ਮਰਹੂਮ ਸਿੱਧੂ ਮੂਸੇਵਾਲਾ ਦੇ ਕਰੀਬੀ ਦੋਸਤ ਦੇ ਘਰ ''ਤੇ ਫਾਇਰਿੰਗ
Monday, Feb 03, 2025 - 01:58 PM (IST)
ਐਂਟਰਟੇਨਮੈਂਟ ਡੈਸਕ : ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਸਾਥੀ ਪ੍ਰਗਟ ਸਿੰਘ ਦੇ ਘਰ 'ਤੇ ਫਾਇਰਿੰਗ ਹੋਈ ਹੈ। ਇਸ ਨਾਲ ਪਿੰਡ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਰਾਤ ਨੂੰ ਫਾਇਰ ਕਰਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪ੍ਰਗਟ ਸਿੰਘ ਨੂੰ ਇੰਗਲੈਡ ਤੋਂ ਫੋਨ ਆਇਆ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਹਾਲਾਂਕਿ ਬਾਅਦ 'ਚ ਮੈਸੇਜ ਕੀਤਾ ਗਿਆ ਤੇ ਉਨ੍ਹਾਂ ਨੂੰ 30 ਲੱਖ ਰੁਪਏ ਦੀ ਫਿਰੌਤੀ ਦੇਣ ਦੀ ਧਮਕੀ ਦਿੱਤੀ ਗਈ। ਮੈਸੇਜ 'ਚ ਲਿਖਿਆ ਗਿਆ ਹੈ ਕਿ ਜੇਕਰ ਫਿਰੌਤੀ ਨਾ ਦਿੱਤੀ ਗਈ ਤਾਂ ਬੇਸ਼ੱਕ ਗਨਮੈਨ ਲੈ ਲਵੋ ਅਗਲਾ ਨੰਬਰ ਉਸ ਦਾ ਹੋਵੇਗਾ। ਚਾਹੇ ਗੱਡੀ ਬੁਲੇਟਪਰੂਫ ਕਰਵਾ ਲਵੋ। ਇਹ ਪੂਰੀ ਘਟਨਾ CCTV 'ਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ- ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦੀ ਹੋਈ ਮੌਤ
ਪ੍ਰਗਟ ਸਿੰਘ ਮੂਸੇਵਾਲਾ ਦੇ ਕਈ ਗੀਤਾਂ 'ਚ ਕੰਮ ਕਰ ਚੁੱਕੇ
ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਪ੍ਰਗਟ ਸਿੰਘ ਮੂਸੇਵਾਲਾ ਦੇ ਗੀਤਾਂ 'ਚ ਵੀ ਕੰਮ ਕਰ ਚੁੱਕੇ ਹਨ। ਉਂਝ ਪ੍ਰਗਟ ਸਿੰਘ ਟਰਾਂਸਪੋਰਟ ਦਾ ਕੰਮ ਕਰਦਾ ਹੈ। ਪਤਾ ਲੱਗਾ ਹੈ ਕਿ ਹਮਲਾਵਰਾਂ ਨੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਬਦਮਾਸ਼ਾਂ ਨੇ ਲਾਰੈਂਸ ਗਰੁੱਪ ਤੋਂ ਹੋਣ ਦਾ ਦਾਅਵਾ ਕਰਕੇ ਫਿਰੌਤੀ ਦੀ ਮੰਗ ਕੀਤੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਧਮਕੀ ਲਾਰੈਂਸ ਗਰੁੱਪ ਵੱਲੋਂ ਭੇਜੀ ਗਈ ਹੈ ਜਾਂ ਨਹੀਂ ਅਤੇ ਨਾ ਹੀ ਕਿਸੇ ਗੈਂਗ ਨੇ ਇਸ ਧਮਕੀ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕ ਬਣਨ ਜਾ ਰਿਹੈ ਪਿਤਾ, ਵਿਆਹ ਤੋਂ 3 ਸਾਲ ਮਗਰੋਂ ਗੂੰਜਣਗੀਆਂ ਕਿਲਕਾਰੀਆਂ
ਇੰਗਲੈਂਡ ਦੇ ਨੰਬਰ ਤੋਂ ਆਇਆ ਫੋਨ ਤੇ ਮੈਸੇਜ
ਪਰਿਵਾਰ ਨੂੰ ਇੰਗਲੈਂਡ ਦੇ ਇੱਕ ਨੰਬਰ ਤੋਂ ਫੋਨ ਅਤੇ ਮੈਸੇਜ ਆਇਆ। ਮੈਸੇਜ ਭੇਜਣ ਵਾਲੇ ਨੇ ਲਿਖਿਆ- ''ਦੁਬਾਰਾ ਇਹ ਨਾ ਕਹਿਓ ਕਿ ਮੈਂ ਤੁਹਾਨੂੰ ਨਹੀਂ ਦੱਸਿਆ। ਜਲਦੀ ਇੱਕ ਬੰਦੂਕਧਾਰੀ ਲਵੋ। ਬੁਲੇਟਪਰੂਫ਼ ਫਾਰਚੂਨਰ ਲੈ ਲਿਓ ਪਰ ਅਗਲਾ ਨੰਬਰ ਤੁਹਾਡਾ ਹੋਵੇਗਾ।''
ਸੀਨੀਅਰ ਪੁਲਸ ਅਧਿਕਾਰੀ ਇਸ ਮਾਮਲੇ 'ਚ ਹਾਲੇ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਪੁਲਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਰੀਬ 10 ਦਿਨ ਪਹਿਲਾਂ ਪ੍ਰਗਟ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e