ਭਾਰਤ ਨੇ ਪਾਕਿ ਨਾਗਰਿਕਾਂ ਨੂੰ ਵੀਜ਼ਾ ਨਾ ਦੇਣ ਨੂੰ ਠਹਿਰਾਇਆ ਸਹੀ
Monday, Mar 19, 2018 - 09:20 PM (IST)
ਨਵੀਂ ਦਿੱਲੀ— ਭਾਰਤ ਨੇ ਅਜਮੇਰ 'ਚ ਹਜ਼ਰਤ ਖਵਾਜ਼ਾ ਮੋਇਨੁਦੀਨ ਚਿਸ਼ਤੀ ਦੇ ਉਰਸ 'ਚ ਆਉਣ ਲਈ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਨਾ ਦੇਣ ਦੇ ਆਪਣੇ ਫੈਸਲੇ ਨੂੰ ਉਚਿਤ ਠਹਿਰਾਉਂਦੇ ਹੋਏ ਕਿਹਾ ਕਿ ਅਜਿਹੀ ਯਾਤਰਾ ਦੇ ਦਸਤਾਵੇਜ ਨਹੀਂ ਦੇਣ ਦੇ ਮਾਮਲੇ ਪਹਿਲਾਂ ਵੀ ਹੋਏ ਹਨ ਤੇ ਅਜਿਹਾ ਦੋਹਾਂ ਦੇਸ਼ਾਂ ਵੱਲੋਂ ਹੋਇਆ ਹੈ।
ਸਰਕਾਰੀ ਸੂਤਰਾਂ ਨੇ ਕਿਹਾ ਹੈ, 'ਅਜਿਹੀ ਯਾਤਰਾ ਲਈ ਵੀਜ਼ਾ ਪ੍ਰਕਿਰਿਆ ਤੋਂ ਬਾਅਦ ਹੀ ਦਿੱਤਾ ਜਾਂਦਾ ਹੈ। ਹਾਲਾਂਕਿ ਕਦੇਂ ਕਦੇਂ ਹਾਲਾਤਾਂ ਦੇ ਮੱਦੇਨਜ਼ਰ ਤੇ ਸੁਰੱਖਿਆ ਮਨਜੂਰੀ ਨਾ ਮਿਲਣ ਕਾਰਨ ਅਜਿਹੀ ਯਾਤਰਾ ਨਹੀਂ ਹੋ ਪਾਉਂਦੀ।' ਪਹਿਲਾਂ ਵੀ ਅਜਿਹਾ ਹੋਇਆ ਹੈ ਜਦੋਂ ਦੋਹਾਂ ਪਾਸਿਓਂ ਅਜਿਹੀ ਯਾਤਰਾ ਨੂੰ ਮਨਜੂਰੀ ਨਹੀਂ ਮਿਲੀ। ਦੋਹਾਂ ਦੇਸ਼ਾਂ ਵਿਚਾਲੇ ਇਕ ਦੂਜੇ ਦੇ ਡਿਪਲੋਮੈਟਾਂ ਨਾਲ ਗਲਤ ਵਿਵਹਾਰ ਦੇ ਦੋਸ਼ਾਂ ਵਿਚਾਲੇ ਪਾਕਿਸਤਾਨ ਨੇ ਕਿਹਾ ਹੈ ਕਿ ਉਸ ਦੇ 500 ਨਾਗਰਿਕਾਂ ਨੂੰ ਉਰਸ 'ਚ ਅਜਮੇਰ ਜਾਣ ਲਈ ਵੀਜ਼ਾ ਨਹੀਂ ਦਿੱਤਾ ਗਿਆ ਹੈ।
