ਤਲਾਕ ਮਗਰੋਂ ਪਤਨੀ ਨੂੰ ਨਹੀਂ ਦੇਣੀ ਪਵੇਗੀ ਜਾਇਦਾਦ ! ਹੈਰਾਨ ਕਰ ਦੇਵੇਗਾ ਇਹ ਤਰੀਕਾ

Monday, Jul 21, 2025 - 10:25 AM (IST)

ਤਲਾਕ ਮਗਰੋਂ ਪਤਨੀ ਨੂੰ ਨਹੀਂ ਦੇਣੀ ਪਵੇਗੀ ਜਾਇਦਾਦ ! ਹੈਰਾਨ ਕਰ ਦੇਵੇਗਾ ਇਹ ਤਰੀਕਾ

ਨੈਸ਼ਨਲ ਡੈਸਕ- ਭਾਰਤ 'ਚ ਅਜੇ ਤੱਕ ਵਿਆਹ ਤੋਂ ਪਹਿਲਾਂ ਹੋਣ ਵਾਲੇ ਲਿਖਤੀ ਸਮਝੌਤੇ (ਪ੍ਰੀਨੱਪ) ਨੂੰ ਕਾਨੂੰਨੀ ਮੰਨਤਾ ਨਹੀਂ ਮਿਲੀ। ਇਸ ਕਾਰਨ ਅਮੀਰ ਪਰਿਵਾਰ ਵਿਆਹ ਟੁੱਟਣ ਦੀ ਸਥਿਤੀ 'ਚ ਵਿੱਤੀ ਨੁਕਸਾਨ ਤੋਂ ਬਚਣ ਲਈ ਹੁਣ "ਪ੍ਰਾਈਵੇਟ ਫੈਮਿਲੀ ਡਿਸਕ੍ਰੀਸ਼ਨਰੀ ਟਰੱਸਟ" ਵਰਗੇ ਨਵੇਂ ਕਾਨੂੰਨੀ ਢਾਂਚਿਆਂ ਦੀ ਵਰਤੋਂ ਕਰ ਰਹੇ ਹਨ। ਇਹ ਟਰੱਸਟ ਜਾਇਦਾਦ ਦੀ ਰੱਖਿਆ ਕਰਨ ਅਤੇ ਕਿਸੇ ਵੀ ਤਲਾਕ ਜਾਂ ਕਾਨੂੰਨੀ ਲੜਾਈ ਦੌਰਾਨ ਉਸ ‘ਤੇ ਹੋਣ ਵਾਲੇ ਦਾਅਵੇ ਤੋਂ ਬਚਾਅ ਲਈ ਇਕ ਮਜ਼ਬੂਤ ਢਾਲ ਸਾਬਤ ਹੋ ਰਹੀ ਹੈ।

ਸੰਪਤੀ ਬਚਾਈ, ਤਲਾਕ ਤੋਂ ਪਹਿਲਾਂ ਹੀ ਤਿਆਰੀ

ਇਕ ਰਿਪੋਰਟ ਮੁਤਾਬਕ ਦਿੱਲੀ ਦੇ ਇਕ ਕੱਪੜਾ ਨਿਰਯਾਤਕ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਵਿਆਹ ਥੋੜ੍ਹੇ ਸਮੇਂ 'ਚ ਟੁੱਟ ਗਿਆ ਪਰ ਟਰੱਸਟ ਬਣਾਉਣ ਕਰਕੇ ਉਹ ਆਪਣੇ ਘਰ ਤੇ ਬਿਜ਼ਨੈੱਸ ਨੂੰ ਪਹਿਲਾਂ ਹੀ ਸੁਰੱਖਿਅਤ ਕਰ ਚੁੱਕੇ ਸਨ। ਮੁੰਬਈ ਦੇ ਇਕ ਵੱਡੇ ਸੋਨਾਰ ਨੇ ਵੀ ਆਪਣੇ ਪੁੱਤਰ ਨੂੰ ਲਾਭਾਰਥੀ ਬਣਾ ਕੇ ਸਾਰੀ ਜਾਇਦਾਦ ਟਰੱਸਟ 'ਚ ਰੱਖ ਦਿੱਤੀ। ਨਤੀਜਾ ਇਹ ਹੋਇਆ ਕਿ ਤਲਾਕ ਦੇ ਮਾਮਲੇ 'ਚ ਉਸ ਦੀ ਪਤਨੀ ਉਸ ਜਾਇਦਾਦ ’ਤੇ ਕੋਈ ਹੱਕ ਨਹੀਂ ਜਤਾ ਸਕੀ।

ਕਾਨੂੰਨੀ ਪਹਿਰੇਦਾਰ ਬਣਿਆ ਟਰੱਸਟ

ਇਨਹੇਰੀਟੈਂਸ ਨੀਡਜ਼ ਸਰਵਿਸਿਜ਼ ਦੇ ਫਾਊਂਡਰ ਰਜਤ ਦੱਤਾ ਨੇ ਦੱਸਿਆ ਕਿ ਟਰੱਸਟ ਦਾ ਮੂਲ ਉਦੇਸ਼ ਲਾਭਾਰਥੀਆਂ ਦੇ ਹਿੱਤ ਦੀ ਰੱਖਿਆ ਕਰਨਾ ਹੁੰਦਾ ਹੈ। ਜੇਕਰ ਕਿਸੇ ਉਧਾਰ ਲੈਣ ਵਾਲੇ ਨੇ ਬੈਂਕ ਦਾ ਕਰਜ਼ਾ ਨਹੀਂ ਚੁਕਾਇਆ, ਤਾਂ ਵੀ ਬੈਂਕ ਟਰੱਸਟ 'ਚ ਰੱਖੀ ਜਾਇਦਾਦ ’ਤੇ ਹੱਕ ਨਹੀਂ ਜਤਾ ਸਕਦਾ, ਭਾਵੇਂ ਟਰੱਸਟੀ ਅਤੇ ਲਾਭਾਰਥੀ ਇਕੋ ਹੀ ਵਿਅਕਤੀ ਹੋਵੇ।

ਮਿਡਲ ਕਲਾਸ ਵੀ ਅਪਣਾ ਰਹੇ ਹਨ ਇਹ ਤਰੀਕਾ

ਪਹਿਲਾਂ ਇਹ ਤਰੀਕਾ ਸਿਰਫ ਅਮੀਰ ਪਰਿਵਾਰਾਂ ਤੱਕ ਸੀਮਿਤ ਸੀ, ਪਰ ਹੁਣ ਮਿਡਲ ਕਲਾਸ ਪਰਿਵਾਰ ਵੀ ਇਸ ਨੂੰ ਅਪਣਾ ਰਹੇ ਹਨ। ਉਹ ਆਪਣੀ ਕਮਾਈ ਨੂੰ ਕਾਨੂੰਨੀ ਪੇਚੀਦਗੀਆਂ ਤੋਂ ਬਚਾ ਕੇ ਆਪਣੇ ਪਰਿਵਾਰ ਨੂੰ ਮੁਸ਼ਕਲ ਮੋੜਾਂ ਤੋਂ ਸੁਰੱਖਿਅਤ ਕਰਨਾ ਚਾਹੁੰਦੇ ਹਨ, ਖਾਸ ਕਰਕੇ ਤਲਾਕ ਦੇ ਮਾਮਲਿਆਂ 'ਚ।

ਇਹ ਵੀ ਪੜ੍ਹੋ : ਬਾਲੀਵੁੱਡ 'ਚ ਛਾ ਗਈ ਸੋਗ ਦੀ ਲਹਿਰ ; Legend ਫਿਲਮ ਡਾਇਰੈਕਟਰ ਦਾ ਹੋਇਆ ਦਿਹਾਂਤ

ਔਰਤਾਂ ਦੀ ਸੰਪਤੀ ਵੀ ਹੁੰਦੀ ਸੁਰੱਖਿਅਤ

ਇਕ ਵਕੀਲ ਨੇ ਦੱਸਿਆ ਕਿ ਇਕ ਔਰਤ ਜਿਸ ਨੂੰ ਅਕਸਰ ਆਪਣੇ ਪਤੀ ਤੋਂ ਪੈਸੇ ਲੈਣੇ ਪੈਂਦੇ ਸਨ, ਆਪਣੀ ਜਾਇਦਾਦ ਨੂੰ ਸੁਰੱਖਿਅਤ ਰੱਖਣ 'ਚ ਸਫ਼ਲ ਰਹੀ ਕਿਉਂਕਿ ਉਹ ਜਾਇਦਾਦ ਇਕ ਅਜਿਹੇ ਟਰੱਸਟ 'ਚ ਸੀ ਜੋ ਉਸ ਦੇ ਪਿਤਾ ਨੇ ਆਪਣੀ ਧੀ ਅਤੇ ਪੋਤਿਆਂ ਲਈ ਬਣਾਇਆ ਸੀ।

ਐੱਨ.ਆਰ.ਆਈ ਅਤੇ ਪੁਰਾਣੇ ਪਰਿਵਾਰ ਵੀ ਅਪਣਾ ਰਹੇ ਹਨ ਇਹ ਤਰੀਕਾ

ਕਾਨੂੰਨੀ ਮਾਹਿਰਾਂ ਅਨੁਸਾਰ ਹੁਣ ਇਹ ਰਵਾਇਆ ਉਨ੍ਹਾਂ ਰਵਾਇਤੀ ਪਰਿਵਾਰਾਂ 'ਚ ਵੀ ਆ ਰਿਹਾ ਹੈ ਜੋ ਆਪਣਾ ਵਿਰਾਸਤੀ ਕਾਰੋਬਾਰ ਬਚਾਉਣਾ ਚਾਹੁੰਦੇ ਹਨ। ਵਿਦੇਸ਼ਾਂ 'ਚ ਵਿਆਹ ਕਰ ਰਹੇ ਐੱਨਆਰਆਈ ਪਰਿਵਾਰ ਵੀ ਇਸ ਤਰੀਕੇ ਦੀ ਵਰਤੋਂ ਕਰ ਰਹੇ ਹਨ ਜਿੱਥੇ ਤਲਾਕ ਦੇ ਨਿਯਮ ਵੱਖਰੇ ਹੁੰਦੇ ਹਨ।

ਟਰੱਸਟ ਬਣਾਉਣ ਦੀ ਪ੍ਰਕਿਰਿਆ ਕੀ ਹੁੰਦੀ ਹੈ?

ਏਵੈਂਡਸ ਵੈਲਥ ਮੈਨੇਜਮੈਂਟ ਦੇ ਫੈਮਿਲੀ ਆਫਿਸ ਸੋਲੂਸ਼ਨ ਪ੍ਰਮੁੱਖ ਅਸ਼ਵਨੀ ਚੋਪੜਾ ਦੱਸਦੇ ਹਨ ਕਿ ਬਹੁਤ ਸਾਰੇ ਪਰਿਵਾਰ ਆਪਣੇ ਪੁੱਤਰਾਂ ਦੀ ਵਿਆਹ ਤੋਂ ਬਾਅਦ ਆਉਣ ਵਾਲੀਆਂ ਵਿੱਤੀ ਚੁਣੌਤੀਆਂ ਤੋਂ ਬਚਾਉਣ ਲਈ ਟਰੱਸਟ ਬਣਾਉਂਦੇ ਹਨ, ਖਾਸ ਕਰਕੇ ਜਦ ਵਿਆਹ ਜਾਤੀ ਜਾਂ ਧਰਮ ਤੋਂ ਬਾਹਰ ਹੋਵੇ। ਟਰੱਸਟ ਨੂੰ ਇੰਝ ਬਣਾਇਆ ਜਾਂਦਾ ਹੈ ਕਿ ਕਾਨੂੰਨੀ ਤੌਰ ’ਤੇ ਪੁੱਤਰ ਦੇ ਨਾਂ ਕੋਈ ਜਾਇਦਾਦ ਨਹੀਂ ਹੁੰਦੀ, ਸਗੋਂ ਉਹ ਸਿਰਫ਼ ਲਾਭਪਾਤਰ ਹੁੰਦਾ ਹੈ। ਇਸ ਨਾਲ ਤਲਾਕ ਦੀ ਸਥਿਤੀ 'ਚ ਪਤਨੀ ਵੱਲੋਂ ਦਾਅਵਾ ਕਰਨ ਦੀ ਸੰਭਾਵਨਾ ਕਾਫੀ ਘੱਟ ਹੋ ਜਾਂਦੀ ਹੈ।

ਕਾਨੂੰਨੀ ਮਾਹਿਰਾਂ ਦੇ ਅਨੁਸਾਰ ਭਾਰਤ 'ਚ ਪ੍ਰੀਨੱਪ ਸਮਝੌਤੇ ਲਈ ਕੋਈ ਸਿੱਧਾ ਕਾਨੂੰਨ ਨਹੀਂ ਹੈ, ਜਿਸ ਕਰਕੇ ਟਰੱਸਟ ਇਕ ਮਜ਼ਬੂਤ ਵਿਅਕਲਪ ਵਜੋਂ ਉਭਰਿਆ ਹੈ। ਹੁਣ ਟਰੱਸਟ ਡੀਡ ਤਲਾਕ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀ ਜਾਂਦੀ ਹੈ, ਜਦਕਿ ਪਹਿਲਾਂ ਇਹ ਸਿਰਫ਼ ਵਿਰਾਸਤ ਸੰਭਾਲਣ ਲਈ ਬਣਾਈ ਜਾਂਦੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News