ਇਕੱਲੀਆਂ ਔਰਤਾਂ ਜਾਇਦਾਦ ਦੇ ਵਿਵਾਦ ਤੋਂ ਬਚਣ ਲਈ ਆਪਣੀ ਵਸੀਅਤ ਬਣਾਉਣ : ਸੁਪਰੀਮ ਕੋਰਟ
Thursday, Nov 20, 2025 - 09:26 AM (IST)
ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਬੁੱਧਵਾਰ ਉਨ੍ਹਾਂ ਸਾਰੀਆਂ ਇਕੱਲੀਆਂ ਔਰਤਾਂ ਜਿਨ੍ਹਾਂ ਦੇ ਬੱਚੇ ਜਾਂ ਪਤੀ ਨਹੀਂ ਹਨ, ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਪਿਆਂ ਤੇ ਸਹੁਰਿਆਂ ਦਰਮਿਆਨ ਸੰਭਾਵੀ ਮੁਕੱਦਮੇਬਾਜ਼ੀ ਤੋਂ ਬਚਣ ਲਈ ਵਸੀਅਤ ਬਣਵਾ ਲੈਣ। ਹਿੰਦੂ ਜਾਨਸ਼ੀਨ ਐਕਟ, 1956 ਦਾ ਹਵਾਲਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਸੰਸਦ ਨੇ ਉਸ ਸਮੇਂ ਇਹ ਮੰਨ ਲਿਆ ਹੋਵੇਗਾ ਕਿ ਔਰਤਾਂ ਕੋਲ ਆਪਣੀ ਜਾਇਦਾਦ ਨਹੀਂ ਹੋਵੇਗੀ ਪਰ ਉਕਤ ਦਹਾਕਿਆਂ ਦੌਰਾਨ ਔਰਤਾਂ ਵੱਲੋਂ ਕੀਤੀ ਗਈ ਤਰੱਕੀ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ।
ਪੜ੍ਹੋ ਇਹ ਵੀ : ਹੁਣ ਬਿਨਾਂ ਹਸਪਤਾਲ ਦਾਖਲ ਹੋਏ ਘਰ ਬੈਠਕੇ ਆਯੁਰਵੈਦਿਕ ਤਰੀਕੇ ਨਾਲ ਛੱਡੋ ਨਸ਼ਾ
ਬੈਂਚ ਨੇ ਕਿਹਾ ਕਿ ਇਸ ਦੇਸ਼ ’ਚ ਹਿੰਦੂ ਔਰਤਾਂ ਸਮੇਤ ਸਭ ਔਰਤਾਂ ਦੀ ਸਿੱਖਿਆ, ਰੁਜ਼ਗਾਰ ਤੇ ਉੱਦਮਤਾ ਨੇ ਉਨ੍ਹਾਂ ਨੂੰ ਖੁੱਦ ਹੀ ਜਾਇਦਾਦ ਬਣਾਉਣ ਲਈ ਉਤਸ਼ਾਹਿਤ ਕੀਤਾ ਹੈ। ਜੇ ਕਿਸੇ ਹਿੰਦੂ ਔਰਤ ਦੀ ਵਸੀਅਤ ਤੋਂ ਬਿਨਾਂ ਮੌਤ ਹੋ ਜਾਂਦੀ ਹੈ ਤੇ ਉਸ ਦਾ ਪੁੱਤਰ, ਧੀ ਜਾਂ ਪਤੀ ਨਹੀਂ ਹੈ ਤਾਂ ਅਜਿਹੀ ਉਸ ਦੀ ਖੁੱਦ ਬਣਾਈ ਜਾਇਦਾਦ ਸਿਰਫ਼ ਉਸ ਦੇ ਪਤੀ ਦੇ ਵਾਰਸਾਂ ਭਾਵ ਸਹੁਰੇ ਪਰਿਵਾਰ ਨੂੰ ਮਿਲ ਜਾਵੇਗੀ। ਇਹ ਸੰਭਾਵੀ ਤੌਰ ’ਤੇ ਉਸ ਦੇ ਮਾਪਿਆਂ ਲਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਸ ਸਬੰਧ ’ਚ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ।
ਪੜ੍ਹੋ ਇਹ ਵੀ : 20 ਸਾਲਾਂ 'ਚ ਜਾਣੋ ਨਿਤੀਸ਼ ਕੁਮਾਰ ਨੇ ਕਦੋਂ-ਕਦੋਂ ਅਤੇ ਕਿਵੇਂ ਚੁੱਕੀ ਸੀ ਬਿਹਾਰ ਦੇ ਮੁੱਖ ਮੰਤਰੀ ਦੀ ਸਹੁੰ
ਜਸਟਿਸ ਬੀ. ਵੀ. ਨਾਗਰਥਨਾ ਤੇ ਆਰ. ਮਹਾਦੇਵਨ ਦੇ ਬੈਂਚ ਨੇ ਇਹ ਸੁਝਾਅ ਇਕ ਮਹਿਲਾ ਵਕੀਲ ਵੱਲੋਂ ਹਿੰਦੂ ਜਾਨਸ਼ੀਨ ਐਕਟ, 1956 ਦੀ ਧਾਰਾ 15 (1) (ਬੀ) ਨੂੰ ਚੁਣੌਤੀ ਦੇਣ ਵਾਲੀ ਜਨਹਿੱਤ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਦਿੱਤਾ। ਐਕਟ ਦੀ ਧਾਰਾ 15 (1) (ਬੀ) ਅਨੁਸਾਰ ਜਦੋਂ ਇਕ ਹਿੰਦੂ ਔਰਤ ਦੀ ਬਿਨਾਂ ਵਸੀਅਤ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਜਾਇਦਾਦ ਉਸ ਦੇ ਮਾਪਿਆਂ ਤੋਂ ਪਹਿਲਾਂ ਉਸ ਦੇ ਪਤੀ ਦੇ ਵਾਰਸਾਂ ਨੂੰ ਜਾਂਦੀ ਹੈ।
ਪੜ੍ਹੋ ਇਹ ਵੀ : ਮਿਸਾਲ ਬਣਿਆ ਪੁਲਸ ਮੁਲਾਜ਼ਮ, ਮੰਗਣੀ 'ਤੇ ਮਿਲੇ 11 ਲੱਖ ਰੁਪਏ ਕੈਸ਼ ਤੇ 15 ਤੋਲੇ ਸੋਨਾ ਕੀਤਾ ਵਾਪਸ
