ਦੇਸ਼ ’ਚ ਘੱਟ ਰਹੀ ਕੋਰੋਨਾ ਦੀ ਰਫ਼ਤਾਰ; ਇਕ ਦਿਨ ’ਚ 1.27 ਲੱਖ ਮਾਮਲੇ, 3 ਹਜ਼ਾਰ ਤੋਂ ਘੱਟ ਮੌਤਾਂ

Tuesday, Jun 01, 2021 - 11:11 AM (IST)

ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਤੇਜ਼ੀ ਨਾਲ ਘੱਟ ਹੋ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ ’ਚ ਵੀ ਇਜ਼ਾਫਾ ਹੋ ਰਿਹਾ ਹੈ। ਮੌਤਾਂ ਦੇ ਅੰਕੜਿਆਂ ਵਿਚ ਵੀ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 2,795 ਮਰੀਜ਼ਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਗਈ ਹੈ। ਜਿਸ ਨਾਲ ਮੌਤਾਂ ਦਾ ਅੰਕੜਾ 3,31,895 ਹੋ ਗਿਆ ਹੈ। 

ਇਹ ਵੀ ਪੜ੍ਹੋ– ਕੋਰੋਨਾ ਮਾਮਲਿਆਂ ’ਚ ਰਿਕਾਰਡ ਗਿਰਾਵਟ, ਇਕ ਦਿਨ ’ਚ ਆਏ 1.52 ਲੱਖ ਨਵੇਂ ਮਾਮਲੇ

PunjabKesari

ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਯਾਨੀ ਕਿ ਅੱਜ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 1,27,510 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 2,81,75,044 ਹੋ ਗਈ ਹੈ। ਭਾਰਤ ’ਚ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 18,95,520 ਹੈ। ਇਕ ਦਿਨ ਵਿਚ 2,55,287 ਲੋਕ ਕੋਰੋਨਾ ਮਹਾਮਾਰੀ ਤੋਂ ਠੀਕ ਹੋਏ ਹਨ, ਇਸ ਤਰ੍ਹਾਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 2,59,47,629 ਹੋ ਗਈ ਹੈ। ਦਿੱਲੀ, ਮਹਾਰਾਸ਼ਟਰ ’ਚ ਵੀ ਕੋਰੋਨਾ ਮਾਮਲੇ ਘਟੇ ਹਨ। ਮਹਾਰਾਸ਼ਟਰ ’ਚ ਪਿਛਲੇ 24 ਘੰਟਿਆਂ ਦੌਰਾਨ 15,077 ਮਾਮਲੇ ਸਾਹਮਣੇ ਆਏ ਹਨ, ਜਦਕਿ 33 ਹਜ਼ਾਰ ਕੋਰੋਨਾ ਮਰੀਜ਼ ਠੀਕ ਹੋਏ ਹਨ। ਇਸ ਤਰ੍ਹਾਂ ਦਿੱਲੀ ਵਿਚ ਵੀ ਸੋਮਵਾਰ ਨੂੰ 648 ਲੋਕ ਕੋਰੋਨਾ ਪਾਜ਼ੇਟਿਵ ਆਏ ਹਨ, ਜਦਕਿ 1,622 ਕੋਰੋਨਾ ਮਰੀਜ਼ ਠੀਕ ਹੋਏ ਹਨ।

ਇਹ ਵੀ ਪੜ੍ਹੋ : ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ’ਚ 'ਮਈ' ਸਭ ਤੋਂ ਖ਼ਰਾਬ ਮਹੀਨਾ ਰਿਹਾ, 35.63 ਫ਼ੀਸਦੀ ਹੋਈਆਂ ਮੌਤਾਂ

ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ’ਚ ਹੁਣ ਤੱਕ 21,60,46,638 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਕ ਦਿਨ ਵਿਚ ਯਾਨੀ ਕਿ ਸੋਮਵਾਰ ਨੂੰ 27,80,058 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ। ਦੱਸ ਦੇਈਏ ਕਿ ਕੋਰੋਨਾ ਟੀਕਾਕਰਨ 16 ਜਨਵਰੀ 2021 ਤੋਂ ਸ਼ੁਰੂ ਹੋਇਆ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਨੂੰ ਲੈ ਕੇ SC ਨੇ ਕੇਂਦਰ ਨੂੰ ਕੀਤੇ ਸਵਾਲ, ਕਿਹਾ- ਪੂਰੇ ਦੇਸ਼ 'ਚ ਦਵਾਈ ਦੀ ਹੋਵੇ ਇਕ ਕੀਮਤ


Tanu

Content Editor

Related News