ਭਾਰਤ ਨੇ ਲਾਂਚ ਕੀਤੀ ਚੌਥੀ ਪਰਮਾਣੂ ਮਿਜ਼ਾਈਲ ਪਣਡੁੱਬੀ, ਜਾਣੋ ਇਸ ਦੀ ਤਾਕਤ

Wednesday, Oct 23, 2024 - 02:52 PM (IST)

ਭਾਰਤ ਨੇ ਲਾਂਚ ਕੀਤੀ ਚੌਥੀ ਪਰਮਾਣੂ ਮਿਜ਼ਾਈਲ ਪਣਡੁੱਬੀ, ਜਾਣੋ ਇਸ ਦੀ ਤਾਕਤ

ਨਵੀਂ ਦਿੱਲੀ- ਭਾਰਤ ਨੇ ਭਾਰਤੀ ਜਲ ਸੈਨਾ ਬੇੜੇ ਦੀ ਤਾਕਤ ਵਧਾਉਂਦੇ ਹੋਏ ਚੌਥੀ ਪਰਮਾਣੂ ਮਿਜ਼ਾਈਲ ਪਣਡੁੱਬੀ ਸਬਮਰੀਨ ਚੁੱਪਚਾਪ ਲਾਂਚ ਕਰ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਸ਼ਾਖਾਪਟਨਮ ਵਿਚ ਸ਼ਿਪ ਬਿਲਡਿੰਗ ਸੈਂਟਰ (SBC) 'ਚ ਇਸ ਪਣਡੁੱਬੀ ਨੂੰ ਲਾਂਚ ਕੀਤਾ ਹੈ। ਇਸ ਪਣਡੁੱਬੀ ਦਾ ਕੋਡ ਨੇਮ S-4 ਹੈ।

ਨਵੀਂ ਲਾਂਚ ਕੀਤੀ ਗਈ S-4 ਪਣਡੁੱਬੀ ਵਿਚ ਲਗਭਗ 75 ਫੀਸਦੀ ਸਵਦੇਸ਼ੀ ਸਮੱਗਰੀ ਹੈ ਅਤੇ ਇਹ K-4 ਬੈਲਿਸਟਿਕ ਮਿਜ਼ਾਈਲਾਂ ਨਾਲ ਲੈਸ ਹੈ, ਜਿਸਦੀ ਰੇਂਜ 3,500 ਕਿਲੋਮੀਟਰ ਹੈ। ਇਸ ਨੂੰ ਵਰਟੀਕਲ ਲਾਂਚਿੰਗ ਸਿਸਟਮ ਜ਼ਰੀਏ ਦਾਗਿਆ ਜਾ ਸਕਦਾ ਹੈ। ਇਸ ਸ਼੍ਰੇਣੀ ਦਾ ਪਹਿਲਾ INS ਅਰਿਹੰਤ 750 ਕਿਲੋਮੀਟਰ ਦੀ ਰੇਂਜ ਦੇ  K-15 ਪਰਮਾਣੂ ਮਿਜ਼ਾਈਲਾਂ ਲੈ ਕੇ ਜਾ ਸਕਦਾ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 29 ਅਗਸਤ 2024 ਨੂੰ ਪਣਡੁੱਬੀ ਪ੍ਰਾਜੈਕਟ ਦਾ ਸ਼ੁੱਭ ਆਰੰਭ ਕੀਤਾ। ਇਹ ਵਿਕਾਸ ਅਜਿਹੇ ਸਮੇਂ ਵਿਚ ਹੋਇਆ ਹੈ, ਜਦੋਂ ਤੀਜੀ ਪਰਮਾਣੂ ਊਰਜਾ ਨਾਲ ਚੱਲਣ ਵਾਲੀ ਪਣਡੁੱਬੀ INS ਅਰਿਧਮਾਨ ਦਾ ਨਿਰਮਾਣ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਇਹ ਅਚਾਨਕ ਮੁਸ਼ਕਲਾਂ ਨਾਲ ਨਜਿੱਠਣ ਲਈ ਆਪਣੇ ਹਥਿਆਰਾਂ ਨੂੰ ਮਜ਼ਬੂਤ ​​ਕਰਨ ਲਈ ਭਾਰਤ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ।

ਜ਼ਿਕਰਯੋਗ ਹੈ ਕਿ ਦੋ ਪਰਮਾਣੂ ਪਣਡੁੱਬੀਆਂ INS ਅਰਿਹੰਤ ਅਤੇ INS ਅਰਿਘਾਟ ਨੂੰ ਪਹਿਲਾਂ ਹੀ ਭਾਰਤੀ ਜਲ ਸੈਨਾ ਵਿਚ ਸ਼ਾਮਲ ਕੀਤਾ ਜਾ ਚੁੱਕਾ ਹੈ। INS ਅਰਿਘਾਟ ਨੂੰ ਇਸ ਸਾਲ ਅਗਸਤ ਵਿਚ ਸ਼ਾਮਲ ਕੀਤਾ ਗਿਆ ਸੀ।  INS ਅਰਿਧਮਾਨ ਨੂੰ ਅਗਲੇ ਸਾਲ ਬੇੜੇ ਵਿਚ ਸ਼ਾਮਲ ਕੀਤਾ ਜਾਵੇਗਾ। 9 ਅਕਤੂਬਰ ਨੂੰ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਨੇ ਹਿੰਦ-ਪ੍ਰਸ਼ਾਂਤ ਖੇਤਰ ਦੇ ਉੱਭਰਦੇ ਰੱਖਿਆ ਦ੍ਰਿਸ਼ ਦੇ ਮੱਦੇਨਜ਼ਰ ਦੋ ਪ੍ਰਮਾਣੂ ਸੰਚਾਲਿਤ ਹਮਲਾਵਰ ਪਣਡੁੱਬੀਆਂ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ।


author

Tanu

Content Editor

Related News