ਜੋ 40 ਸਾਲਾਂ ''ਚ ਨਹੀਂ ਹੋਇਆ ਉਹ ਹੁਣ ਹੋਵੇਗਾ, ਤਹਿਰਾਨ ''ਤੇ ਹੋਰ ਤੇਜ਼ ਹੋਣਗੇ ਹਮਲੇ: ਨੇਤਨਯਾਹੂ

Sunday, Mar 01, 2026 - 09:30 PM (IST)

ਜੋ 40 ਸਾਲਾਂ ''ਚ ਨਹੀਂ ਹੋਇਆ ਉਹ ਹੁਣ ਹੋਵੇਗਾ, ਤਹਿਰਾਨ ''ਤੇ ਹੋਰ ਤੇਜ਼ ਹੋਣਗੇ ਹਮਲੇ: ਨੇਤਨਯਾਹੂ

ਤੇਲ ਅਵੀਵ : ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਹੋਰ ਵੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਹੈ ਕਿ ਈਰਾਨ ਵਿਰੁੱਧ ਇਜ਼ਰਾਈਲ ਦੇ ਹਮਲੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤੇਜ਼ ਅਤੇ ਘਾਤਕ ਹੋਣਗੇ।

ਰੱਖਿਆ ਮੰਤਰੀ ਇਜ਼ਰਾਈਲ ਕਾਟਜ਼, ਆਈ.ਡੀ.ਐੱਫ. (IDF) ਚੀਫ ਅਤੇ ਮੋਸਾਦ ਮੁਖੀ ਡੇਵਿਡ ਬਾਰਨੀਆ ਨਾਲ ਇੱਕ ਅਹਿਮ ਮੀਟਿੰਗ ਤੋਂ ਬਾਅਦ ਨੇਤਨਯਾਹੂ ਨੇ ਕਿਹਾ, "ਸਾਡੀਆਂ ਫੌਜਾਂ ਹੁਣ ਤੇਹਰਾਨ ਦੇ ਦਿਲ (ਕੇਂਦਰ) ਵਿੱਚ ਵਧਦੀ ਤੀਬਰਤਾ ਨਾਲ ਹਮਲੇ ਕਰ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਹਮਲੇ ਹੋਰ ਵੀ ਵਧਣਗੇ"।

ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਦੀ ਸਾਂਝੀ ਤਾਕਤ ਨੇ ਉਨ੍ਹਾਂ ਨੂੰ ਉਹ ਕਰਨ ਦਾ ਮੌਕਾ ਦਿੱਤਾ ਹੈ ਜਿਸ ਦੀ ਉਹ ਪਿਛਲੇ 40 ਸਾਲਾਂ ਤੋਂ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਇਸ "ਅੱਤਵਾਦੀ ਸ਼ਾਸਨ" 'ਤੇ ਨਿਰਣਾਇਕ ਹਮਲਾ ਕਰਨ ਦਾ ਆਪਣਾ ਵਾਅਦਾ ਪੂਰਾ ਕਰਨਗੇ।

ਈਰਾਨ ਵੱਲੋਂ ਇਜ਼ਰਾਈਲ 'ਤੇ ਕੀਤੇ ਗਏ ਜਵਾਬੀ ਹਮਲਿਆਂ ਦਾ ਜ਼ਿਕਰ ਕਰਦਿਆਂ ਨੇਤਨਯਾਹੂ ਨੇ ਮੰਨਿਆ ਕਿ ਇਹ ਇਜ਼ਰਾਈਲ ਲਈ 'ਦਰਦਨਾਕ ਦਿਨ' ਹਨ। ਉਨ੍ਹਾਂ ਨੇ ਤੇਲ ਅਵੀਵ ਅਤੇ ਬੇਤ ਸ਼ੇਮੇਸ਼ (Beit Shemesh) ਵਿੱਚ ਹੋਏ ਈਰਾਨੀ ਹਮਲਿਆਂ ਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।


author

Inder Prajapati

Content Editor

Related News