ਔਰਤਾਂ ਲਈ ਸਭ ਤੋਂ ਖਤਰਨਾਕ ਦੇਸ਼ ਹੈ ਭਾਰਤ

Wednesday, Jun 27, 2018 - 12:04 AM (IST)

ਔਰਤਾਂ ਲਈ ਸਭ ਤੋਂ ਖਤਰਨਾਕ ਦੇਸ਼ ਹੈ ਭਾਰਤ

ਲੰਡਨ - ਭਾਰਤ ਵਿਚ ਹਰ ਦਿਨ ਕਈ ਔਰਤਾਂ ਸੈਕਸ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਮਹਿਲਾ ਸੁਰੱਖਿਆ ਲਈ ਭਾਰਤ ਦੀਆਂ ਕੋਸ਼ਿਸ਼ਾਂ ਨਾਕਾਮ ਸਾਬਿਤ ਹੋਈਆਂ ਹਨ। ਅਜੇ ਤੱਕ ਕੋਈ ਸਖ਼ਤ ਕਾਨੂੰਨ ਨਹੀਂ ਹੈ। ਇਕ ਸਰਵੇ ਮੁਤਾਬਕ ਭਾਰਤ ਔਰਤਾਂ ਲਈ ਸਭ ਤੋਂ ਖਤਰਨਾਕ ਦੇਸ਼ ਮੰਨਿਆ ਗਿਆ ਹੈ।

ਅਫਗਾਨਿਸਤਾਨ ਤੇ ਸੀਰੀਆ ਨੂੰ ਵੀ ਛੱਡਿਆ ਪਿੱਛੇ
ਸਰਵੇ 'ਚ ਭਾਰਤ ਨੂੰ ਔਰਤਾਂ ਲਈ ਸੀਰੀਆ ਤੇ ਅਫਗਾਨਿਸਤਾਨ ਤੋਂ ਵੀ ਜ਼ਿਆਦਾ ਖਤਰਨਾਕ ਦੱਸਿਆ ਗਿਆ ਹੈ। ਇਹ ਦੋਨੋਂ ਦੇਸ਼ ਭਾਰਤ ਤੋਂ ਬਾਅਦ ਦੂਸਰੇ ਤੇ ਤੀਸਰੇ ਸਥਾਨ 'ਤੇ ਹਨ। ਇਨ੍ਹਾਂ ਤੋਂ ਬਾਅਦ ਸੋਮਾਲੀਆ ਤੇ ਸਾਊਦੀ ਅਰਬ ਦਾ ਨੰਬਰ ਆਉਂਦਾ ਹੈ। ਥਾਮਸਨ ਰਾਇਟਰਸ ਫਾਊਂਡੇਸ਼ਨ ਦੇ ਇਕ ਸਰਵੇ ਮੁਤਾਬਕ ਔਰਤਾਂ ਪ੍ਰਤੀ ਸੈਕਸ ਹਿੰਸਾ ਤੇ ਦੇਹ ਵਪਾਰ ਵਿਚ ਧੱਕੇ ਜਾਣ ਦੇ ਆਧਾਰ 'ਤੇ ਭਾਰਤ ਨੂੰ ਔਰਤਾਂ ਲਈ ਭਿਆਨਕ ਬਣਾਇਆ ਗਿਆ ਹੈ। 550 ਮਾਹਿਰਾਂ ਵੱਲੋਂ ਕੀਤੇ ਗਏ ਇਸ ਸਰਵੇ ਵਿਚ ਔਰਤਾਂ ਪ੍ਰਤੀ ਸੈਕਸ ਹਿੰਸਾ ਦੇ ਖਤਰਿਆਂ ਦੇ ਲਿਹਾਜ਼ ਨਾਲ ਇਕਮਾਤਰ ਪੱਛਮੀ ਦੇਸ਼ ਸੰਯੁਕਤ ਰਾਸ਼ਟਰ ਅਮਰੀਕਾ ਹੈ।

ਔਰਤਾਂ ਨੂੰ ਦੇਹ ਵਪਾਰ 'ਚ ਧੱਕਣ ਦੇ ਲਿਹਾਜ਼ ਨਾਲ ਭਾਰਤ ਅੱਵਲ
ਸਰਵੇ ਮੁਤਾਬਕ ਭਾਰਤ ਮਨੁੱਖੀ ਸਮੱਗਲਿੰਗ ਤੇ ਔਰਤਾਂ ਨੂੰ ਦੇਹ ਵਪਾਰ 'ਚ ਧੱਕਣ ਦੇ ਲਿਹਾਜ਼ ਨਾਲ ਅੱਵਲ ਹੈ। ਇਸ ਸਾਲ ਔਰਤਾਂ ਪ੍ਰਤੀ ਵਧਦੇ ਅਪਰਾਧਾਂ ਦੇ ਮਾਮਲਿਆਂ ਵਿਚ ਭਾਰਤ ਹੋਰਨਾਂ ਦੇਸ਼ਾਂ ਨਾਲੋਂ ਅੱਗੇ ਨਿਕਲ ਗਿਆ ਹੈ ਤੇ ਸਾਬਿਤ ਹੋ ਗਿਆ ਹੈ ਕਿ 6 ਸਾਲ ਪਹਿਲਾਂ ਹੋਏ ਨਿਰਭਯਾ ਕਾਂਡ ਦੇ ਸਖ਼ਤ ਵਿਰੋਧ ਤੇ ਪ੍ਰਦਰਸ਼ਨ ਦੇ ਬਾਵਜੂਦ ਔਰਤਾਂ ਦੀ ਸੁਰੱਖਿਆ ਲਈ ਭਾਰਤ 'ਚ ਅਜੇ ਤੱਕ ਲੋੜੀਂਦਾ ਕੋਈ ਕੰਮ ਨਹੀਂ ਹੋਇਆ।
ਭਾਰਤ ਵਿਚ ਹਰ ਘੰਟੇ ਰੇਪ ਦੇ 4 ਮਾਮਲੇ ਦਰਜ ਹੁੰਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ 2007 ਤੋਂ 2016 ਦਰਮਿਆਨ ਔਰਤਾਂ ਪ੍ਰਤੀ ਵਧਦੇ ਅਪਰਾਧਾਂ ਵਿਚ 83 ਫੀਸਦੀ ਵਾਧਾ ਹੋਇਆ ਹੈ। ਤਾਜ਼ਾ ਅੰਕੜਿਆਂ ਮੁਤਾਬਕ 2017 ਵਿਚ ਦੇਸ਼ 'ਚ 28,947 ਔਰਤਾਂ ਨਾਲ ਜਬਰ ਜ਼ਨਾਹ ਦੀ ਘਟਨਾ ਦਰਜ ਕੀਤੀ ਗਈ। 2015 ਵਿਚ 34,651 ਔਰਤਾਂ ਨਾਲ ਜਬਰ ਜ਼ਨਾਹ ਦੇ ਮਾਮਲੇ ਸਾਹਮਣੇ ਆਏ। 2011 ਵਿਚ ਕੁਲ 7,112, 2010 ਵਿਚ 5,484 ਮਾਮਲੇ ਦਰਜ ਹੋਏ ਹਨ।


Related News