ਹੁਣ ਹੋਰ ਭਖ਼ੇਗੀ ਜੰਗ ! ਅਮਰੀਕਾ ਨੇ ਇਜ਼ਰਾਈਲ ਨਾਲ 15 ਕਰੋੜ ਡਾਲਰ ਦੇ ਹਥਿਆਰਾਂ ਦੀ ਡੀਲ ਨੂੰ ਦਿੱਤੀ ਮਨਜ਼ੂਰੀ

Saturday, Mar 07, 2026 - 11:14 AM (IST)

ਹੁਣ ਹੋਰ ਭਖ਼ੇਗੀ ਜੰਗ ! ਅਮਰੀਕਾ ਨੇ ਇਜ਼ਰਾਈਲ ਨਾਲ 15 ਕਰੋੜ ਡਾਲਰ ਦੇ ਹਥਿਆਰਾਂ ਦੀ ਡੀਲ ਨੂੰ ਦਿੱਤੀ ਮਨਜ਼ੂਰੀ

ਇੰਟਰਨੈਸ਼ਨਲ ਡੈਸਕ- ਅਮਰੀਕਾ-ਇਜ਼ਰਾਈਲ ਦੀ ਇਰਾਨ ਨਾਲ ਜੰਗ ਹੋਰ ਭਿਆਨਕ ਰੂਪ ਧਾਰਨ ਵੱਲ ਵਧ ਰਹੀ ਹੈ। ਹਰ ਪਾਸਿਓਂ ਹੋ ਰਹੇ ਹਮਲਿਆਂ ਵਿਚਾਲੇ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇਜ਼ਰਾਈਲ ਨੂੰ 151.8 ਮਿਲੀਅਨ ਡਾਲਰ (ਲਗਭਗ 1250 ਕਰੋੜ ਰੁਪਏ) ਦੇ ਹਥਿਆਰਾਂ ਦੀ ਐਮਰਜੈਂਸੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸੌਦੇ ਵਿੱਚ 12,000 BLU-110 (1,000 ਪੌਂਡ ਦੇ ਜਨਰਲ ਪਰਪਜ਼ ਬੰਬ) ਸ਼ਾਮਲ ਹਨ।

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਰਾਸ਼ਟਰੀ ਸੁਰੱਖਿਆ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਕਾਂਗਰਸ (ਸੰਸਦ) ਦੀ ਸਮੀਖਿਆ ਪ੍ਰਕਿਰਿਆ ਨੂੰ ਬਾਈਪਾਸ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਇੱਕ 'ਐਮਰਜੈਂਸੀ' ਵਰਗੇ ਹਨ, ਜਿਸ ਕਾਰਨ ਇਜ਼ਰਾਈਲ ਨੂੰ ਤੁਰੰਤ ਹਥਿਆਰਾਂ ਦੀ ਸਪਲਾਈ ਕਰਨੀ ਜ਼ਰੂਰੀ ਹੈ। ਇਸ ਪੈਕੇਜ ਵਿੱਚ 12,000 ਬੰਬਾਂ ਦੇ ਨਾਲ-ਨਾਲ ਲੌਜਿਸਟਿਕਸ, ਇੰਜੀਨੀਅਰਿੰਗ ਅਤੇ ਤਕਨੀਕੀ ਸਹਾਇਤਾ ਵੀ ਸ਼ਾਮਲ ਹੈ। ਟੈਕਸਾਸ ਸਥਿਤ ਕੰਪਨੀ Repkon USA ਇਸ ਸੌਦੇ ਲਈ ਮੁੱਖ ਠੇਕੇਦਾਰ (Principal Contractor) ਹੋਵੇਗੀ। ਅਮਰੀਕਾ ਅਨੁਸਾਰ, ਇਹ ਵਿਕਰੀ ਇਜ਼ਰਾਈਲ ਦੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰੇਗੀ ਅਤੇ ਖੇਤਰੀ ਖਤਰਿਆਂ (ਖਾਸ ਕਰਕੇ ਇਰਾਨ) ਦੇ ਖਿਲਾਫ ਇੱਕ ਸ਼ੀਲਡ ਵਜੋਂ ਕੰਮ ਕਰੇਗੀ।

ਇਹ ਵੀ ਪੜ੍ਹੋ- ''ਇਹ ਸਿਰਫ਼ ਸਮੇਂ ਦੀ ਬਰਬਾਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ

ਹਾਲਾਂਕਿ ਕੁਝ ਅਮਰੀਕੀ ਸੰਸਦ ਮੈਂਬਰਾਂ ਨੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ। ਡੈਮੋਕ੍ਰੇਟਿਕ ਪ੍ਰਤੀਨਿਧੀ ਗ੍ਰੈਗਰੀ ਮੀਕਸ ਨੇ ਕਿਹਾ ਕਿ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਨਾ ਇਹ ਦਰਸਾਉਂਦਾ ਹੈ ਕਿ ਪ੍ਰਸ਼ਾਸਨ ਇਰਾਨ ਨਾਲ ਜੰਗ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ। ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਅਮਰੀਕਾ ਅਤੇ ਇਜ਼ਰਾਈਲ ਇਰਾਨ ਵਿਰੁੱਧ 'ਆਪ੍ਰੇਸ਼ਨ ਐਪਿਕ ਫਿਊਰੀ' ਚਲਾ ਰਹੇ ਹਨ। ਇਸ ਭਿਆਨਕ ਜੰਗ ਕਾਰਨ ਇਰਾਨ ਵਿੱਚ ਹੁਣ ਤੱਕ 1300 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ ਤਹਿਰਾਨ ਵਿੱਚ ਸਰਵਉੱਚ ਆਗੂ ਖਾਮੇਨੇਈ ਦਾ ਬੰਕਰ ਵੀ ਤਬਾਹ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਨਹੀਂ ਹੋਣ ਦੇਵਾਂਗੇ ਤੇਲ ਦੀ ਕਮੀ..! ਔਖ਼ੇ ਸਮੇਂ ਭਾਰਤ ਦੇ 'ਦੋਸਤ' ਨੇ ਵਧਾਇਆ ਮਦਦ ਦਾ ਹੱਥ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News