ਭਾਰਤ ਤਕਨਾਲੋਜੀ ਕ੍ਰਾਂਤੀ ਦੇ ਸਿਖਰ ’ਤੇ : ਧਨਖੜ

Thursday, Feb 15, 2024 - 07:30 PM (IST)

ਭਾਰਤ ਤਕਨਾਲੋਜੀ ਕ੍ਰਾਂਤੀ ਦੇ ਸਿਖਰ ’ਤੇ : ਧਨਖੜ

ਨਵੀਂ ਦਿੱਲੀ, (ਭਾਸ਼ਾ)- ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਇਕ ਤਕਨਾਲੋਜੀ ਕ੍ਰਾਂਤੀ ਦੇ ਸਿਖਰ ’ਤੇ ਹੈ, ਜੋ ਭਾਰਤੀ ਅਰਥਵਿਵਸਥਾ ਅਤੇ ਜੀਵਨ ਦੇ ਸਾਰੇ ਪਹਿਲੂਆਂ ਨੂੰ ਆਕਾਰ ਦੇ ਰਿਹਾ ਹੈ। ਉਪ-ਰਾਸ਼ਟਰਪਤੀ ਧਨਖੜ ਨੇ ਇਹ ਵਿਚਾਰ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਦੀ 125ਵੀਂ ਵਰ੍ਹੇਗੰਢ ਦੇ ਮੌਕੇ ਲੜਕਿਆਂ ਦੇ ਹੋਸਟਲ ਦਾ ਨੀਂਹ-ਪੱਥਰ ਰੱਖਣ ਤੋਂ ਬਾਅਦ ਪ੍ਰਗਟਾਏ।

ਉਨ੍ਹਾਂ ਨੇ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਸੋਨੇ ਦੇ ਤਮਗੇ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਮੌਕੇ ਇਕ ‘ਕੌਫੀ ਟੇਬਲ ਬੁੱਕ’ ਵੀ ਜਾਰੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਵਿਘਨਕਾਰੀ ਤਕਨਾਲੋਜੀ ਦੀ ਵਰਤੋਂ ਨੂੰ ਲੈ ਕੇ ਜ਼ਿੰਮੇਵਾਰ ਅਤੇ ਚੌਕਸ ਰਹਿਣਾ ਚਾਹੀਦਾ ਹੈ।


author

Rakesh

Content Editor

Related News