''''ਚਰਚਾ ਲਈ Excited ਹਾਂ..!'''' ਸ਼ੀ ਜਿਨਪਿੰਗ ਦੇ ਭਾਰਤ ਪਹੁੰਚਣ ''ਤੇ ਵਿਦੇਸ਼ ਮੰਤਰਾਲੇ ਨੇ ਸ਼ੇਅਰ ਕੀਤੀ ਪੋਸਟ
Saturday, Sep 12, 2026 - 01:44 PM (IST)
ਨਵੀਂ ਦਿੱਲੀ- 18ਵੇਂ 'ਬ੍ਰਿਕਸ ਸਿਖਰ ਸੰਮੇਲਨ' 'ਚ ਸ਼ਿਰਕਤ ਕਰਨ ਲਈ ਨਵੀਂ ਦਿੱਲੀ ਪਹੁੰਚੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਸ਼ਨੀਵਾਰ ਨੂੰ ਹਵਾਈ ਅੱਡੇ 'ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਭਾਰਤ ਵੱਲੋਂ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਜਿਤਿਨ ਪ੍ਰਸਾਦ ਜਿਨਪਿੰਗ ਨੂੰ ਰਿਸੀਵ ਕਰਨ ਲਈ ਦਿੱਲੀ ਏਅਰਪੋਰਟ ਪਹੁੰਚੇ। ਲਗਭਗ 7 ਸਾਲਾਂ ਬਾਅਦ ਸ਼ੀ ਜਿਨਪਿੰਗ ਦਾ ਇਹ ਪਹਿਲਾ ਭਾਰਤ ਦੌਰਾ ਹੈ।
ਵਿਦੇਸ਼ ਮੰਤਰਾਲੇ ਨੇ ਸ਼ੀ ਜਿਨਪਿੰਗ ਦਾ ਸੁਆਗਤ ਕਰਦੇ ਹੋਏ 'X' 'ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ 'ਚ ਲਿਖਿਆ ਕਿ ਭਾਰਤ ਸ਼ੀ ਜਿਨਪਿੰਗ ਨਾਲ ਰਚਨਾਤਮਕ ਚਰਚਾ ਲਈ ਉਤਸ਼ਾਹਿਤ ਹੈ। ਮੰਤਰਾਲੇ ਨੇ ਕਿਹਾ ਕਿ ਬ੍ਰਿਕਸ ਇੱਕ ਬਿਹਤਰ ਦੁਨੀਆ ਦੇ ਨਿਰਮਾਣ 'ਚ ਲਗਾਤਾਰ ਯੋਗਦਾਨ ਪਾ ਰਿਹਾ ਹੈ।
Warm welcome to President Xi Jinping of the People’s Republic of China on his arrival in New Delhi to attend the 18th BRICS Summit. He was received by MoS @JitinPrasada at the airport.
We look forward to constructive discussions as BRICS continues to advance cooperation and… pic.twitter.com/pLYKBzS2V1
— Randhir Jaiswal (@MEAIndia) September 12, 2026
ਇਹ ਵੀ ਪੜ੍ਹੋ- ਵੱਡੀ ਖ਼ਬਰ ; ਦਿੱਲੀ ਪਹੁੰਚੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ! 7 ਸਾਲਾਂ 'ਚ ਪਹਿਲੀ ਵਾਰ ਆਏ ਭਾਰਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ੀ ਜਿਨਪਿੰਗ ਵਿਚਾਲੇ ਸ਼ਨੀਵਾਰ ਸ਼ਾਮ ਨੂੰ ਬ੍ਰਿਕਸ ਸੰਮੇਲਨ ਤੋਂ ਵੱਖਰੀ ਇੱਕ ਅਹਿਮ ਦੁਵੱਲੀ ਬੈਠਕ ਹੋਵੇਗੀ। 2020 ਦੇ ਗਲਵਾਨ ਘਾਟੀ 'ਚ ਟਕਰਾਅ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਆਏ ਤਣਾਅ ਮਗਰੋਂ ਸਬੰਧਾਂ ਨੂੰ ਲੀਹ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਇਹ ਮੁਲਾਕਾਤ ਬਹੁਤ ਅਹਿਮ ਮੰਨੀ ਜਾ ਰਹੀ ਹੈ। ਭਾਰਤ ਨੇ ਦੁਹਰਾਇਆ ਹੈ ਕਿ ਸਰਹੱਦੀ ਖੇਤਰਾਂ 'ਚ ਸ਼ਾਂਤੀ ਹੀ ਗੁਆਂਢੀ ਸਬੰਧਾਂ 'ਚ ਸੁਧਾਰ ਦੀ ਪ੍ਰਮੁੱਖ ਸ਼ਰਤ ਹੈ।
ਜ਼ਿਕਰਯੋਗ ਹੈ ਕਿ ਕਜ਼ਾਨ (ਰੂਸ) ਅਤੇ ਤਿਆਨਜਿਨ (ਚੀਨ) ਤੋਂ ਬਾਅਦ ਲਗਾਤਾਰ ਤੀਜੇ ਸਾਲ ਦੋਵਾਂ ਨੇਤਾਵਾਂ ਦੀ ਇਹ ਆਹਮੋ-ਸਾਹਮਣੇ ਮੁਲਾਕਾਤ ਹੋ ਰਹੀ ਹੈ। ਜਿਨਪਿੰਗ ਦੇ ਨਾਲ ਚੀਨੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਨੇਤਾ ਚਾਈ ਛੀ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਸਣੇ ਉੱਚ-ਪੱਧਰੀ ਵਫ਼ਦ ਨਵੀਂ ਦਿੱਲੀ ਪਹੁੰਚਿਆ ਹੈ।
ਇਹ ਵੀ ਪੜ੍ਹੋ- ਹੁਣ ਚੱਲਣਗੀਆਂ 'ਡਾਇਰੈਕਟ ਫਲਾਈਟਾਂ' ! ਜਿਨਪਿੰਗ ਦੇ ਭਾਰਤ ਦੌਰੇ ਵਿਚਾਲੇ ਹੋ ਗਿਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
