ਤਲਾਕ ਮਗਰੋਂ ਗਰਲਫ੍ਰੈਂਡ ਮਾਹਿਕਾ ਨਾਲ ਰੋਮਾਂਸ ਕਰਦੇ ਨਜ਼ਰ ਆਏ ਹਾਰਦਿਕ ਪੰਡਯਾ ! ਇਕ-ਦੂਜੇ ਦੀਆਂ ਬਾਹਾਂ ''ਚ...

Wednesday, Nov 19, 2025 - 01:38 PM (IST)

ਤਲਾਕ ਮਗਰੋਂ ਗਰਲਫ੍ਰੈਂਡ ਮਾਹਿਕਾ ਨਾਲ ਰੋਮਾਂਸ ਕਰਦੇ ਨਜ਼ਰ ਆਏ ਹਾਰਦਿਕ ਪੰਡਯਾ ! ਇਕ-ਦੂਜੇ ਦੀਆਂ ਬਾਹਾਂ ''ਚ...

ਵੈੱਬ ਡੈਸਕ- ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਿਆ ਦੁਬਾਰਾ ਆਪਣੀ ਨਿੱਜੀ ਜ਼ਿੰਦਗੀ ਕਾਰਨ ਚਰਚਾ ਵਿੱਚ ਹਨ। ਹਾਲ ਹੀ ਵਿਚ ਉਨ੍ਹਾਂ ਦੀਆਂ ਆਪਣੀ ਗਰਲਫ੍ਰੈਂਡ ਮਾਹਿਕਾ ਸ਼ਰਮਾ ਨਾਲ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚੋਂ ਇਕ ਤਸਵੀਰ ਵਿਚ ਮਾਹਿਕਾ ਹਾਰਦਿਕ ਦੀ ਗੋਦੀ ਵਿੱਚ ਬੈਠੀ ਦਿਖਾਈ ਦਿੱਤੀ। ਖਬਰਾਂ ਹਨ ਕਿ ਹਾਰਦਿਕ ਪੰਡਿਆ ਨਤਾਸ਼ਾ ਸਟੈਨਕੋਵਿਕ ਨਾਲ ਤਲਾਕ ਤੋਂ ਬਾਅਦ, ਹੁਣ ਮਾਹਿਕਾ ਨੂੰ ਡੇਟ ਕਰ ਰਹੇ ਹਨ। ਮਾਹਿਕਾ ਇਕ ਮਾਡਲ ਅਤੇ ਯੋਗਾ ਟ੍ਰੇਨਰ ਹੈ।

ਇਹ ਵੀ ਪੜ੍ਹੋ: ਅਰਬਾਜ਼ ਖਾਨ ਤੇ ਸ਼ੂਰਾ ਖਾਨ ਨੇ ਦਿਖਾਈ ਆਪਣੀ ਨਵਜੰਮੀ ਧੀ ਦੀ ਪਹਿਲੀ ਝਲਕ, ਨਾਂ ਰੱਖਿਆ 'ਸਿਪਾਰਾ ਖ਼ਾਨ'

PunjabKesari

ਹਾਰਦਿਕ ਅਤੇ ਮਾਹਿਕਾ ਇੱਕ ਦੂਜੇ ਨਾਲ ਆਪਣੇ ਹਰ ਪਲ ਨੂੰ ਯਾਦਗਾਰ ਬਣਾ ਰਹੇ ਹਨ ਅਤੇ ਅਕਸਰ ਰੋਮਾਂਟਿਕ ਹੁੰਦੇ ਦਿਖਾਈ ਦਿੰਦੇ ਹਨ। ਉਨ੍ਹਾਂ ਦੀਆਂ ਰੋਮਾਂਟਿਕ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਅਤੇ ਉਨ੍ਹਾਂ ਦੀ ਕੈਮਿਸਟਰੀ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ। ਇੱਕ ਵੀਡੀਓ ਵਿੱਚ, ਹਾਰਦਿਕ ਆਪਣੀ ਗਰਲਫ੍ਰੈਂਡ ਨੂੰ ਬਾਹਾਂ ਵਿੱਚ ਲੈ ਕੇ 'Kiss' ਕਰਦੇ ਨਜ਼ਰ ਆਏ। ਜਿਮ ਵਿੱਚੋਂ ਵੀ ਹਾਰਦਿਕ ਅਤੇ ਮਾਹਿਕਾ ਦੀ ਇੱਕ cozy ਤਸਵੀਰ ਸਾਹਮਣੇ ਆਈ ਹੈ। ਇਸ ਫੋਟੋ ਵਿੱਚ ਮਾਹਿਕਾ ਆਪਣੇ ਡ੍ਰੀਮ ਮੈਨ ਹਾਰਦਿਕ ਦੀ ਗੋਦ ਵਿੱਚ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ, ਹਾਰਦਿਕ ਦੇ ਜਨਮਦਿਨ 'ਤੇ ਵੀ ਦੋਵੇਂ ਇਕੱਠੇ ਇੱਕ ਰੋਮਾਂਟਿਕ vacation ਦਾ ਆਨੰਦ ਲੈਂਦੇ ਦੇਖੇ ਗਏ ਸਨ।

ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਦਿਖਾਈ ਆਪਣੇ ਨੰਨ੍ਹੇ ਪੁੱਤ ਦੀ ਝਲਕ, ਜਾਣੋ ਕੀ ਰੱਖਿਆ ਨਾਂ

PunjabKesari


author

cherry

Content Editor

Related News