ਅਫ਼ਗਾਨਿਸਤਾਨ ਨਾਲ ਹੋਰ ਮਜ਼ਬੂਤ ਹੋਣਗੇ ਸਬੰਧ ! ਭਾਰਤ ਨੇ ਕਾਬੁਲ ਤਕਨੀਕੀ ਮਿਸ਼ਨ ਨੂੰ ਦਿੱਤਾ ਦੂਤਘਰ ਦਾ ਦਰਜਾ

Wednesday, Oct 22, 2025 - 10:59 AM (IST)

ਅਫ਼ਗਾਨਿਸਤਾਨ ਨਾਲ ਹੋਰ ਮਜ਼ਬੂਤ ਹੋਣਗੇ ਸਬੰਧ ! ਭਾਰਤ ਨੇ ਕਾਬੁਲ ਤਕਨੀਕੀ ਮਿਸ਼ਨ ਨੂੰ ਦਿੱਤਾ ਦੂਤਘਰ ਦਾ ਦਰਜਾ

ਨਵੀਂ ਦਿੱਲੀ- ਭਾਰਤ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਨਾਲ ਆਪਣੇ ਦੁਵੱਲੇ ਸਬੰਧਾਂ ਨੂੰ ਡੂੰਘਾ ਕਰਨ ਦੇ ਵਿਆਪਕ ਯਤਨਾਂ ਦੇ ਤਹਿਤ ਕਾਬੁਲ ਵਿਚ ਆਪਣੇ ਤਕਨੀਕੀ ਮਿਸ਼ਨ ਨੂੰ ਦੂਤਘਰ ਦਾ ਦਰਜਾ ਦੇਣ ਦਾ ਐਲਾਨ ਕੀਤਾ। 

ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਡੇਢ ਹਫਤੇ ਪਹਿਲਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤੱਕੀ ਨਾਲ ਮੀਟਿੰਗ ਦੌਰਾਨ ਕਿਹਾ ਸੀ ਕਿ ਭਾਰਤ ਕਾਬੁਲ ਵਿਚ ਆਪਣੀ ਕੂਟਨੀਤਕ ਮੌਜੂਦਗੀ ਨੂੰ ਅਪਗ੍ਰੇਡ ਕਰੇਗਾ।

ਇਹ ਵੀ ਪੜ੍ਹੋ- Op Sindoor ਮਗਰੋਂ ਆਪਣੀ ਤਾਕਤ 'ਚ ਹੋਰ ਇਜ਼ਾਫ਼ਾ ਕਰਨ ਜਾ ਰਿਹਾ ਭਾਰਤ ! ਰੂਸ ਨਾਲ ਕੀਤੀ ਅਰਬਾਂ ਦੀ ਡੀਲ

ਅਗਸਤ 2021 ਵਿਚ ਤਾਲਿਬਾਨ ਦੇ ਅਫਗਾਨਿਸਤਾਨ ਵਿਚ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਭਾਰਤ ਨੇ ਕਾਬੁਲ ਸਥਿਤ ਆਪਣੇ ਦੂਤਘਰ ਤੋਂ ਆਪਣੇ ਅਧਿਕਾਰੀਆਂ ਨੂੰ ਵਾਪਸ ਸੱਦ ਲਿਆ ਸੀ। ਜੂਨ 2022 ਵਿਚ ਭਾਰਤ ਨੇ ਇਕ ‘ਤਕਨੀਕੀ ਟੀਮ’ ਤਾਇਨਾਤ ਕਰ ਕੇ ਅਫਗਾਨਿਸਤਾਨ ਦੀ ਰਾਜਧਾਨੀ ਵਿਚ ਆਪਣੀ ਕੂਟਨੀਤਕ ਮੌਜੂਦਗੀ ਮੁੜ ਸਥਾਪਿਤ ਕੀਤੀ ਸੀ।


author

Harpreet SIngh

Content Editor

Related News