ਈਰਾਨ ''ਚ ਵਿਗੜੇ ਹਾਲਾਤ: ਭਾਰਤੀ ਦੂਤਘਰ ਵਲੋਂ ਐਡਵਾਇਜ਼ਰੀ ਜਾਰੀ, ਨਾਗਰਿਕਾਂ ਨੂੰ ਘਰਾਂ ''ਚ ਰਹਿਣ ਦੀ ਸਲਾਹ
Tuesday, Mar 03, 2026 - 04:03 PM (IST)
ਨਵੀਂ ਦਿੱਲੀ- ਭਾਰਤ ਨੇ ਮੰਗਲਵਾਰ ਨੂੰ ਈਰਾਨ 'ਚ ਆਪਣੇ ਨਾਗਰਿਕਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਅਤੇ ਜਿੱਥੇ ਤੱਕ ਸੰਭਵ ਹੋਵੇ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ, ਕਿਉਂਕਿ ਅਮਰੀਕਾ ਅਤੇ ਇਜ਼ਰਾਈਲ ਦੇ ਤਾਜ਼ਾ ਫ਼ੌਜ ਹਮਲਿਆਂ ਦੇ ਮੱਦੇਨਜ਼ਰ ਉੱਥੇ ਸਥਿਤੀ ਵਿਗੜ ਗਈ ਹੈ। ਤੇਹਰਾਨ 'ਚ ਭਾਰਤੀ ਦੂਤਘਰ ਨੇ ਇਕ ਤਾਜ਼ਾ ਐਡਵਾਇਜ਼ਰੀ 'ਚ ਕਿਹਾ,''ਬਦਲੇ ਹਾਲਾਤ ਨੂੰ ਦੇਖਦੇ ਹੋਏ, ਈਰਾਨ 'ਚ ਸਾਰੇ ਭਾਰਤੀ ਨਾਗਰਿਕਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ, ਗੈਰ-ਜ਼ਰੂਰੀ ਗਤੀਵਿਧੀਆਂ ਤੋਂ ਬਚਣ ਅਤੇ ਜਿੱਥੇ ਤੱਕ ਸੰਭਾਵ ਹੋਵੇ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ।''
ਇਸ 'ਚ ਕਿਹਾ ਗਿਆ ਹੈ,''ਭਾਰਤੀ ਖ਼ਬਰਾਂ 'ਤੇ ਨਜ਼ਰਾਂ ਬਣਾਏ ਰੱਖ ਸਕਦੇ ਹਨ, ਸਥਿਤੀ ਦੇ ਆਧਾਰ 'ਤੇ ਜਾਗਰੂਕਤਾ ਬਣਾਈ ਰੱਖ ਸਕਦੇ ਹਨ ਅਤੇ ਭਾਰਤੀ ਦੂਤਘਰ ਤੋਂ ਕਿਸੇ ਵੀ ਹੋਰ ਐਡਵਾਇਜ਼ਰੀ ਦਾ ਇੰਤਜ਼ਾਰ ਕਰ ਸਕਦੇ ਹਨ।'' ਅਜਿਹਾ ਮੰਨਿਆ ਜਾ ਰਿਹਾ ਹੈ ਕਿ ਈਰਾਨ 'ਚ ਵਿਦਿਆਰਥੀਆਂ ਸਮੇਤ ਕਰੀਬ 9 ਹਜ਼ਾਰ ਭਾਰਤੀ ਫਸੇ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
