ਅਮਰੀਕਾ ਨੇ Activate ਕੀਤਾ 'ਸੈਂਸਰ-ਸ਼ੂਟਰ' ਨੈੱਟਵਰਕ! ਬਿਨਾਂ ਦੇਖੇ ਮਚਾ ਰਿਹੈ ਈਰਾਨ 'ਚ ਤਬਾਹੀ

Saturday, Mar 07, 2026 - 08:29 PM (IST)

ਅਮਰੀਕਾ ਨੇ Activate ਕੀਤਾ 'ਸੈਂਸਰ-ਸ਼ੂਟਰ' ਨੈੱਟਵਰਕ! ਬਿਨਾਂ ਦੇਖੇ ਮਚਾ ਰਿਹੈ ਈਰਾਨ 'ਚ ਤਬਾਹੀ

ਵਾਸ਼ਿੰਗਟਨ: ਅਮਰੀਕਾ ਨੇ ਇੱਕ ਅਜਿਹੀ ਘਾਤਕ ਹਥਿਆਰ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਹੈ, ਜੋ ਹੁਣ ਤੱਕ ਸਿਰਫ ਪੇਂਟਾਗਨ ਦੇ ਦਸਤਾਵੇਜ਼ਾਂ ਅਤੇ ਪਾਵਰਪੁਆਇੰਟ ਪੇਸ਼ਕਾਰੀਆਂ ਤੱਕ ਹੀ ਸੀਮਤ ਸੀ। ਇਸ ਪ੍ਰਣਾਲੀ ਨੂੰ 'ਸੈਂਸਰ-ਸ਼ੂਟਰ' (Sensor-Shooter) ਨੈੱਟਵਰਕ ਦਾ ਨਾਮ ਦਿੱਤਾ ਗਿਆ ਹੈ, ਜੋ ਜੰਗ ਦੇ ਮੈਦਾਨ ਵਿੱਚ ਅਮਰੀਕਾ ਨੂੰ ਵੱਡੀ ਬੜ੍ਹਤ ਦਿਵਾ ਰਿਹਾ ਹੈ।

ਕਿਵੇਂ ਕੰਮ ਕਰਦੀ ਹੈ ਇਹ ਤਕਨੀਕ?
ਇਸ ਪ੍ਰਣਾਲੀ ਦੇ ਤਹਿਤ, ਅਮਰੀਕੀ ਸੈਟੇਲਾਈਟ ਪੁਲਾੜ ਤੋਂ ਕਿਸੇ ਵੀ ਮਿਜ਼ਾਈਲ ਲਾਂਚਰ ਦੀ ਪਛਾਣ ਕਰਦੇ ਹਨ ਅਤੇ ਤੁਰੰਤ ਉਸ ਦੀਆਂ ਸਹੀ ਕੋਆਰਡੀਨੇਟਸ (ਸਥਿਤੀ) ਸਭ ਤੋਂ ਨੇੜਲੇ ਐਫ-35 (F-35) ਲੜਾਕੂ ਜਹਾਜ਼ ਨੂੰ ਭੇਜ ਦਿੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜਹਾਜ਼ ਆਪਣੇ ਨਿਸ਼ਾਨੇ ਨੂੰ ਸਿੱਧੇ ਤੌਰ 'ਤੇ ਦੇਖੇ ਬਿਨਾਂ ਹੀ ਉਸ ਨੂੰ ਪੂਰੇ ਐਕੋਰੇਟ ਤਰੀਕੇ ਨਾਲ ਤਬਾਹ ਕਰ ਸਕਦਾ ਹੈ। ਇਸ ਨੂੰ 'ਕਾਲ ਆਫ ਡਿਊਟੀ' (Call of Duty) ਵਰਗੀ ਵੀਡੀਓ ਗੇਮ ਦੇ 'ਕਿਲਸਟ੍ਰੀਕਸ' ਦੇ ਅਸਲ ਅਤੇ ਵਿਸ਼ਵਵਿਆਪੀ ਰੂਪ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਨੂੰ ਰੋਕਣਾ ਲਗਭਗ ਅਸੰਭਵ ਹੈ।

ਈਰਾਨ ਲਈ ਵੱਡਾ ਖ਼ਤਰਾ 
ਸੂਤਰਾਂ ਅਨੁਸਾਰ, ਇਸ ਤਕਨੀਕ ਕਾਰਨ ਈਰਾਨ ਦੀ ਫੌਜੀ ਤਾਕਤ ਦਾ ਇੱਕ ਵੱਡਾ ਹਿੱਸਾ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਜਦੋਂ ਵੀ ਈਰਾਨ ਆਪਣੇ ਕਿਸੇ ਮਿਜ਼ਾਈਲ ਲਾਂਚਰ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਮਰੀਕੀ ਸੈਟੇਲਾਈਟਾਂ ਨੂੰ ਉਹ ਪੁਲਾੜ ਤੋਂ ਇੱਕ ਬਲਦੀ ਹੋਈ ਤੀਲੀ ਵਾਂਗ ਸਾਫ ਦਿਖਾਈ ਦਿੰਦਾ ਹੈ ਅਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਕਰ ਸਕਣ, ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਂਦਾ ਹੈ।

ਇਹ ਜਾਣਕਾਰੀ 'ਕੈਪੀ ਆਰਮੀ' (Cappy Army) ਦੇ ਹਵਾਲੇ ਨਾਲ ਸਾਹਮਣੇ ਆਈ ਹੈ, ਜੋ ਦੱਸਦੀ ਹੈ ਕਿ ਕਿਵੇਂ ਆਧੁਨਿਕ ਤਕਨੀਕ ਨੇ ਰਵਾਇਤੀ ਮਿਜ਼ਾਈਲ ਸ਼ਕਤੀ ਨੂੰ ਬੇਅਸਰ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

Baljit Singh

Content Editor

Related News