ਲਾਲ ਕਿਲ੍ਹਾ ਧਮਾਕੇ ’ਚ ਕਾਨਪੁਰ ਕੁਨੈਕਸ਼ਨ, ਜਾਂਚ ''ਚ ਹੋਏ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ
Tuesday, Nov 18, 2025 - 07:44 AM (IST)
ਨਵੀਂ ਦਿੱਲੀ (ਇੰਟ.) - ਲਾਲ ਕਿਲ੍ਹੇ ਨੇੜੇ ਹੋਏ ਬੰਬ ਧਮਾਕੇ ਦੀ ਜਾਂਚ ਵਿਚ ਵੱਡਾ ਖੁਲਾਸਾ ਹੋਇਆ ਹੈ। ਜਾਂਚ ਏਜੰਸੀਆਂ ਦੇ ਅਨੁਸਾਰ ਇਸ ਆਪ੍ਰੇਸ਼ਨ ਵਿਚ ਜਿਨ੍ਹਾਂ ਮੋਬਾਈਲ ਫੋਨਾਂ ਅਤੇ ਸਿਮ ਕਾਰਡਾਂ ਦੀ ਵਰਤੋਂ ਹੋਈ, ਉਹ ਨੇਪਾਲ ਅਤੇ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਖਰੀਦੇ ਗਏ ਸਨ। ਨੇਪਾਲ ਤੋਂ 6 ਸੈਕਿੰਡ ਹੈਂਡ ਫੋਨ ਖਰੀਦੇ ਗਏ, ਜਦਕਿ ਆਪ੍ਰਸ਼ੇਨ ਵਿਚ ਕੁੱਲ 17 ਸਿਮ ਕਾਰਡਾਂ ਦੀ ਵਰਤੋਂ ਹੋਈ, ਜਿਨ੍ਹਾਂ ਵਿਚੋਂ 6 ਸਿਮ ਕਾਨਪੁਰ ਤੋਂ ਖਰੀਦੇ ਗਏ ਸਨ। ਇਸ ਮਾਮਲੇ ਦੀ ਚੱਲ ਰਹੀ ਜਾਂਚ ਵਿਚ ਇਹ ਵੀ ਪਤਾ ਲੱਗਾ ਕਿ 2 ਸਿਮ ਕਾਰਡ ਕਾਨਪੁਰ ਦੇ ਸੈਂਟਰਲ ਇਲਾਕੇ ਬੇਕਨਗੰਜ ਦੇ ਇਕ ਨਿਵਾਸੀ ਦੇ ਨਾਂ ’ਤੇ ਰਜਿਸਟਰਡ ਹਨ। ਇਸੇ ਸੁਰਾਗ ਦੇ ਆਧਾਰ ’ਤੇ ਜਾਂਚ ਨੂੰ ਅੱਗੇ ਵਧਾਇਆ ਗਿਆ।
ਪੜ੍ਹੋ ਇਹ ਵੀ : Airport 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ! ਸ਼ਾਰਜਾਹ ਤੋਂ ਆਏ ਯਾਤਰੀ ਤੋਂ 1.55 ਕਰੋੜ ਦਾ ਸੋਨਾ ਬਰਾਮਦ
ਜਾਣਕਾਰੀ ਮੁਤਾਬਕ, ਆਈ-20 ਕਾਰ ਵਿਚ ਧਮਾਕਾ ਕਰਨ ਦਾ ਮੁਲਜ਼ਮ ਡਾ. ਉਮਰ ਮੁਹੰਮਦ ਉਰਫ਼ ਉਮਰ ਉਨ-ਨਬੀ ਘਟਨਾ ਤੋਂ ਇਕ ਘੰਟੇ ਪਹਿਲਾਂ ਤੱਕ 3 ਡਾਕਟਰਾਂ ਡਾ. ਪਰਵੇਜ਼, ਡਾ. ਮੁਹੰਮਦ ਆਰਿਫ਼ ਅਤੇ ਡਾ. ਫਾਰੂਕ ਅਹਿਮਦ ਡਾਰ ਦੇ ਸੰਪਰਕ ਵਿਚ ਸੀ। ਡਾ. ਪਰਵੇਜ਼ ਦਿੱਲੀ ਬੰਬ ਧਮਾਕਿਆਂ ਦੇ ਮੁਲਜ਼ਮ ਡਾ. ਸ਼ਾਹੀਨ ਸਈਦ ਦਾ ਭਰਾ ਹੈ, ਜਿਸਨੂੰ ਅਲ-ਫਲਾਹ ਯੂਨੀਵਰਸਿਟੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਕਾਨਪੁਰ ਦਾ ਕੁਨੈਕਸ਼ਨ ਉਦੋਂ ਹੋਰ ਡੂੰਘਾ ਹੋ ਗਿਆ ਜਦੋਂ ਜੀ. ਐੱਸ. ਵੀ. ਐੱਮ. ਮੈਡੀਕਲ ਕਾਲਜ ਵਿਚ ਡੀ. ਐੱਮ. (ਕਾਰਡੀਓਲੋਜੀ) ਦੇ ਪਹਿਲੇ ਸਾਲ ਦੇ ਵਿਦਿਆਰਥੀ ਡਾ. ਮੁਹੰਮਦ ਆਰਿਫ਼ ਨੂੰ ਹਿਰਾਸਤ ਵਿਚ ਲਿਆ ਗਿਆ। ਡਾ. ਫਾਰੂਕ ਅਹਿਮਦ ਡਾਰ ਵੀ ਜੀ. ਐੱਸ. ਮੈਡੀਕਲ ਕਾਲਜ ਵਿਚ ਸਹਾਇਕ ਪ੍ਰੋਫੈਸਰ ਹੈ।
ਪੜ੍ਹੋ ਇਹ ਵੀ : ਰੂਹ ਕੰਬਾਊ ਹਾਦਸਾ: ਬੇਕਾਬੂ ਕਾਰ ਨੇ ਬਾਰਾਤੀਆਂ ਨੂੰ ਦਰੜਿਆ, 5 ਲੋਕਾਂ ਦੀ ਦਰਦਨਾਕ ਮੌਤ
ਡਾ. ਪਰਵੇਜ਼ ਦੇ ਸਾਲੇ ਉਸਮਾਨ ਤੋਂ 6 ਘੰਟੇ ਪੁੱਛਗਿੱਛ
ਸੁਤਰਾਂ ਮੁਤਾਬਕ ਮੁਲਜ਼ਮਾਂ ਨੇ 2 ਅਕਤੂਬਰ ਤੋਂ 28 ਅਕਤੂਬਰ ਦਰਮਿਆਨ 4 ਹਫਤਿਆਂ ਤੱਕ ਯੋਜਨਾ ਤਿਆਰ ਕੀਤੀ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਬੇਕਨਗੰਜ ਵਿਚ ਕੱਪੜੇ ਦੀ ਦੁਕਾਨ ਚਲਾਉਣ ਵਾਲੇ ਉਸਮਾਨ, ਜੋ ਡਾ. ਪਰਵੇਜ਼ ਦਾ ਸਾਲਾ ਹੈ, ਤੋਂ 6 ਘੰਟੇ ਪੁੱਛਗਿੱਛ ਕੀਤੀ, ਹਾਲਾਂਕਿ ਉਸ ਕੋਲੋਂ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਜਾਂਚ ਤੋਂ ਇਹ ਵੀ ਪਤਾ ਲੱਗਾ ਕਿ ਮੁਲਜ਼ਮਾਂ ਵੱਲੋਂ ਵਰਤੇ ਗਏ ਨੈੱਟਵਰਕ ’ਚ ਕਰਨਲਗੰਜ, ਜੀ. ਐੱਸ. ਵੀ. ਐੱਮ. ਮੈਡੀਕਲ ਕਾਲਜ, ਬਾਬੂਪੁਰਵਾ ਅਤੇ ਮੰਧਾਨਾ ਖੇਤਰਾਂ ਵਿਚ ਗਤੀਵਿਧੀਆਂ ਰਿਕਾਰਡ ਕੀਤੀਆਂ ਗਈਆਂ। ਡਾ. ਸ਼ਾਹੀਨ ਨੂੰ ਵੀ ਅਕਤੂਬਰ ਵਿਚ ਕਾਨਪੁਰ ’ਚ ਦੇਖਿਆ ਗਿਆ ਸੀ।
ਪੜ੍ਹੋ ਇਹ ਵੀ : 20 ਸਾਲਾਂ ਤੱਕ ਨਹੀਂ ਮਿਲੇਗੀ PR! ਯੂਕੇ ਸਰਕਾਰ ਦਾ ਪ੍ਰਵਾਸੀਆਂ ਨੂੰ ਵੱਡਾ ਝਟਕਾ
