''ਸਲਮਾਨ ਤੇ ਸ਼ਾਹਰੁਖ ਖਾਨ ਦਾ ਟਾਈਮ...'', 2026 ਲਈ ਜੋਤਸ਼ੀ ਨੇ ਕਰ''ਤੀ ਹੈਰਾਨ ਕਰਨ ਵਾਲੀ ਭਵਿੱਖਬਾਣੀ
Wednesday, Nov 19, 2025 - 03:30 PM (IST)
ਮੁੰਬਈ - ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਅਤੇ ਸ਼ਾਹਰੁੱਖ ਖਾਨ ਇਸ ਵੇਲੇ ਆਪਣੀਆਂ ਆਉਣ ਵਾਲੀਆਂ ਵੱਡੀਆਂ ਫਿਲਮਾਂ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸੇ ਦੌਰਾਨ, ਜੋਤਸ਼ੀ ਸੁਸ਼ੀਲ ਕੁਮਾਰ ਸਿੰਘ ਨੇ 2026 ਨੂੰ ਲੈ ਕੇ ਦੋਵਾਂ ਸਟਾਰਜ਼ ਬਾਰੇ ਹੈਰਾਨ ਕਰ ਦੇਣ ਵਾਲੀ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ: ਅਦਾਕਾਰਾ ਐਸ਼ਵਰਿਆ ਰਾਏ ਨੇ PM ਮੋਦੀ ਦੇ ਲਾਏ ਪੈਰੀਂ ਹੱਥ
ਸ਼ਾਹਰੁਖ ਖਾਨ ਲਈ ਲਗਾਤਾਰ ਤਰੱਕੀ
ਜੋਤਸ਼ੀ ਮੁਤਾਬਕ, 2026 ਸ਼ਾਹਰੁੱਖ ਖਾਨ ਲਈ ਕਾਫ਼ੀ ਸ਼ੁਭ ਸਾਲ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਹਰੁੱਖ ਦੇ ਨਾਲ ਇੱਕ ਕਿਸਮ ਦੀ ‘ਦਿਵਿਆ ਤਾਕਤ’ ਹੈ, ਜੋ ਕਿਸੇ ਧਰਮ ਜਾਂ ਵਿਸ਼ਵਾਸ ਨਾਲ ਨਹੀਂ ਜੁੜੀ। ਇਸ ਐਨਰਜੀ ਨਾਲ ਤਾਲਮੇਲ ਬਣਾਉਣ ਕਾਰਨ ਸ਼ਾਹਰੁੱਖ ਦੀ ਤਰੱਕੀ ਰੁਕਣ ਵਾਲੀ ਨਹੀਂ, ਅਤੇ ਉਹ ਲਗਾਤਾਰ ਅਗੇ ਵਧਦੇ ਰਹਿਣਗੇ। ਜੋਤਸ਼ੀ ਨੇ ਕਿਹਾ ਕਿ ਉਹ ਆਪਣੀ ਤਾਕਤ ਅਤੇ ਐਨਰਜੀ ਨੂੰ ਬਿਹਤਰ ਢੰਗ ਨਾਲ ਸਮਝ ਕੇ ਖੁਦ ਨੂੰ ਉਸੇ ਤਰ੍ਹਾਂ ਢਾਲ ਲਿਆ ਹੈ।
ਸਲਮਾਨ ਖਾਨ ਲਈ ਚੁਣੌਤੀਪੂਰਨ ਸਮਾਂ
ਦੂਜੇ ਪਾਸੇ, ਸਲਮਾਨ ਖਾਨ ਬਾਰੇ ਜੋਤਸ਼ੀ ਨੇ ਕੁਝ ਚਿੰਤਾਜਨਕ ਸੰਕੇਤ ਦਿੱਤੇ। ਉਨ੍ਹਾਂ ਦੇ ਅਨੁਸਾਰ, 2026 ਸਲਮਾਨ ਲਈ ਕਾਫ਼ੀ ਚੁਣੌਤੀ ਭਰਿਆ ਰਹਿ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਲਮਾਨ ਨੂੰ ਆਪਣੀ ਸਿਹਤ ਨੂੰ ਲੈ ਕੇ ਖ਼ਾਸ ਸਾਵਧਾਨ ਰਹਿਣ ਦੀ ਲੋੜ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਸਲਮਾਨ ਦੀਆਂ ਫਿਲਮਾਂ ਬਾਕਸ ਆਫ਼ਿਸ ‘ਤੇ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਣਗੀਆਂ, ਜੋ ਕਿ ਫੈਨਜ਼ ਲਈ ਨਿਰਾਸ਼ਾਜਨਕ ਹੋ ਸਕਦਾ ਹੈ। ਜੋਤਸ਼ੀ ਨੇ ਇਹ ਵੀ ਕਿਹਾ ਕਿ ਸਲਮਾਨ ਦੀ ਇੰਡਸਟਰੀ ਵਿੱਚ ਪਕੜ ਕੁਝ ਸਮੇਂ ਲਈ ਕਮਜ਼ੋਰ ਹੋ ਸਕਦੀ ਹੈ।
ਇਹ ਵੀ ਪੜ੍ਹੋ: ਅਰਬਾਜ਼ ਖਾਨ ਤੇ ਸ਼ੂਰਾ ਖਾਨ ਨੇ ਦਿਖਾਈ ਆਪਣੀ ਨਵਜੰਮੀ ਧੀ ਦੀ ਪਹਿਲੀ ਝਲਕ, ਨਾਂ ਰੱਖਿਆ 'ਸਿਪਾਰਾ ਖ਼ਾਨ'
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਲਮਾਨ ਖਾਨ ਲਈ ਚੁਣੌਤੀਪੂਰਨ ਸਮੇਂ ਦੀ ਭਵਿੱਖਬਾਣੀ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਜੋਤਸ਼ੀ ਗੀਤਾਂਜਲੀ ਸਕਸੇਨਾ ਨੇ ਵੀ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ ਕਿ ਸਲਮਾਨ ਨੂੰ ਅਪ੍ਰੈਲ 2026 ਤੋਂ ਬਾਅਦ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕੁਝ ਸਮੇਂ ਲਈ ਬ੍ਰੇਕ ਲੈ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਦਿਖਾਈ ਆਪਣੇ ਨੰਨ੍ਹੇ ਪੁੱਤ ਦੀ ਝਲਕ, ਜਾਣੋ ਕੀ ਰੱਖਿਆ ਨਾਂ
