ਅਫ਼ਗਾਨਿਸਤਾਨ ਦਾ ਪਾਕਿਸਤਾਨ ਦੀਆਂ 15 ਚੌਕੀਆਂ ’ਤੇ ਕਬਜ਼ਾ, 40 ਫੌਜੀਆਂ ਦੀ ਮੌਤ

Friday, Feb 27, 2026 - 01:46 AM (IST)

ਅਫ਼ਗਾਨਿਸਤਾਨ ਦਾ ਪਾਕਿਸਤਾਨ ਦੀਆਂ 15 ਚੌਕੀਆਂ ’ਤੇ ਕਬਜ਼ਾ, 40 ਫੌਜੀਆਂ ਦੀ ਮੌਤ

ਕਾਬੁਲ : ਅਫ਼ਗਾਨਿਸਤਾਨ ਨੇ ਵੀਰਵਾਰ ਦੇਰ ਰਾਤ ਪਾਕਿਸਤਾਨ ’ਤੇ ਹਮਲਾ ਕਰ ਦਿੱਤਾ ਹੈ। ਕੁਨਾਰ ਸੂਬੇ ਵਿਚ ਤਾਲਿਬਾਨ ਲੜਾਕਿਆਂ ਦੇ ਹਮਲੇ ਵਿਚ ਪਾਕਿਸਤਾਨੀ ਫ਼ੌਜ ਦੇ 40 ਜਵਾਨ ਮਾਰੇ ਗਏ ਹਨ। ਇਹ ਜਾਣਕਾਰੀ ‘ਟੋਲੋ ਨਿਊਜ਼’ ਨੇ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਦੇ ਹਵਾਲੇ ਨਾਲ ਦਿੱਤੀ ਹੈ। ਇਨ੍ਹਾਂ ’ਚੋਂ 13 ਲਾਸ਼ਾਂ ਵਾਪਸ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ, ਅਫ਼ਗਾਨ ਲੜਾਕਿਆਂ ਨੇ ਪਾਕਿਸਤਾਨੀ ਫ਼ੌਜ ਦੀਆਂ 15 ਚੌਕੀਆਂ ’ਤੇ ਕਬਜ਼ਾ ਵੀ ਕਰ ਲਿਆ ਹੈ। ਅਫ਼ਗਾਨ ਫ਼ੌਜ ਨੇ ਕਈ ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾ ਲਿਆ ਹੈ ਅਤੇ ਕਈ ਪਾਕਿਸਤਾਨੀ ਫੌਜੀ ਚੌਕੀਆਂ ਛੱਡ ਕੇ ਭੱਜ ਗਏ ਹਨ।

ਰਿਪੋਰਟ ਮੁਤਾਬਕ ਨੰਗਰਹਾਰ, ਨੂਰਿਸਤਾਨ, ਕੁਨਾਰ, ਖੋਸਤ, ਪਕਤੀਆ ਅਤੇ ਪਕਤੀਕਾ ਵਰਗੇ ਸਰਹੱਦੀ ਇਲਾਕਿਆਂ ’ਚ ਦੋਵਾਂ ਪਾਸਿਆਂ ਵਿਚਾਲੇ ਸੰਘਰਸ਼ ਜਾਰੀ ਹੈ। ਇਹ ਚੌਕੀਆਂ ਨੰਗਰਹਾਰ ਦੇ ਗੋਸ਼ਤਾ ਜ਼ਿਲੇ ਅਤੇ ਕੁਨਾਰ ਸੂਬੇ ’ਚ ਡੂਰੰਡ ਲਾਈਨ ਦੇ ਨੇੜੇ ਸਥਿਤ ਹਨ। ਹਾਲਾਂਕਿ ਅਜੇ ਤੱਕ ਇਸ ਨਾਲ ਸਬੰਧਤ ਕੋਈ ਫੋਟੋ ਜਾਂ ਵੀਡੀਓ ਸਾਹਮਣੇ ਨਹੀਂ ਆਈ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ 22 ਫਰਵਰੀ ਨੂੰ ਅਫ਼ਗਾਨਿਸਤਾਨ ਦੇ ਅੰਦਰੂਨੀ ਇਲਾਕਿਆਂ ’ਚ ਹਵਾਈ ਹਮਲੇ ਕੀਤੇ ਸਨ। ਪਾਕਿਸਤਾਨ ਦਾ ਕਹਿਣਾ ਸੀ ਕਿ ਇਹ ਹਮਲੇ ਪਾਕਿਸਤਾਨੀ ਤਾਲਿਬਾਨ (ਟੀ. ਟੀ. ਪੀ.) ਅਤੇ ਇਸਲਾਮਿਕ ਸਟੇਟ ਨਾਲ ਜੁੜੇ ਟਿਕਾਣਿਆਂ ’ਤੇ ਕੀਤੇ ਗਏ ਸਨ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਦੱਸਿਆ ਸੀ ਕਿ ਇਹ ਕਾਰਵਾਈ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਸੀ ਅਤੇ ਲੋੜ ਪੈਣ ’ਤੇ ਭਵਿੱਖ ਵਿਚ ਵੀ ਅਜਿਹੇ ਆਪ੍ਰੇਸ਼ਨ ਜਾਰੀ ਰਹਿਣਗੇ।


author

Inder Prajapati

Content Editor

Related News