ਨੇਪਾਲੀ ਲਾੜੀ ਵਿਆਹ ਕੇ ਲਿਆਇਆ ਭਾਰਤੀ ਲਾੜਾ, ਗਰਮਜੋਸ਼ੀ ਨਾਲ ਹੋਇਆ ਸਵਾਗਤ

07/15/2020 6:43:48 PM

ਪਿਥੌਰਾਗੜ੍ਹ— ਚੀਨ ਨਾਲ ਨੇੜਤਾ ਅਤੇ ਨੇਪਾਲ ਵਲੋਂ ਆਪਣੇ ਨਕਸ਼ੇ 'ਚ ਕਾਲਾਪਾਣੀ, ਲਿਪੁਲੇਖ ਅਤੇ ਲਿੰਪੀਆਧੁਰਾ ਨੂੰ ਸ਼ਾਮਲ ਕਰਨ ਤੋਂ ਬਾਅਦ ਭਾਰਤ ਅਤੇ ਨੇਪਾਲ ਦੇ ਸਿਆਸੀ ਰਿਸ਼ਤਿਆਂ 'ਚ ਭਾਵੇਂ ਹੀ ਖਟਾਸ ਹੋਵੇ ਪਰ ਦੋਹਾਂ ਦੇਸ਼ਾਂ ਵਿਚਾਲੇ ਕੁਝ ਚੰਗੇ ਰਿਸ਼ਤੇ ਅੱਜ ਵੀ ਹਨ। ਦੋਹਾਂ ਦੇਸ਼ਾਂ ਦੀ ਨੇੜਤਾ ਇਕ ਵਾਰ ਫਿਰ ਉਦੋਂ ਦੇਖਣ ਨੂੰ ਮਿਲੀ ਜਦੋਂ ਬੁੱਧਵਾਰ ਨੂੰ ਇੱਥੇ ਜਿਬੀ ਪਿੰਡ ਦਾ ਇਕ ਲਾੜਾ ਆਪਣੀ ਨਵੀਂ ਵਿਆਹੀ ਨੇਪਾਲੀ ਪਤਨੀ ਨੂੰ ਇੱਥੇ ਲਿਆਇਆ ਅਤੇ ਉਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਧਾਰਚੂਲਾ ਦੇ ਉੱਪ ਜ਼ਿਲਾ ਅਧਿਕਾਰੀ ਏ. ਕੇ. ਸ਼ੁੱਕਲਾ ਨੇ ਦੱਸਿਆ ਕਿ ਕਾਲੀ ਨਦੀ 'ਤੇ ਬਣੇ ਸਰਹੱਦੀ ਪੁਲ ਦੇ ਜ਼ਰੀਏ ਭਾਰਤ 'ਚ ਐਂਟਰੀ ਕਰਦੇ ਹੀ ਭਾਰਤੀ ਸੁਰੱਖਿਆ ਦਸਤਿਆਂ ਨੇ ਜੋੜੇ ਦਾ ਸਵਾਗਤ ਕੀਤਾ। ਅਧਿਕਾਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਪ੍ਰਸ਼ਾਸਨ ਨੇ ਨਵੀਂ ਵਿਆਹੀ ਜੋੜੀ ਦੇ ਭਾਰਤ 'ਚ ਐਂਟਰੀ ਲਈ ਪੁਲ ਦੇ ਫਾਟਕ ਨੂੰ ਖੋਲ੍ਹ ਦਿੱਤਾ। ਇੱਥੇ ਲਾੜੀ ਦੇ ਸਹੁਰੇ ਵਾਲੇ ਰਹਿੰਦੇ ਹਨ। 

ਸ਼ੁੱਕਲਾ ਨੇ ਦੱਸਿਆ ਕਿ ਪਿਥੌਰਾਗੜ੍ਹ ਨੇੜੇ ਜਿਬੀ ਪਿੰਡ ਦੇ ਵਾਸੀ ਕਮਲੇਸ਼ ਚੰਦ ਨੇ ਨੇਪਾਲ ਦੇ ਦਾਰਚੂਲਾ ਜ਼ਿਲ੍ਹੇ ਦੇ ਧੁਲਕੋਟ ਪਿੰਡ ਦੇ ਤਿਗ੍ਰਾਮ ਦੀ ਧੀ ਰਾਧਿਕਾ ਨਾਲ ਵਿਆਹ ਕੀਤਾ ਹੈ। ਕਮਲੇਸ਼ ਚੰਦ ਨੇ ਕਿਹਾ ਕਿ ਸਾਨੂੰ ਬਹੁਤ ਘੱਟ ਸਮੇਂ ਲਈ ਨੇਪਾਲ 'ਚ ਐਂਟਰੀ ਕਰਨ ਦੀ ਆਗਿਆ ਮਿਲੀ, ਜਿਸ ਤੋਂ ਬਾਅਦ ਅਸੀਂ ਉੱਥੇ ਗਏ ਅਤੇ ਵਿਆਹ ਕਰਨ ਤੋਂ ਤੁਰੰਤ ਬਾਅਦ ਪਰਤ ਆਏ। ਲਾੜਾ ਲਾੜੀ ਨੇ ਦੋਹਾਂ ਦੇਸ਼ਾਂ ਦੇ ਸਥਾਨਕ ਪ੍ਰਸ਼ਾਸਨ ਦਾ ਧੰਨਵਾਦ ਜ਼ਾਹਰ ਕੀਤਾ।
ਦਰਅਸਲ ਲਾੜੇ ਕਮਲੇਸ਼ ਚੰਦ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਮਾਰਚ ਮਹੀਨੇ ਵਿਚ ਹੋਣਾ ਸੀ ਪਰ ਤਾਲਾਬੰਦੀ ਕਾਰਨ ਪੁਲ ਬੰਦ ਹੋ ਗਿਆ ਸੀ। ਜਿਸ ਦੀ ਵਜ੍ਹਾ ਕਰ ਕੇ ਵਿਆਹ ਨੂੰ ਰੋਕ ਦਿੱਤਾ ਸੀ। ਹੁਣ ਦੋਹਾਂ ਪ੍ਰਸ਼ਾਸਨ ਦੀ ਸਹਿਮਤੀ ਨਾਲ ਪੁਲ ਖੋਲ੍ਹਿਆ ਗਿਆ। ਲਾੜੇ ਕਮਲੇਸ਼ ਚੰਦ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਜ਼ਿਲ੍ਹਾ ਅਧਿਕਾਰੀ ਧਾਰਚੂਲਾ ਅਤੇ ਨੇਪਾਲ ਪ੍ਰਸ਼ਾਸਨ ਦਾ ਧੰਨਵਾਦ ਜ਼ਾਹਰ ਕੀਤਾ।


Tanu

Content Editor

Related News