ਭਾਰਤੀ ਪਾਸਪੋਰਟ ਹੋਲਡਰਾਂ ਲਈ ਵੱਡੀ ਖ਼ਬਰ ; ਇਸ ਦੇਸ਼ ਨੇ 60 ਤੋਂ ਘਟਾ ਕੇ 30 ਦਿਨ ਲਈ ਵੀਜ਼ਾ ਐਂਟ੍ਰੀ ਕੀਤੀ Free

Tuesday, Sep 08, 2026 - 09:38 AM (IST)

ਭਾਰਤੀ ਪਾਸਪੋਰਟ ਹੋਲਡਰਾਂ ਲਈ ਵੱਡੀ ਖ਼ਬਰ ; ਇਸ ਦੇਸ਼ ਨੇ 60 ਤੋਂ ਘਟਾ ਕੇ 30 ਦਿਨ ਲਈ ਵੀਜ਼ਾ ਐਂਟ੍ਰੀ ਕੀਤੀ Free

ਇੰਟਰਨੈਸ਼ਨਲ ਡੈਸਕ- ਥਾਈਲੈਂਡ ਸਰਕਾਰ ਨੇ ਭਾਰਤ ਸਣੇ 60 ਦੇਸ਼ਾਂ ਦੇ ਟੂਰਿਸਟਾਂ ਲਈ ਬਿਨਾਂ ਵੀਜ਼ਾ ਰਹਿਣ ਦੀ ਸਮਾਂ ਹੱਦ 60 ਦਿਨਾਂ ਤੋਂ ਘਟਾ ਕੇ 30 ਦਿਨ ਕਰਨ ਦਾ ਐਲਾਨ ਕੀਤਾ ਹੈ। ਰਾਇਲ ਗਜ਼ਟ 'ਚ ਜਾਰੀ ਕੀਤੀ ਗਈ ਇਸ ਨਵੀਂ ਨੀਤੀ ਨੂੰ 15 ਸਤੰਬਰ 2026 ਤੋਂ ਲਾਗੂ ਕੀਤਾ ਜਾ ਰਿਹਾ ਹੈ। ਹਾਲਾਂਕਿ 14 ਸਤੰਬਰ 2026 ਤੱਕ ਭਾਰਤੀ ਯਾਤਰੀ ਥਾਈਲੈਂਡ ਦੀ 60 ਦਿਨਾਂ ਦੀ ਵੀਜ਼ਾ-ਫ੍ਰੀ ਛੋਟ ਦਾ ਲਾਭ ਲੈ ਸਕਦੇ ਹਨ। ਇਸ ਤੋਂ ਅਗਲੇ ਦਿਨ, ਭਾਵ 15 ਸਤੰਬਰ ਤੋਂ ਨਵੀਂ ਨੀਤੀ ਲਾਗੂ ਹੋਣ ਮਗਰੋਂ ਭਾਰਤੀਆਂ ਨੂੰ 60 ਦੀ ਬਜਾਏ ਸਿਰਫ਼ 30 ਦਿਨਾਂ ਦੀ ਵੀਜ਼ਾ ਫ੍ਰੀ ਐਂਟਰੀ ਮਿਲੇਗੀ।

ਥਾਈਲੈਂਡ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 60 ਦਿਨਾਂ ਦੀ ਲੰਬੀ ਵੀਜ਼ਾ ਫ੍ਰੀ ਛੋਟ ਦੀ ਵਿਦੇਸ਼ੀ ਨਾਗਰਿਕਾਂ ਵੱਲੋਂ ਗ਼ੈਰ-ਕਾਨੂੰਨੀ ਕੰਮਾਂ, ਬਿਨਾਂ ਰਜਿਸਟ੍ਰੇਸ਼ਨ ਕਾਰੋਬਾਰ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਲਈ ਗ਼ਲਤ ਵਰਤੋਂ ਕੀਤੀ ਜਾ ਰਹੀ ਸੀ। ਇਸੇ ਕਾਰਨ ਰਾਸ਼ਟਰੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਸੁਧਾਰਾਂ ਨੂੰ ਧਿਆਨ 'ਚ ਰੱਖਦਿਆਂ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ- ਘਰ ਰਹਿ ਕੇ ਆਪਣੇ ਬੱਚੇ ਸਾਂਭੋ, ਮਿਲਣਗੇ 8.5 ਲੱਖ ਰੁਪਏ ! ਖ਼ਾਸ ਸਕੀਮ ਲਿਆਉਣ ਦੀ ਤਿਆਰੀ 'ਚ ਟਰੰਪ ਸਰਕਾਰ

ਜੇਕਰ ਕੋਈ ਭਾਰਤੀ ਟੂਰਿਸਟ 30 ਦਿਨਾਂ ਤੋਂ ਵੱਧ ਸਮਾਂ ਥਾਈਲੈਂਡ 'ਚ ਠਹਿਰਨਾ ਚਾਹੁੰਦਾ ਹੈ, ਤਾਂ ਉਹ ਥਾਈਲੈਂਡ ਪਹੁੰਚ ਕੇ ਇਮੀਗ੍ਰੇਸ਼ਨ ਆਫ਼ਿਸ ਤੋਂ 30 ਦਿਨਾਂ ਦੇ ਵਾਧੂ ਐਕਸਟੈਂਸ਼ਨ ਲਈ ਅਪਲਾਈ ਕਰ ਸਕਦਾ ਹੈ। ਜੋ ਯਾਤਰੀ 15 ਸਤੰਬਰ ਤੋਂ ਪਹਿਲਾਂ ਥਾਈਲੈਂਡ ਦਾਖਲ ਹੋ ਚੁੱਕੇ ਹੋਣਗੇ, ਉਨ੍ਹਾਂ 'ਤੇ 60 ਦਿਨਾਂ ਵਾਲਾ ਪੁਰਾਣਾ ਨਿਯਮ ਹੀ ਲਾਗੂ ਰਹੇਗਾ।

ਇਹ ਵੀ ਪੜ੍ਹੋ- 'ਹੋਰਮੁਜ਼ ਛੱਡੋ, ਹੁਣ ਤਾਂ ਚੰਦ ਵੀ ਸਾਡਾ ਐ..!', ਟਰੰਪ ਨੇ ਪੋਸਟ ਪਾ ਛੇੜੀ ਨਵੀਂ ਚਰਚਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News