LAC ''ਤੇ ਤਣਾਅ ਘੱਟ ਕਰਨ ਲਈ ਭਾਰਤ-ਚੀਨ ਵਿਚਾਲੇ 15 ਘੰਟੇ ਚੱਲੀ 9ਵੇਂ ਗੇੜ ਦੀ ਗੱਲਬਾਤ

01/25/2021 9:36:02 AM

ਲੱਦਾਖ- ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਪਿਛਲੇ ਸਾਲ ਮਈ ਦੀ ਸ਼ੁਰੂਆਤ ਤੋਂ ਗਤੀਰੋਧ ਜਾਰੀ ਹੈ। ਇਸੇ ਤਣਾਅ ਨੂੰ ਘੱਟ ਕਰਨ ਲਈ ਐਤਵਾਰ ਨੂੰ ਮੋਲਡੋ 'ਚ ਭਾਰਤ ਅਤੇ ਚੀਨ ਨੇ 9ਵੇਂ ਦੌਰ ਦੀ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਕੀਤੀ ਜੋ ਦੇਰ ਢਾਈ ਵਜੇ ਤੱਕ ਚੱਲੀ। 15 ਘੰਟਿਆਂ ਤੱਕ ਚੱਲੀ ਇਸ ਗੱਲਬਾਤ 'ਚ ਸਰਹੱਦ 'ਤੇ ਤਣਾਅ ਘੱਟ ਕਰਨ ਨੂੰ ਲੈ ਕੇ ਗੱਲਬਾਤ ਹੋਈ। ਇਸ ਗੱਲਬਾਤ ਤੋਂ ਪਹਿਲਾਂ ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਚੀਨ ਨੂੰ ਕਹਿ ਦਿੱਤਾ ਸੀ ਕਿ ਭਾਰਤ ਨੂੰ ਹਮਲਾਵਰ ਹੋਣਾ ਆਉਂਦਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ 26 ਜਨਵਰੀ ਦੀ ਟਰੈਕਟਰ ਪਰੇਡ ਰਣਨੀਤੀ ਤਿਆਰ (ਵੀਡੀਓ)

ਗੱਲਬਾਤ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਗੱਲਬਾਤ ਦੌਰਾਨ ਭਾਰਤ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਟਕਰਾਅ ਵਾਲੇ ਖੇਤਰਾਂ 'ਚ ਡਿਸਇੰਗੇਜਮੈਂਟ ਅਤੇ ਡੀ-ਐਸਕੇਲੇਸ਼ਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਚੀਨ ਦੇ ਉੱਪਰ ਹੈ। ਇਸ ਲਈ ਭਾਰਤ ਨੇ ਇਕ ਰੋਡਮੈਪ ਪੇਸ਼ ਕੀਤਾ। ਇਸ ਦੇ ਅਧੀਨ ਪਹਿਲੇ ਪੜਾਅ 'ਚ ਪੈਂਗੋਂਗ ਤਸੋ, ਚੁਸ਼ੁਲ ਅਤੇ ਗੋਗਰਾ-ਹਾਟਸਪ੍ਰਿੰਗ ਖੇਤਰਾਂ 'ਚ ਮੌਜੂਦ ਤਣਾਅ ਬਿੰਦੂਆਂ 'ਤੇ ਪਹਿਲਾਂ ਵਾਲੀ ਸਥਿਤੀ ਬਹਾਲ ਕੀਤੀ ਜਾਵੇ। ਇਸ ਤੋਂ ਪਹਿਲਾਂ ਭਾਰਤ ਅਤੇ ਚੀਨ ਵਿਚਾਲੇ 6 ਨਵੰਬਰ ਨੂੰ 8ਵੇਂ ਦੌਰ ਦੀ ਗੱਲਬਾਤ ਹੋਈ ਸੀ। ਇਸ 'ਚ ਦੋਹਾਂ ਪੱਖਾਂ ਨੇ ਟਕਰਾਅ ਵਾਲੀਆਂ ਖਾਸ ਥਾਂਵਾਂ ਤੋਂ ਫ਼ੌਜੀਆਂ ਨੂੰ ਪਿੱਛੇ ਹਟਾਉਣ 'ਤੇ ਵਿਆਪਕ ਚਰਚਾ ਕੀਤੀ ਸੀ। ਦੱਸਣਯੋਗ ਹੈ ਕਿ ਪਿਛਲੇ 9 ਮਹੀਨਿਆਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਜਾਰੀ ਹੈ। ਪੂਰਬੀ ਲੱਦਾਖ 'ਚ ਦੋਹਾਂ ਪਾਸੇ ਫ਼ੌਜ ਅਤੇ ਹਥਿਆਰਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ। ਭਾਰਤ ਨੇ ਚੀਨ ਦੀ ਕਿਸੇ ਵੀ ਹਰਕਤ ਦਾ ਜਵਾਬ ਦੇਣ ਲਈ ਸਰਹੱਦ 'ਤੇ ਆਰਟਿਲਰੀ ਗਨ, ਟੈਂਕ, ਹਥਿਆਰਬੰਦ ਵਾਹਨ ਤਾਇਨਾਤ ਕਰ ਰੱਖੇ ਹਨ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News