ਭਾਰਤ ''ਚ ਕੋਰੋਨਾ ਪੀੜਤਾਂ ਦੀ ਗਿਣਤੀ 66 ਲੱਖ ਦੇ ਪਾਰ, ਹੁਣ ਤੱਕ ਇਕ ਲੱਖ ਤੋਂ ਵੱਧ ਲੋਕਾਂ ਦੀ ਮੌਤ

Tuesday, Oct 06, 2020 - 11:21 AM (IST)

ਨਵੀਂ ਦਿੱਲੀ- ਭਾਰਤ 'ਚ ਅੱਜ ਯਾਨੀ ਮੰਗਲਵਾਰ ਨੂੰ ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 61 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਅਜਿਹਾ 25 ਅਗਸਤ ਤੋਂ ਬਾਅਦ ਹੋਇਆ ਹੈ, ਜਦੋਂ ਨਵੇਂ ਮਾਮਲੇ ਇੰਨੇ ਘੱਟ ਹਨ। 25 ਅਗਸਤ ਦੇ ਬਾਅਦ ਤੋਂ ਅੱਜ ਸਭ ਤੋਂ ਘੱਟ ਮਾਮਲੇ ਦਰਜ ਕੀਤੇ ਗਏ ਹਨ। 25 ਅਗਸਤ ਨੂੰ ਭਾਰਤ 'ਚ 60,975 ਨਵੇਂ ਮਾਮਲੇ ਸਾਹਮਣੇ ਆਏ ਸਨ। ਇਕ ਦਿਨ 'ਚ ਕੋਰੋਨਾ ਵਾਇਰਸ ਨਾਲ 884 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਦੇਸ਼ 'ਚ ਕੋਰੋਨਾ ਦੇ ਕੁੱਲ ਮਾਮਲੇ 66,85,082 ਹੋ ਗਏ ਹਨ। ਬੀਤੇ 24 ਘੰਟਿਆਂ 'ਚ 75,787 ਮਰੀਜ਼ ਠੀਕ ਵੀ ਹੋਏ ਹਨ। ਹੁਣ ਤੱਕ ਦੇਸ਼ 'ਚ ਕੋਰੋਨਾ ਨਾਲ ਕੁੱਲ ਮੌਤਾਂ ਦਾ ਅੰਕੜਾ 1,03,569 ਹੋ ਚੁੱਕਿਆ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਦੇਸ਼ 'ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਵੇਂ ਮਾਮਲਿਆਂ ਤੋਂ ਵੱਧ ਰਹੀ ਹੈ। ਹੁਣ ਤੱਕ ਦੇਸ਼ 'ਚ ਕੁੱਲ ਠੀਕ ਹੋਏ ਮਰੀਜ਼ਾਂ ਦੀ ਗਿਣਤੀ 56,62,490 ਹੋ ਚੁਕੀ ਹੈ।

PunjabKesariਦੇਸ਼ 'ਚ ਕੋਰੋਨਾ ਦਾ ਰਿਕਵਰੀ ਰੇਟ 84.70 ਫੀਸਦੀ ਰਿਹਾ ਹੈ। ਦੇਸ਼ 'ਚ ਫਿਲਹਾਲ ਕੋਰੋਨਾ ਦੇ ਸਰਗਰਮ ਮਰੀਜ਼ 13.74 ਫੀਸਦੀ ਯਾਨੀ 9,19,023 ਹਨ। ਉੱਥੇ ਹੀ ਮੌਤ ਦਰ 1.54 ਫੀਸਦੀ ਚੱਲ ਰਹੀ ਹੈ। ਫਿਲਹਾਲ ਪਾਜ਼ੇਟਿਵ ਰੇਟ 5.62 ਫੀਸਦੀ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ 10,89,403 ਟੈਸਟ ਹੋਏ ਹਨ। ਹੁਣ ਤੱਕ ਦੇਸ਼ 'ਚ ਕੁੱਲ 8,10,71,797 ਟੈਸਟ ਚੁਕੇ ਹਨ। ਭਾਰਤ 'ਚ ਕੋਰੋਨਾ ਦੇ 8 ਕਰੋੜ ਟੈਸਟ ਪੂਰੇ ਹੋ ਗਏ ਹਨ ਅਤੇ ਦਰਅਸਲ, ਭਾਰਤ 'ਚ ਪਿਛਲੇ 10 ਦਿਨਾਂ 'ਚ ਇਕ ਕਰੋੜ ਟੈਸਟ ਕੀਤੇ ਗਏ ਹਨ। ਦੁਨੀਆ 'ਚ ਅਮਰੀਕਾ ਤੋਂ ਬਾਅਦ ਭਾਰਤ ਦੂਜਾ ਸਭ ਤੋਂ ਵੱਧ ਟੈਸਟ ਕਰਨ ਵਾਲਾ ਦੇਸ਼ ਹੈ। ਹਾਲਾਂਕਿ ਭਾਰਤ ਦੀ ਆਬਾਦੀ ਨੂੰ ਦੇਖਦੇ ਹੋਏ ਪ੍ਰਤੀ 10 ਲੱਖ ਟੈਸਟ ਦੇ ਹਿਸਾਬ ਨਾਲ ਟੈਸਟ ਦੀ ਗਿਣਤੀ ਬਹੁਤ ਘੱਟ ਹੈ।


DIsha

Content Editor

Related News