ਭਾਰਤ ਨੇ ਗ੍ਰੇਟਰ ਮਾਲੇ ਕਨੈਕਟੀਵਿਟੀ ਪ੍ਰੋਜੈਕਟ ਲਈ ਕੀਤਾ ਫੰਡ ਦਾ ਐਲਾਨ

08/16/2020 10:36:47 PM

ਨਵੀਂ ਦਿੱਲੀ - ਭਾਰਤ ਆਪਣੇ ਗੁਆਂਢੀ ਦੇਸ਼ ਮਾਲਦੀਵ 'ਚ ਜਲਦ ਹੀ ਇੱਕ ਵੱਡਾ ਨਿਵੇਸ਼ ਕਰਨ ਜਾ ਰਿਹਾ ਹੈ। ਵੀਰਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾਹ ਸ਼ਾਹਿਦ ਨਾਲ ਵਰਚੁਅਲ ਮੀਟਿੰਗ ਕੀਤੀ। ਇਸ ਦੌਰਾਨ ਭਾਰਤ ਦੀ ਮਦਦ ਨਾਲ ਉੱਥੇ ਸ਼ੁਰੂ ਕੀਤੀ ਜਾਣ ਵਾਲੇ ਪ੍ਰੋਜੈਕਟਾਂ ਨੂੰ ਲੈ ਕੇ ਲੰਮੀ ਚਰਚਾ ਹੋਈ।

ਭਾਰਤ ਨੇ ਮਾਲਦੀਵ ਲਈ 50 ਕਰੋੜ ਡਾਲਰ ਦੀ ਲਾਗਤ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੌਰਾਨ ਚ 40 ਕਰੋੜ ਡਾਲਰ ਦੀ ਰਾਸ਼ੀ ਸਸਤੇ ਕਰਜ਼ੇ ਦੇ ਤੌਰ 'ਤੇ ਅਤੇ 10 ਕਰੋੜ ਡਾਲਰ ਦੀ ਰਾਸ਼ੀ ਗ੍ਰਾਂਟ ਦੇ ਤੌਰ 'ਤੇ ਦਿੱਤੀ ਜਾਵੇਗੀ।

ਗ੍ਰੇਟਰ ਮਾਲੇ ਕਨੈਕਟੀਵਿਟੀ ਪ੍ਰੋਜੈਕਟ (GMCP)
ਮਾਲਦੀਵ 'ਚ 6.7 ਕਿਲੋਮੀਟਰ ਦੀ ਗ੍ਰੇਟਰ ਮਾਲੇ ਕਨੈਕਟੀਵਿਟੀ ਪ੍ਰੋਜੈਕਟ ਸਭ ਤੋਂ ਵੱਡਾ ਨਾਗਰਿਕ ਬੁਨਿਆਦੀ ਪ੍ਰੋਜੈਕਟ ਹੈ। ਜੋ ਮਾਲੇ ਨੂੰ ਤਿੰਨ ਗੁਆਂਢੀ ਟਾਪੂਆਂ- ਵਿਲਿੰਗਿਲੀ, ਗੁਲਹੀਫਾਹੂ ਅਤੇ ਥਿਲਾਫੂਸੀ ਨਾਲ ਜੋੜੇਗੀ।

ਮਾਹਰਾਂ ਦਾ ਕਹਿਣਾ ਹੈ ਕਿ ਇਹ ਸੱਤਾਧਾਰੀ ਐੱਮ.ਡੀ.ਪੀ. ਪਾਰਟੀ ਦਾ ਮੁੱਖ ਚੋਣ ਵਾਅਦਾ ਸੀ ਜਿਸ ਦੇ ਲਈ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੇ ਪਿਛਲੇ ਸਾਲ ਸਤੰਬਰ 'ਚ ਜੈਸ਼ੰਕਰ ਨਾਲ ਬੈਠਕ ਦੌਰਾਨ ਭਾਰਤ ਦੀ ਸਹਾਇਤਾ ਮੰਗੀ ਸੀ।

ਵਿਦੇਸ਼ ਮੰਤਰੀ ਦਾ ਟਵੀਟ
ਐੱਸ. ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ, “ਭਾਰਤ ਗ੍ਰੇਟਰ ਮਾਲੇ ਕਨੈਕਟੀਵਿਟੀ ਪ੍ਰੋਜੈਕਟ ਦੇ ਲਾਗੂ ਕਰਨ ਲਈ ਫੰਡਿੰਗ ਕਰੇਗਾ ਜੋ 40 ਕਰੋੜ ਡਾਲਰ ਦੀ ਕਰਜ਼ ਸਹੂਲਤ ਅਤੇ 10 ਕਰੋੜ ਡਾਲਰ ਦੇ ਗ੍ਰਾਂਟ ਦੇ ਜ਼ਰੀਏ ਹੋਵੇਗਾ। ਇਹ 6.7 ਕਿਲੋਮੀਟਰ ਦਾ ਪੁੱਲ ਪ੍ਰੋਜੈਕਟ ਹੈ ਜੋ ਮਾਲੇ ਨੂੰ ਗੁਲਹੀਫਾਹੂ ਬੰਦਰਗਾਹ ਅਤੇ ਥਿਲਾਫੂਸੀ ਉਦਯੋਗਕ ਖੇਤਰ ਨਾਲ ਜੋੜੇਗਾ। ਇਸ ਨਾਲ ਮਾਲਦੀਵ ਦੀ ਆਰਥਿਕਤਾ ਨੂੰ ਨਵੀਂ ਊਰਜਾ ਮਿਲੇਗੀ ਅਤੇ ਬਦਲਾਅ ਆਵੇਗਾ।”

ਵਿਦੇਸ਼ ਮੰਤਰਾਲਾ ਦਾ ਕਹਿਣਾ ਹੈ ਕਿ ਇੱਕ ਵਾਰ ਇਹ ਪ੍ਰੋਜੈਕਟ ਪੂਰਾ ਹੋਣ 'ਤੇ ਚਾਰ ਟਾਪੂਆਂ 'ਚ ਸੰਪਰਕ ਜੁੜ ਸਕੇਗਾ ਅਤੇ ਇਸ ਨਾਲ ਆਰਥਿਕ ਗਤੀਵਿਧੀਆਂ ਨੂੰ ਰਫ਼ਤਾਰ ਮਿਲੇਗੀ, ਰੁਜ਼ਗਾਰ ਪੈਦਾ ਹੋਵੇਗਾ।  ਨਾਲ ਹੀ ਮਾਲੇ ਖੇਤਰ 'ਚ ਸੰਪੂਰਣ ਸ਼ਹਿਰੀ ਵਿਕਾਸ ਨੂੰ ਬੜਾਵਾ ਮਿਲੇਗਾ।

ਪੀ.ਐੱਮ. ਮੋਦੀ ਦੀ ਪ੍ਰਤੀਕਿਰਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਕੋਵਿਡ-19 ਮਹਾਂਮਾਰੀ ਦੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ 'ਚ ਮਾਲਦੀਵ ਦੀ ਮਦਦ ਕਰਨਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੀ ਵਿਸ਼ੇਸ਼ ਦੋਸਤੀ ਹਿੰਦ ਮਹਾਸਾਗਰ ਦੇ ਪਾਣੀ ਦੀ ਤਰ੍ਹਾਂ ਹਮੇਸ਼ਾ ਡੂੰਘੀ ਰਹੇਗੀ। ਪੀ.ਐੱਮ. ਦਾ ਇਹ ਟਵੀਟ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਦੇ ਭਾਰਤ ਵੱਲੋਂ ਵਿੱਤੀ ਮਦਦ ਲਈ ਧੰਨਵਾਦ ਸੁਨੇਹੇ ਦੇ ਜਵਾਬ 'ਚ ਆਇਆ।


Inder Prajapati

Content Editor

Related News