ਬਿਹਾਰ 'ਚ NDA ਦੀ ਸਰਦਾਰੀ, ਨਤੀਜਿਆਂ ਨੇ ਸਭ ਨੂੰ ਕਰ 'ਤਾ ਹੈਰਾਨ
Saturday, Nov 15, 2025 - 01:26 PM (IST)
ਨੈਸ਼ਨਲ ਡੈਸਕ : ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 243 ਸੀਟਾਂ 'ਤੇ ਆਏ ਨਤੀਜੇ ਬਹੁਤ ਹੈਰਾਨ ਕਰ ਦੇਣ ਵਾਲੇ ਹਨ। ਇਹਨਾਂ ਚੋਣਾਂ ਦੌਰਾਨ ਐਨਡੀਏ ਨੇ ਭਾਰੀ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਮਹਾਂਗਠਜੋੜ ਦਾ ਸਫਾਇਆ ਹੋ ਗਿਆ। ਚੋਣ ਨਤੀਜਿਆਂ ਨੂੰ ਦੇਖਦੇ ਹੋਏ ਤੈਅ ਮੰਨਿਆ ਜਾ ਰਿਹਾ ਹੈ ਕਿ ਨਿਤੀਸ਼ ਕੁਮਾਰ ਦੁਬਾਰਾ ਮੁੱਖ ਮੰਤਰੀ ਬਣਨਗੇ। ਇਸ ਵਾਰ ਬਿਹਾਰ ਵਿਚ ਆਏ ਚੋਣ ਨਤੀਜਿਆਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਪੜ੍ਹੋ ਇਹ ਵੀ : 1 ਦਸੰਬਰ ਤੋਂ ਬਿਜਲੀ ਬਿੱਲ 'ਤੇ ਮਿਲੇਗੀ ਰਾਹਤ, ਯੋਗੀ ਸਰਕਾਰ ਨੇ ਕਰ 'ਤਾ ਇਹ ਵੱਡਾ ਐਲਾਨ
ਚੋਣਾਂ ਦੇ ਆਏ ਨਤੀਜਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਰਾਜ ਦੀਆਂ 243 ਸੀਟਾਂ ਵਿੱਚੋਂ ਭਾਜਪਾ ਨੇ ਸਭ ਤੋਂ ਵੱਧ 89 ਸੀਟਾਂ 'ਤੇ ਜਿੱਤ ਹਾਸਲ ਕੀਤੀ। ਇਸਦੇ ਸਹਿਯੋਗੀ, ਜਨਤਾ ਦਲ (ਯੂਨਾਈਟਿਡ) ਨੇ 85 ਸੀਟਾਂ ਜਿੱਤੀਆਂ। ਇਸ ਦੌਰਾਨ ਐਨਡੀਏ ਦੇ ਮੈਂਬਰ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ 19 ਸੀਟਾਂ ਜਿੱਤੀਆਂ। ਇਸ ਦੇ ਨਾਲ ਹੀ ਜੀਤਨ ਰਾਮ ਮਾਂਝੀ ਦੀ ਹਿੰਦੁਸਤਾਨੀ ਅਵਾਮ ਮੋਰਚਾ (ਧਰਮ ਨਿਰਪੱਖ) ਨੇ ਪੰਜ ਸੀਟਾਂ 'ਤੇ ਜਿੱਤ ਹਾਸਲ ਕੀਤੀ।
ਪੜ੍ਹੋ ਇਹ ਵੀ : ਇਕ ਵਾਰ ਫਿਰ ਕੰਬੀ ਦਿੱਲੀ : ਹੋਟਲ ਨੇੜੇ ਹੋਏ ਜ਼ਬਰਦਸਤ ਧਮਾਕੇ ਨਾਲ ਦਹਿਲ ਗਿਆ ਪੂਰਾ ਇਲਾਕਾ
ਦੂਜੇ ਪਾਸੇ ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਮੋਰਚਾ ਨੇ ਚਾਰ ਸੀਟਾਂ ਜਿੱਤੀਆਂ। ਇਸ ਦੌਰਾਨ ਰਾਸ਼ਟਰੀ ਜਨਤਾ ਦਲ ਦਾ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ। ਮਹਾਂਗਠਜੋੜ ਦੀ ਅਗਵਾਈ ਕਰ ਰਹੀ ਪਾਰਟੀ ਨੂੰ ਸਿਰਫ਼ 25 ਸੀਟਾਂ 'ਤੇ ਹੀ ਸਬਰ ਕਰਨਾ ਪਿਆ। ਇਸ ਦੌਰਾਨ ਸਹਿਯੋਗੀ ਦਲ ਕਾਂਗਰਸ ਨੇ ਛੇ ਸੀਟਾਂ 'ਤੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਨੇ ਦੋ ਸੀਟਾਂ ਜਿੱਤੀਆਂ। ਜਦੋਂ ਕਿ ਅਸਦੁਦੀਨ ਓਵੈਸੀ ਦੀ ਏਆਈਐਮਆਈਐਮ ਨੇ ਪੰਜ ਸੀਟਾਂ ਜਿੱਤੀਆਂ। ਇਸ ਤੋਂ ਇਲਾਵਾ ਇੰਡੀਅਨ ਇਨਕਲੂਸਿਵ ਪਾਰਟੀ, ਸੀਪੀਆਈ(ਐਮ) ਅਤੇ ਬਹੁਜਨ ਸਮਾਜ ਪਾਰਟੀ ਨੇ ਇੱਕ-ਇੱਕ ਸੀਟ ਜਿੱਤੀ।
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
