ਖੁੱਲ੍ਹ ਗਏ ਭਾਰਤ-ਪਾਕਿ ਸਰਹੱਦ ਦੇ ਗੇਟ, ਮਠਿਆਈਆਂ ਵੰਡ ਕੇ ਮਨਾਈਆਂ ਖੁਸ਼ੀਆਂ
Sunday, Jan 26, 2025 - 04:02 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਵਿਚ ਭਾਰਤ-ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ 'ਤੇ ਸਰਹੱਦ ਵਿਚਾਲੇ ਲੱਗੇ ਗੇਟ ਨੂੰ ਕੁਝ ਸਮੇਂ ਲਈ ਖੋਲ੍ਹ ਦਿੱਤਾ ਗਿਆ। ਗਣਤੰਤਰ ਦਿਵਸ ਮੌਕੇ ਪਹੁੰਚੇ ਬੀ.ਐੱਸ.ਐੱਫ਼. ਦੇ ਅਧਿਕਾਰੀਆਂ ਵੱਲੋਂ ਪਾਕਿਸਤਾਨ ਰੇਂਜਰਸਨ ਨੂੰ ਆਪਣੀਆਂ ਖੁਸ਼ੀਆਂ ਵਿਚ ਸ਼ਾਮਲ ਕਰਦਿਆਂ ਇਸ ਮੌਕੇ ਇਕ ਦੂਜੇ ਨੂੰ ਮਠਿਆਈਆਂ ਭੇਟ ਕੀਤੀਆਂ ਗਈਆਂ ਤੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਮੋਬਾਈਲ 'ਤੇ ਧੀ ਦੀ 'ਗੰਦੀ' ਵੀਡੀਓ ਵੇਖ ਹੱਕਾ-ਬੱਕਾ ਰਹਿ ਗਿਆ ਪਿਓ... ਪੰਜਾਬ ਤੋਂ ਸਾਹਮਣੇ ਆਇਆ ਸ਼ਰਮਨਾਕ ਮਾਮਲਾ
ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਸਾਦਕੀ ਚੌਕੀ 'ਤੇ 26 ਜਨਵਰੀ ਦੇ ਮੌਕੇ 'ਤੇ ਕੁਝ ਵੱਖਰਾ ਹੀ ਮਾਹੌਲ ਵੇਖਣ ਨੂੰ ਮਿਲਿਆ। ਭਾਰਤ ਤੇ ਪਾਕਿਸਤਾਨੀ ਫ਼ੌਜੀਆਂ ਨੇ ਇਕ ਦੂਜੇ ਨੂੰ 26 ਜਨਵਰੀ 'ਤੇ ਮਠਿਆਈਆਂ ਦੇ ਕੇ ਵਧਾਈ ਦਿੱਤੀ। ਇਸ ਲਈ ਭਾਰਤ-ਪਾਕਿਸਤਾਨ ਵਿਚਾਲੇ ਲੱਗੇ ਬੈਰੀਗੇਟ ਕੁਝ ਸਮੇਂ ਲਈ ਹਟਾ ਦਿੱਤੇ ਗਏ ਤੇ ਦੋਹਾਂ ਮੁਲਕਾਂ ਦੇ ਅਫ਼ਸਰਾਂ ਨੇ ਆਪਸ ਵਿਚ ਮੁਲਾਕਾਤ ਕਰ ਕੇ ਇਕ ਦੂਜੇ ਨੂੰ ਮਠਿਆਈਆਂ ਭੇਟ ਕਰਦਿਆਂ ਵਧਾਈਆਂ ਦਿੱਤੀਆਂ। ਜਾਣਕਾਰੀ ਦਿੰਦਿਆਂ ਬੀ.ਐੱਸ.ਐੱਫ. ਸੀਮਾ ਸੁਰੱਖਿਆ ਬਲ 55 ਬਟਾਲੀਅਨ ਦੇ ਕਮਾਂਡੈਂਟ ਕੇ.ਐੱਨ. ਤ੍ਰਿਪਾਠੀ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚ ਮਿਠਾਸ ਬਣੀ ਰਹੇ, ਇਸ ਦੇ ਲਈ ਹੀ ਤਿਉਹਾਰ 'ਤੇ ਭਾਰਤ-ਪਾਕਿਸਤਾਨ ਇਕ ਦੂਜੇ ਨੂੰ ਮਠਿਆਈ ਭੇਟ ਕਰਦਿਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8