ਭਾਰਤ ਨੇ ਇਨ੍ਹਾਂ 6 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਜ਼ਮੀ ਕੀਤੀ ਕੋਵਿਡ ਨੈਗੇਟਿਵ ਰਿਪੋਰਟ

Thursday, Dec 29, 2022 - 04:43 PM (IST)

ਭਾਰਤ ਨੇ ਇਨ੍ਹਾਂ 6 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਜ਼ਮੀ ਕੀਤੀ ਕੋਵਿਡ ਨੈਗੇਟਿਵ ਰਿਪੋਰਟ

ਨਵੀਂ ਦਿੱਲੀ- ਚੀਨ, ਹਾਂਗਕਾਂਗ, ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ ਅਤੇ ਥਾਈਲੈਂਡ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ 1 ਜਨਵਰੀ 2023 ਤੋਂ ਨੈਗੇਟਿਵ ਕੋਵਿਡ-19 ਰਿਪੋਰਟ ਪੇਸ਼ ਕਰਨਾ ਜ਼ਰੂਰੀ ਹੋਵੇਗਾ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਾਂਡਵੀਆ ਨੇ ਕਿਹਾ ਕਿ ਅਜਿਹੇ ਯਾਤਰੀਆਂ ਨੂੰ ਆਪਣੀ ਯਾਤਰਾ ਤੋਂ ਪਹਿਲਾਂ ਹਵਾਈ ਸਹੂਲਤ ਪੋਰਟਲ 'ਤੇ ਆਪਣੀ ਆਰ. ਟੀ- ਪੀ. ਸੀ. ਆਰ. ਜਾਂਚ ਦੀ ਨੈਗੇਟਿਵ ਰਿਪੋਰਟ ਸਾਂਝੀ ਕਰਨੀ ਹੋਵੇਗੀ।

ਇਹ ਵੀ ਪੜ੍ਹੋ- ਕੋਰੋਨਾ ਦਾ ਖ਼ੌਫ; ਇਨ੍ਹਾਂ 5 ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ

ਸਿਹਤ ਮੰਤਰੀ ਨੇ ਇਹ ਵੀ ਸਾਫ਼ ਕੀਤਾ ਕਿ ਭਾਰਤ ਦੀ ਯਾਤਰਾ ਸ਼ੁਰੂ ਕਰਨ ਤੋਂ 72 ਘੰਟਿਆਂ ਦੇ ਅੰਦਰ ਕੋਵਿਡ ਜਾਂਚ ਕਰਾਉਣੀ ਹੋਵੇਗੀ। ਦੱਸ ਦੇਈਏ ਕਿ ਕੁਝ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦਰਮਿਆਨ ਸਰਕਾਰ ਨੇ ਚੌਕਸੀ ਵਰਤਦੇ ਹੋਏ ਕੋਵਿਡ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤ ਕੀਤਾ ਹੈ। ਨਾਲ ਹੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਨੂੰ ਕਿਹਾ ਹੈ।

PunjabKesari

ਇਹ ਵੀ ਪੜ੍ਹੋ- 17 ਸਾਲਾ ਧੀ ਦਾ ਸ਼ਰਮਨਾਕ ਕਾਰਾ, ਪ੍ਰੇਮੀ ਨਾਲ ਮਿਲ ਕੇ ਮਾਂ ਦਾ ਬੇਰਹਿਮੀ ਨਾਲ ਕੀਤਾ ਕਤਲ

ਜ਼ਿਕਰਯੋਗ ਹੈ ਕਿ ਦੇਸ਼ ਵਿਚ ਇਕ ਦਿਨ 'ਚ ਕੋਰੋਨਾ ਵਾਇਰਸ ਦੀ ਲਾਗ ਦੇ 268 ਨਵੇਂ ਕੇਸਾਂ ਦੇ ਆਉਣ ਤੋਂ ਬਾਅਦ ਦੇਸ਼ ਵਿਚ ਹੁਣ ਤੱਕ ਇਨਫੈਕਟਿਡ ਲੋਕਾਂ ਦੀ ਕੁੱਲ ਗਿਣਤੀ 4,46,77,915 ਹੋ ਗਈ ਹੈ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 3,552 ਹੋ ਗਈ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਹੈ।

ਇਹ ਵੀ ਪੜ੍ਹੋ- ਪੁਲਸ ਨੂੰ ਝਾੜੀਆਂ 'ਚੋਂ ਭੁੱਖ ਨਾਲ ਤੜਫਦੀ ਮਿਲੀ ਨਵਜਨਮੀ ਬੱਚੀ, SHO ਦੀ ਪਤਨੀ ਨੇ ਆਪਣਾ ਦੁੱਧ ਪਿਲਾ ਬਚਾਈ ਜਾਨ


author

Tanu

Content Editor

Related News