5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ
Saturday, Nov 08, 2025 - 11:13 AM (IST)
ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਤੋਂ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਓਸਵਾਲ (ਬਚਛਾਵਤ) ਪਰਿਵਾਰ ਦੀ ਧੀ ਅਨਾਮਿਕਾ ਓਸਵਾਲ ਆਪਣੀ ਕਰੋੜਾਂ ਦੀ ਜਾਇਦਾਦ ਛੱਡ ਕੇ ਸੰਨਿਆਸ ਲੈਣ ਜਾ ਰਹੀ ਹੈ। ਉਹ ਇਕੱਲੀ ਨਹੀਂ ਹੈ, ਉਨ੍ਹਾਂ ਦੇ ਪਤੀ, ਡਾਕਟਰ ਧੀ ਅਤੇ ਸੀਏ ਪੁੱਤ ਨੇ ਵੀ ਅਧਿਆਤਮਿਕ ਮਾਰਗ ਚੁਣ ਲਿਆ ਹੈ। ਇਸ ਖ਼ਬਰ ਨੂੰ ਸੁਣ ਹਰ ਕੋਈ ਹੈਰਾਨ ਹੈ।
ਇਹ ਵੀ ਪੜ੍ਹੋ : 3 ਲੱਖ ਰੁਪਏ ਸਸਤੀ ਮਿਲ ਰਹੀ ਹੈ ਇਹ SUV! ਸਟਾਕ ਖ਼ਤਮ ਹੋਣ ਤੋਂ ਪਹਿਲਾਂ ਕਰੋ ਖਰੀਦਦਾਰੀ
9 ਨਵੰਬਰ ਨੂੰ ਦੀਕਾਸ਼ਰਥੀ ਅਭਿਨੰਦਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ, ਜਿੱਥੇ ਇਹ ਪੂਰਾ ਪਰਿਵਾਰ ਸੰਨਿਆਸ ਦੇ ਮਾਰਗ 'ਤੇ ਤੁਰ ਪਵੇਗਾ। ਉਹ ਆਚਾਰੀਆ ਜਿਨ ਪੀਊਸ਼ ਸਾਗਰ ਤੋਂ ਜੈਨ ਦੀਕਸ਼ਾ ਗ੍ਰਹਿਣ ਕਰਨਗੇ। ਸਕਲ ਜੈਨ ਸ਼ਵੇਤਾਂਬਰ ਸੰਘ ਵਲੋਂ ਇਹ ਪ੍ਰੋਗਰਾਮ ਸ਼੍ਰੀ ਮੁਨਿਸੁਬ੍ਰਤ ਸਵਾਮੀ ਜੈਨ ਸ਼ੇਵਤਾਂਬਰ ਮੰਦਰ, ਗੁਦਰੀ ਬਜ਼ਾਰ 'ਚ ਆਯੋਜਿਤ ਹੋਵੇਗਾ। ਇਸ ਤੋਂ ਪਹਿਲਾਂ ਮੇਨ ਰੋਡ ਤੋਂ ਬਾਹਰੀ ਰੋਡ ਤੱਕ ਦੀਕਸ਼ਾਰਥੀ ਪਰਿਵਾਰ ਦਾ ਵਰਘੋੜਾ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਅਨਾਮਿਕਾ ਓਸਵਾਲ, ਸਵ. ਟੀਕਮਚੰਦ ਓਸਵਾਲ ਅਤੇ ਕਮਲਾਬਾਈ ਓਸਵਾਲ ਦੀ ਧੀ ਹੈ। ਉਨ੍ਹਾਂ ਦੇ ਪਰਿਵਾਰ 'ਚ ਇਕ ਧੀ ਨੇ 2022 'ਚ ਦੀਕਸ਼ਾ ਲੈ ਕੇ 'ਸਾਧਵੀ ਸ਼ਾਸਵਤ ਨਿਧੀ' ਨਾਂ ਨਾਲ ਆਤਮ ਸਾਧਨਾ ਦਾ ਮਾਰਗ ਅਪਣਾਇਆ ਹੈ। ਹੁਣ ਅਨਾਮਿਕਾ ਆਪਣੇ ਪਤੀ ਦਿਨੇਸ਼, ਧੀ ਹਰਸ਼ਿਤਾ ਅਤੇ ਬੇਟੇ ਵਿਧਾਨ ਨਾਲ ਸੰਨਿਆਸ ਧਾਰਨ ਕਰ ਰਹੀ ਹੈ। ਪਰਿਵਾਰ ਕੋਲ ਕਰੀਬ 5 ਕਰੋੜ ਤੋਂ ਵੱਧ ਦੀ ਚੱਲ-ਅਚੱਲ ਜਾਇਦਾਦ ਹੈ, ਜਿਸ ਨੂੰ ਛੱਡ ਕੇ ਉਹ ਆਤਮਸਾਧਨਾ 'ਚ ਲੀਨ ਹੋਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
