2024 'ਚ ਚੀਨ ਨੇ ਜੋੜਿਆ 800 ਕਿਲੋਮੀਟਰ ਦਾ ਮੈਟਰੋ ਨੈੱਟਵਰਕ, ਭਾਰਤ ਦਾ ਵੀ ਸ਼ਾਨਦਾਰ ਪ੍ਰਦਰਸ਼ਨ

Sunday, Jan 19, 2025 - 04:15 PM (IST)

2024 'ਚ ਚੀਨ ਨੇ ਜੋੜਿਆ 800 ਕਿਲੋਮੀਟਰ ਦਾ ਮੈਟਰੋ ਨੈੱਟਵਰਕ, ਭਾਰਤ ਦਾ ਵੀ ਸ਼ਾਨਦਾਰ ਪ੍ਰਦਰਸ਼ਨ

ਨਵੀਂ ਦਿੱਲੀ : ਭਾਰਤ ਕੋਲ ਹੁਣ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਮੈਟਰੋ ਰੇਲ ਨੈੱਟਵਰਕ ਹੈ। ਭਾਰਤ ਵਿੱਚ ਮੈਟਰੋ ਰੇਲ ਨੈੱਟਵਰਕ 1000 ਕਿਲੋਮੀਟਰ ਤੱਕ ਵਧ ਗਿਆ ਹੈ। ਇੰਨੇ ਵੱਡੇ ਨੈੱਟਵਰਕ ਦੇ ਨਾਲ, ਭਾਰਤ ਹੁਣ ਚੀਨ ਅਤੇ ਅਮਰੀਕਾ ਤੋਂ ਬਾਅਦ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਮੈਟਰੋ ਰੇਲ ਨੈੱਟਵਰਕ ਵਾਲਾ ਦੇਸ਼ ਬਣ ਗਿਆ ਹੈ। ਪਰ ਤੁਹਾਨੂੰ ਦੱਸ ਦਈਏ ਕਿ ਚੀਨ ਨੇ ਸਾਲ 2024 ਵਿਚ 800 ਕਿਲੋਮੀਟਰ ਦੀ ਰੇਲ ਨੈੱਟਵਰਕ ਜੋੜਿਆ ਹੈ।

ਦੱਸ ਦਈਏ ਕਿ ਇੰਡੀਅਨ ਟੈੱਕ ਤੇ ਇਨਫ੍ਰਾ ਨਾਂ ਦੇ ਐਕਸ ਹੈਂਡਲ ਉੱਤੇ ਦੁਨੀਆ ਦੇ ਚੋਟੀ ਦੇ 15 ਦੇਸ਼ਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੇ ਸਾਲ 2024 ਦੌਰਾਨ ਸਭ ਤੋਂ ਵਧੇਰੇ ਮੈਟਰੋ ਨੈੱਟਵਰਕ ਜੋੜਿਆ ਹੈ। ਇਸ ਸੂਚੀ ਵਿਚ ਸਭ ਤੋਂ ਪਹਿਲਾਂ ਨਾਂ ਚੀਨ ਦਾ ਹੈ ਜਿਸ ਨੇ 800 ਕਿਲੋਮੀਟਰ ਦਾ ਮੈਟਰੋ ਨੈੱਟਵਰਕ ਜੋੜਿਆ ਹੈ। ਇਸ ਤੋਂ ਬਾਅਦ ਸਾਊਦੀ ਅਰਬ ਦਾ ਸਥਾਨ ਹੈ ਜਿਸ ਨੇ 100 ਕਿਮੋਮੀਟਰ ਤੋਂ ਵਧੇਰੇ ਦਾ ਮੈਟਰੋ ਨੈੱਟਵਰਕ ਜੋੜਿਆ ਤੇ ਇਸ ਤੋਂ ਬਾਅਦ ਭਾਰਤ ਦਾ ਸਥਾਨ ਹੈ ਜਿਸ ਨੇ ਇਸੇ ਸਮੇਂ ਦੌਰਾਨ 50 ਕਿਲੋਮੀਟਰ ਤੋਂ ਵਧੇਰੇ ਦਾ ਮੈਟਰੋ ਨੈੱਟਵਰਕ ਜੋੜਿਆ ਹੈ। ਦੱਸ ਦਈਏ ਕਿ ਭਾਰਤ ਨੇ ਇਸ ਸੂਚੀ ਵਿਚ ਚੋਟੀ ਦੇ ਕਈ ਦੇਸ਼ਾਂ ਨੂੰ ਪਿੱਛੇ ਛੱਡਿਆ ਹੈ।

ਇਹ ਵੀ ਪੜ੍ਹੋ : ਸਕੂਲ ਬਣਿਆਂ ਅੱਯਾਸ਼ੀ ਦਾ ਅੱਡਾ! ਮਹਿਲਾ ਤੇ ਪੁਰਸ਼ ਟੀਚਰ ਦੀ 'ਗੰਦੀ' ਵੀਡੀਓ ਵਾਇਰਲ

ਦੱਸਣਯੋਗ ਹੈ ਕਿ ਦਿੱਲੀ ਨੇ ਆਪਣੀ ਮੈਟਰੋ ਯਾਤਰਾ 2002 ਵਿੱਚ ਸ਼ੁਰੂ ਕੀਤੀ ਸੀ, ਜਦੋਂ ਅਟਲ ਬਿਹਾਰੀ ਵਾਜਪਾਈ ਜੀ ਨੇ ਦਿੱਲੀ ਦੇ ਲੋਕਾਂ ਨੂੰ ਪਹਿਲੀ ਮੈਟਰੋ ਦਿੱਤੀ ਸੀ।

ਭਾਰਤ 'ਚ ਮੈਟਰੋ ਨੈੱਟਵਰਕ ਨਾਲ ਸਬੰਧਤ ਖਾਸ ਗੱਲਾਂ-
ਦਿੱਲੀ ਮੈਟਰੋ 2002 'ਚ ਸ਼ੁਰੂ ਹੋਈ।
ਅੱਜ 11 ਰਾਜਾਂ ਦੇ 23 ਸ਼ਹਿਰਾਂ ਵਿੱਚ ਮੈਟਰੋ ਰੇਲ ਨੈੱਟਵਰਕ ਹੈ।
ਸਾਲ 2014 ਵਿੱਚ, ਇਹ 5 ਰਾਜਾਂ ਦੇ ਸਿਰਫ਼ 5 ਸ਼ਹਿਰਾਂ ਵਿੱਚ ਸੀ, ਜੋ ਕਿ ਇੱਕ ਅਸਾਧਾਰਨ ਵਾਧਾ ਹੈ।
ਪਿਛਲੇ 10 ਸਾਲਾਂ ਵਿੱਚ ਮੈਟਰੋ ਨੈੱਟਵਰਕ 3 ਗੁਣਾ ਵਧਿਆ ਹੈ।
2014 'ਚ, ਭਾਰਤ ਵਿੱਚ ਮੈਟਰੋ ਰੇਲ ਨੈੱਟਵਰਕ 248 ਕਿਲੋਮੀਟਰ ਸੀ, ਜੋ ਹੁਣ ਵਧ ਕੇ 1000 ਕਿਲੋਮੀਟਰ ਹੋ ਗਿਆ ਹੈ।
ਅੱਜ, ਮੈਟਰੋ ਰੋਜ਼ਾਨਾ 1 ਕਰੋੜ ਤੋਂ ਵੱਧ ਯਾਤਰੀਆਂ ਨੂੰ ਲੈ ਜਾਂਦੀ ਹੈ, ਜੋ ਕਿ 2014 ਵਿੱਚ 28 ਲੱਖ ਯਾਤਰੀਆਂ ਦੇ ਮੁਕਾਬਲੇ 2.5 ਗੁਣਾ ਤੋਂ ਵੱਧ ਹੈ।
ਅੱਜ ਮੈਟਰੋ ਟ੍ਰੇਨਾਂ ਪ੍ਰਤੀ ਦਿਨ ਕੁੱਲ 2.75 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰਦੀਆਂ ਹਨ, ਜੋ ਕਿ ਇੱਕ ਦਹਾਕੇ ਪਹਿਲਾਂ 86 ਹਜ਼ਾਰ ਕਿਲੋਮੀਟਰ ਦੀ ਰੋਜ਼ਾਨਾ ਦੂਰੀ ਦਾ ਤਿੰਨ ਗੁਣਾ ਹੈ।


author

Baljit Singh

Content Editor

Related News