ ਮੱਛਰਦਾਨੀ ਸਣੇ ਕਈ ਹੋਰ ਸਾਮਾਨ ਹਨ। ਇਨ੍ਹਾਂ ਸਮੱਗਰੀਆਂ ਨੂੰ ਕਰੀਬ 62 ਹਜ਼ਾਰ ਪਾਰਿਵਾਰਾਂ 'ਚ ਵੰਡੇ ਜਾਣ ਦੀ ਸੰਭਾਵਨਾ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਹਵਾਈ ਫੌਜ ਦਾ ਇਕ ਹੇਵੀਵੇਟ ਟਰਾਂਸਪੋਰਟ ਹਵਾਈ ਜਹਾਜ਼ ਬੰਗਲਾਦੇਸ਼ 'ਚ ਰੋਹਿੰਗਿਆ ਸ਼ਰਨਾਰਥੀਆਂ ਲਈ ਕਰੀਬ 55 ਟਨ ਰਾਹਤ ਸਮੱਗਰੀ ਲੇ ਕੇ ਗਿਆ ਹੈ। ਉਥੇ ਹੀ ਬੰਗਲਾਦੇਸ਼ ਨੇ ਕਿਹਾ ਕਿ ਮਿਆਂਮਾਰ 'ਚ ਰੋਹਿੰਗਿਆ ਸ਼ਰਨਾਰਥੀਆਂ ਦੇ ਆਉਣ ਦਾ ਸਿਲਸਿਲਾ ਰੁੱਕ ਗਿਆ ਹੈ। ਕੁਝ ਹਫਤੇ ਦੇ ਅੰਦਰ  ਕਰੀਬ 430 ਹਜ਼ਾਰ ਸ਼ਰਨਾਰਥੀ ਬੰਗਲਾਦੇਸ਼ 'ਚ ਦਾਖਲ ਹੋ ਚੁੱਕੇ ਹਨ। ਬੰਗਲਾਦੇਸ਼ ਸਰਹੱਦ ਸੁਰੱਖਿਆ ਗਾਰਡ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ 'ਚ ਉਨ੍ਹਾਂ ਨੇ ਨਾਫ ਨਦੀ ਜਾਂ ਬੰਗਾਲ ਦੀ ਖਾੜੀ 'ਚ ਰੋਹਿੰਗਿਆ ਲੋਕਾਂ ਨੂੰ ਲਿਆਉਂਦੇ ਹੋਏ ਕਿਸੇ ਕਿਸ਼ਤੀ ਨੂੰ ਨਹੀਂ ਦੇਖਿਆ ਹੈ।


Related News