ਭਾਰਤ-ਪਾਕਿ ਨੇ ਕੈਦੀਆਂ ਦੀਆਂ ਸੂਚੀਆਂ ਇਕ-ਦੂਜੇ ਨਾਲ ਕੀਤੀਆਂ ਸਾਂਝੀਆਂ
Thursday, Jul 01, 2021 - 10:09 PM (IST)
ਨਵੀਂ ਦਿੱਲੀ– ਭਾਰਤ ਤੇ ਪਾਕਿਸਤਾਨ ਨੇ ਡਿਪਲੋਮੈਟਿਕ ਢੰਗ ਨਾਲ ਆਪਣੇ ਇਥੇ ਇਕ-ਦੂਜੇ ਦੇ ਕੈਦੀਆਂ ਤੇ ਮਛੇਰਿਆਂ ਦੀਆਂ ਸੂਚੀਆਂ ਸਾਂਝੀਆਂ ਕੀਤੀਆਂ ਹਨ। ਦੋਵਾਂ ਦੇਸ਼ਾਂ ਵਿਚਾਲੇ 2008 ਦੇ ਸਮਝੌਤੇ ਦੀ ਵਿਵਸਥਾ ਦੇ ਤਹਿਤ ਨਵੀਂ ਦਿੱਲੀ ਤੇ ਇਸਲਾਮਾਬਾਦ ’ਚ ਡਿਪਲੋਮੈਟਿਕ ਮਿਸ਼ਨਾਂ ਰਾਹੀਂ ਇਨ੍ਹਾਂ ਸੂਚੀਆਂ ਨੂੰ ਸਾਂਝਾ ਕੀਤਾ ਗਿਆ।
ਇਹ ਖ਼ਬਰ ਪੜ੍ਹੋ- ਵੱਡੀ ਖ਼ਬਰ : ਪੰਜਾਬ ਦੇ ਸਰਕਾਰੀ ਦਫਤਰਾਂ ਦਾ ਬਦਲਿਆ ਸਮਾਂ
ਇਸ ਸਮਝੌਤੇ ਦੇ ਤਹਿਤ ਦੋਵੇਂ ਦੇਸ਼ 1 ਜਨਵਰੀ ਤੇ 1 ਜੁਲਾਈ ਨੂੰ ਆਪਣੇ ਕੈਦੀਆਂ ਤੇ ਆਪਣੇ-ਆਪਣੇ ਪ੍ਰਮਾਣੂ ਪਲਾਂਟਾਂ ਦੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਹਨ। ਭਾਰਤ ਨੇ ਪਾਕਿਸਤਾਨ ਨੂੰ 271 ਪਾਕਿਸਤਾਨੀ ਕੈਦੀਆਂ ਤੇ 74 ਮਛੇਰਿਆਂ ਦੀ ਸੂਚੀ ਸੌਂਪੀ ਜਦਕਿ ਪਾਕਿਸਤਾਨ ਨੇ 51 ਭਾਰਤੀ ਕੈਦੀਆਂ ਤੇ 558 ਅਜਿਹੇ ਮਛੇਰਿਆਂ ਦੀ ਸੂਚੀ ਸੌਂਪੀ, ਜਿਨ੍ਹਾਂ ਦੇ ਭਾਰਤੀ ਨਾਗਰਿਕ ਹੋਣ ਦੀ ਉਮੀਦ ਹੈ। ਸਰਕਾਰ ਨੇ ਪਾਕਿਸਤਾਨ ਤੋਂ ਭਾਰਤੀ ਕੈਦੀਆਂ, ਲਾਪਤਾ ਭਾਰਤੀ ਫੌਜੀਆਂ ਤੇ ਮਛੇਰਿਆਂ ਨੂੰ ਉਨ੍ਹਾਂ ਦੀਆਂ ਕਿਸ਼ਤੀਆਂ ਸਮੇਤ ਤੁਰੰਤ ਰਿਹਾਅ ਕਰਕੇ ਭਾਰਤ ਦੇ ਹਵਾਲੇ ਕਰਨ ਦੀ ਅਪੀਲ ਕੀਤੀ।
ਹ ਖ਼ਬਰ ਪੜ੍ਹੋ- ਪਾਕਿ ਦੀ ਨਿਦਾ ਡਾਰ ਨੇ ਟੀ20 ਕ੍ਰਿਕਟ 'ਚ ਪੂਰੀਆਂ ਕੀਤੀਆਂ 100 ਵਿਕਟਾਂ, ਦੇਖੋ ਇਹ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।