ਦੁਨੀਆ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ''ਚੋਂ 15 ਭਾਰਤ ਦੇ

03/06/2019 12:35:23 AM

ਨਵੀਂ ਦਿੱਲੀ– ਦੁਨੀਆ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ 'ਚੋਂ 15 ਭਾਰਤ ਦੇ ਹਨ ਅਤੇ ਗੁਰੂਗ੍ਰਾਮ, ਗਾਜ਼ੀਆਬਾਦ, ਫਰੀਦਾਬਾਦ, ਨੋਇਡਾ ਅਤੇ ਭਿਵਾਡੀ ਛੋਟੀ ਦੇ 6 ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ਾਮਲ ਹੈ। ਇਹ ਗੱਲ ਇਕ ਨਵੇਂ ਅਧਿਐਨ 'ਚ ਕਹੀ ਗਈ ਹੈ।

ਨਵੀਂ ਰਿਪੋਰਟ ਦੇ ਅੰਕੜਿਆਂ ਮੁਤਾਬਕ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਪਿਛਲੇ ਸਾਲ ਵਿਸ਼ਵ 'ਚ ਸਭ ਤੋਂ ਪ੍ਰਦੂਸ਼ਿਤ ਖੇਤਰ ਦੇ ਰੂਪ 'ਚ ਉਭਰਿਆ। ਨਵੇਂ ਡਾਟਾ ਆਈ. ਕਿਊ. ਏ. ਆਰ. ਏਅਰਵਿਜ਼ੁਅਲ 2018 ਵਰਲਡ ਏਅਰ ਕੁਆਲਿਟੀ ਰਿਪੋਰਟ 'ਚ ਸ਼ਾਮਲ ਹੈ। ਰਿਪੋਰਟ ਗ੍ਰੀਨਪੀਸ ਸਾਊਥਈਸਟ ਏਸ਼ੀਆ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।

ਰਿਪੋਰਟ 'ਚ ਕਿਹਾ ਗਿਆ ਕਿ ਵਿਸ਼ਵ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ 'ਚੋਂ 18 ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ 'ਚ ਹਨ। ਦੁਨੀਆ ਦੇ ਇਨ੍ਹਾਂ ਸ਼ਹਿਰਾਂ 'ਚੋਂ 15 ਭਾਰਤ ਦੇ ਹਨ। ਗੁਰੂਗ੍ਰਾਮ ਅਤੇ ਗਾਜ਼ੀਆਬਾਦ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹਨ। ਇਨ੍ਹਾਂ ਤੋਂ ਬਾਅਦ ਫਰੀਦਾਬਾਦ, ਭਿਵਾਡੀ ਅਤੇ ਨੋਇਡਾ ਵੀ ਚੋਟੀ ਦੇ ਛੇ ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ਾਮਲ ਹਨ। ਰਾਜਧਾਨੀ ਦਿੱਲੀ 11ਵੇਂ ਨੰਬਰ 'ਤੇ ਹੈ।

ਕਦੀ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ਾਮਲ ਰਹੇ ਚੀਨ ਦੀ ਰਾਜਧਾਨੀ ਬੀਜਿੰਗ ਪਿਛਲੇ ਸਾਲ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ 'ਚ 122ਵੇਂ ਨੰਬਰ 'ਤੇ ਸੀ ਪਰ ਇਹ ਹੁਣ ਵੀ ਵਿਸ਼ਵ ਸਿਹਤ ਸੰਗਠਨ ਦੀ ਸਾਲਾਨਾ ਸੁਰੱਖਿਅਤ ਸੀਮਾ ਤੋਂ ਘੱਟ ਤੋਂ ਘੱਟ ਪੰਜ ਗੁਣਾ ਵੱਧ ਪ੍ਰਦੂਸ਼ਿਤ ਸ਼ਹਿਰ ਹੈ।

ਤਿੰਨ ਹਜ਼ਾਰ ਤੋਂ ਵੱਧ ਸ਼ਹਿਰਾਂ 'ਚ ਪ੍ਰਦੂਸ਼ਕ ਕਣ (ਪੀ. ਐੱਮ.) 2.5 ਦੇ ਪੱਧਰ ਨੂੰ ਵੀ ਦਰਸਾਉਣ ਵਾਲਾ ਡਾਟਾਬੇਸ ਇਕ ਵਾਰ ਮੁੜ ਹਵਾ ਪ੍ਰਦੂਸ਼ਣ ਡਾਟਾਬੇਸ ਨੇ ਵੀ ਸਥਿਤੀ ਨੂੰ ਲੈ ਕੇ ਚੌਕਸ ਕੀਤਾ ਸੀ। ਰਿਪੋਰਟ 'ਚ ਹਵਾ ਪ੍ਰਦੂਸ਼ਣ ਦੇ ਕੁਝ ਵੱਡੇ ਸ੍ਰੋਤਾਂ ਅਤੇ ਕਾਰਨਾਂ ਦੀ ਪਛਾਣ ਕੀਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਉਦਯੋਗਾਂ, ਘਰਾਂ, ਕਾਰਾਂ ਅਤੇ ਟਰੱਕਾਂ ਤੋਂ ਹਵਾ ਪ੍ਰਦੂਸ਼ਕਾਂ ਦੇ ਮਿਸ਼ਰਣ ਨਿਕਲਦੇ ਹਨ, ਜਿਨ੍ਹਾਂ 'ਚੋਂ ਅਨੇਕ ਹੀ ਸਿਹਤ ਲਈ ਖਤਰਨਾਕ ਹਨ। ਇਨ੍ਹਾਂ ਸਾਰੇ ਪ੍ਰਦੂਸ਼ਕਾਂ 'ਚੋਂ ਸੂਖਮ ਪ੍ਰਦੂਸ਼ਕ ਕਣ ਕਾਰਨ ਵਾਹਨਾਂ ਅਤੇ ਬਿਜਲੀ ਯੰਤਰਾਂ, ਉਦਯੋਗ, ਘਰਾਂ, ਖੇਤੀਬਾੜੀ ਵਰਗੇ ਅਚੱਲ ਸ੍ਰੋਤਾਂ 'ਚ ਈਂਧਨ ਬਲਣ ਜਾਂ ਜੈਵ ਈਧਨ ਬਾਲੇ ਜਾਣ ਨਾਲ ਨਿਕਲਦੇ ਹਨ।


Inder Prajapati

Content Editor

Related News