ਗਾਂਧੀ ਜਯੰਤੀ ''ਤੇ ਭਾਰਤ ਤੋਂ ਮਿਲੀਆਂ 40 ਤੋਂ ਵੱਧ ਐਂਬੂਲੈਂਸ ਅਤੇ ਸਕੂਲ ਬੱਸਾਂ, ਨੇਪਾਲ ਨੇ ਕੀਤਾ ਧੰਨਵਾਦ

Friday, Oct 09, 2020 - 04:46 PM (IST)

ਨੈਸ਼ਨਲ ਡੈਸਕ- ਭਾਰਤ ਨੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ 151ਵੀਂ ਜਯੰਤੀ ਮੌਕੇ ਨੇਪਾਲ 'ਚ ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਕੰਮ ਕਰਨ ਵਾਲੇ ਵੱਖ-ਵੱਖ ਸੰਗਠਨਾਂ ਨੂੰ 41 ਐਂਬੂਲੈਂਸ ਅਤੇ 6 ਸਕੂਲ ਬੱਸਾਂ ਦਾਨ ਦਿੱਤੀਆਂ ਸਨ। ਨੇਪਾਲ ਨੇ ਭਾਰਤ ਦੀ ਇਸ ਦਰਿਆਦਿਲੀ ਅਤੇ ਮਦਦ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਕਾਠਮੰਡੂ ਸਥਿਤ ਭਾਰਤੀ ਦੂਤਘਰ ਵਲੋਂ ਜਾਰੀ ਇਕ ਬਿਆਨ ਅਨੁਸਾਰ, ਵਾਹਨ 30 ਜ਼ਿਲ੍ਹਿਆਂ 'ਚ ਕੰਮ ਕਰਨ ਵਾਲੇ ਸੰਗਠਨਾਂ ਨੂੰ ਮੁਹੱਈਆ ਕਰਵਾਏ ਗਏ। ਭਾਰਤ ਨੇ 1994 ਤੋਂ ਕਰੀਬ 823 ਐਂਬੂਲੈਂਸ ਤੋਹਫੇ 'ਤੇ ਦਿੱਤੀਆਂ ਹਨ, ਜਿਸ 'ਚ ਗਾਂਧੀ ਜਯੰਤੀ 'ਤੇ ਦਿੱਤੇ ਗਏ ਵਾਹਨ ਸ਼ਾਮਲ ਹਨ।

ਬਿਆਨ 'ਚ ਕਿਹਾ ਗਿਆ ਹੈ ਕਿ ਹਾਲਾਂਕਿ ਇਸ ਵਾਰ ਦੂਤਘਰ ਤੋਂ ਤਿੰਨ ਵੱਖ-ਵੱਖ ਸ਼੍ਰੇਣੀ ਦੀਆਂ ਐਂਬੂਲੈਂਸ ਤੋਹਫੇ 'ਚ ਦਿੱਤੀਆਂ ਹਨ, ਜਿਸ 'ਚ ਉੱਨਤ ਜੀਵਨ ਰੱਖਿਅਕ ਸ਼੍ਰੇਣੀ ਅਤੇ ਸਾਂਝਾ ਜੀਵਨ ਰੱਖਿਅਕ ਐਂਬੂਲੈਂਸ ਸ਼ਾਮਲ ਹਨ। ਤਿੰਨਾਂ ਸ਼੍ਰੇਣੀਆਂ ਦੀ ਐਂਬੂਲੈਂਸ ਦਾ ਨਿਰਮਾਣ ਨੇਪਾਲ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਕੀਤਾ ਗਿਆ ਹੈ। ਇਹ ਸਹੂਲਤਾਂ ਉੱਥੋਂ ਦੇ 29 ਜ਼ਿਲ੍ਹਿਆਂ 'ਚ ਕੰਮ ਕਰ ਰਹੇ ਐੱਨ.ਜੀ.ਓ. ਨੂੰ ਮਿਲੀਆਂ ਹਨ। ਇਨ੍ਹਾਂ ਸੰਗਠਨਾਂ ਨੇ ਮਦਦ ਲਈ ਭਾਰਤ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਨੇ ਇਸ ਸਾਲ 26 ਜਨਵਰੀ ਨੂੰ ਆਪਣੇ ਗਣਤੰਤਰ ਦਿਵਸ ਮੌਕੇ ਨੇਪਾਲ ਦੇ ਵੱਖ-ਵੱਖ ਹਸਪਤਾਲਾਂ ਅਤੇ ਸੰਗਠਨਾਂ ਨੂੰ 30 ਐਂਬੂਲੈਂਸ ਸਮੇਤ 36 ਵਾਹਨ ਦਾਨ ਕੀਤੇ ਸਨ। ਇਸ ਮੌਕੇ ਇੱਥੇ ਸਥਿਤ ਭਾਰਤੀ ਦੂਤਘਰ ਨੇ ਦੇਸ਼ ਭਰ 'ਚ ਫੈਲੀਆਂ 51 ਲਾਇਬਰੇਰੀਆਂ ਅਤੇ ਸਿੱਖਿਅਕ ਸੰਸਥਾਵਾਂ ਨੂੰ ਕਿਤਾਬਾਂ ਵੀ ਭੇਟ ਕੀਤੀਆਂ ਸਨ।


DIsha

Content Editor

Related News