ਭਾਰਤ, ਇਜ਼ਰਾਇਲ ਨੇ ਮੱਧਮ ਰੇਂਜ ਦੀ ਮਿਜ਼ਾਇਲ ਰੱਖਿਆ ਪ੍ਰਣਾਲੀ ਦਾ ਕੀਤਾ ਸਫਲ ਪਰੀਖਣ
Wednesday, Jan 06, 2021 - 06:02 PM (IST)
ਯੇਰੂਸ਼ਲਮ (ਭਾਸ਼ਾ) ਭਾਰਤ ਅਤੇ ਇਜ਼ਰਾਇਲ ਨੇ ਮੱਧਮ ਰੇਂਜ ਦੀ ਸਤਹਿ ਤੋਂ ਹਵਾ ਵਿਚ ਨਿਸ਼ਾਨਾ ਲਗਾਉਣ ਵਾਲੀ ਮਿਜ਼ਾਇਲ (ਐੱਮ.ਆਰ.ਐੱਸ.ਏ.ਐੱਮ.) ਰੱਖਿਆ ਪ੍ਰਣਾਲੀ ਦਾ ਸਫਲਤਾਪੂਰਵਕ ਪਰੀਖਣ ਕੀਤਾ। ਦੋਹਾਂ ਦੇਸ਼ਾਂ ਨੇ ਆਪਣੀਆਂ ਯੁੱਧ ਸਮਰੱਥਾਵਾਂ ਨੂੰ ਵਧਾਉਣ ਦੇ ਲਈ ਸੰਯੁਕਤ ਰੂਪ ਨਾਲ ਇਸ ਪ੍ਰਣਾਲੀ ਨੂੰ ਵਿਕਸਿਤ ਕੀਤਾ ਹੈ ਅਤੇ ਇਸ ਦਾ ਉਦੇਸ਼ ਦੁਸ਼ਮਣ ਦੇ ਜਹਾਜ਼ ਤੋਂ ਪੂਰੀ ਤਰ੍ਹਾਂ ਸੁਰੱਖਿਆ ਪ੍ਰਦਾਨ ਕਰਨਾ ਹੈ। ਇਜ਼ਰਾਇਲ ਏਅਰੋਸਪੇਸ ਇੰਡਸਟ੍ਰੀਜ਼ (ਆਈ.ਏ.ਆਈ.) ਨੇ ਮੰਗਲਵਾਰ ਨੂੰ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਇਹ ਪਰੀਖਣ ਪਿਛਲੇ ਹਫਤੇ ਇਕ ਭਾਰਤੀ ਪਰੀਖਣ ਕੇਂਦਰ ਵਿਚ ਕੀਤਾ ਗਿਆ। ਐੱਮ.ਆਰ.ਐੱਸ.ਏ.ਐੱਮ. ਸਤਹਿ ਤੋਂ ਹਵਾ ਵਿਚ ਨਿਸ਼ਾਨਾ ਲਗਾਉਣ ਵਾਲੀ ਇਕ ਉਨੱਤ ਮਿਜ਼ਾਇਲ ਰੱਖਿਆ ਪ੍ਰਣਾਲੀ ਹੈ ਜੋ ਵਿਭਿੰਨ ਏਰੀਅਲ ਪਲੇਟਫਾਮ ਤੋਂ ਪੂਰੀ ਸੁਰੱਖਿਆ ਪ੍ਰਦਾਨ ਕਰਦੀ ਹੈ।
ਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਇਹ ਦੁਸ਼ਮਣ ਜਹਾਜ਼ਾਂ ਨੂੰ 50-70 ਕਿਲੋਮੀਟਰ ਦੀ ਦੂਰੀ ਤੋਂ ਨਿਸ਼ਾਨਾ ਬਣਾ ਸਕਦੀ ਹੈ। ਆਈ.ਏ.ਆਈ. ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਇਸ ਨੂੰ ਸੰਯੁਕਤ ਰੂਪ ਨਾਲ ਇਜ਼ਰਾਇਲ ਅਤੇ ਭਾਰਤ ਦੀਆਂ ਹੋਰ ਰੱਖਿਆ ਕੰਪਨੀਆਂ ਦੇ ਨਾਲ ਹਿੱਸੇਦਾਰੀ ਕਰਕੇ ਵਿਕਸਿਤ ਕੀਤਾ ਹੈ। ਐੱਮ.ਆਰ.ਐੱਸ.ਏ.ਐੱਮ. ਦੀ ਵਰਤੋਂ ਭਾਰਤੀ ਸੈਨਾ ਦੀਆਂ ਤਿੰਨੇ ਸ਼ਾਖਾਵਾਂ ਅਤੇ ਇਜ਼ਰਾਇਲ ਰੱਖਿਆ ਬਲਾਂ (ਆਈ.ਡੀ.ਐੱਫ.) ਵੱਲੋਂ ਕੀਤੀ ਜਾਵੇਗੀ। ਪ੍ਰਣਾਲੀ ਵਿਚ ਉਨੱਤ ਰਡਾਰ, ਕਮਾਂਡ ਅਤੇ ਕੰਟਰੋਲਰ, ਮੋਬਾਇਲ ਲਾਂਚਰ ਅਤੇ ਅਤੀ ਆਧੁਨਿਕ ਆਰ.ਐੱਫ. ਖੋਜ ਦੇ ਨਾਲ ਇੰਟਰਸੈਪਟਰ ਹੈ।
ਪੜ੍ਹੋ ਇਹ ਅਹਿਮ ਖਬਰ- ਫਾਈਜ਼ਰ ਦੀ ਕੋਰੋਨਾ ਵੈਕਸੀਨ ਲਗਵਾਉਣ ਦੇ ਬਾਅਦ ਡਾਕਟਰ ਦੀ ਹਾਲਤ ਗੰਭੀਰ, ICU 'ਚ ਦਾਖਲ
ਆਈ.ਏ.ਆਈ. ਦੇ ਪ੍ਰਧਾਨ ਅਤੇ ਸੀ.ਈ.ਓ. ਬੋਜ ਲੇਵੀ ਨੇ ਕਿਹਾ,''ਐੱਮ.ਆਰ.ਐੱਸ.ਏ.ਐੱਮ. ਹਵਾ ਅਤੇ ਮਿਜ਼ਾਇਲ ਰੱਖਿਆ ਪ੍ਰਣਾਲੀ ਇਕ ਅਤੀ ਆਧੁਨਿਕ, ਪ੍ਰਮੁੱਖ ਪ੍ਰਣਾਲੀ ਹੈ ਜਿਸ ਨੇ ਵਿਭਿੰਨ ਖਤਰਿਆਂ ਦੇ ਖਿਲਾਫ਼ ਆਪਣੀਆਂ ਉਨੱਤ ਸਮਰੱਥਾਵਾਂ ਨੂੰ ਇਕ ਵਾਰ ਫਿਰ ਤੋਂ ਸਾਬਤ ਕੀਤਾ ਹੈ। ਹਵਾ ਰੱਖਿਆ ਪ੍ਰਣਾਲੀ ਦਾ ਟ੍ਰਾਇਲ ਵੀ ਇਕ ਜਟਿਲ ਮੁਹਿੰਮ ਰਹੀ ਅਤੇ ਕੋਵਿਡ-19 ਦੇ ਕਾਰਨ ਚੁਣੌਤੀਆਂ ਹੋਰ ਵੱਧ ਗਈਆਂ।'' ਆਈ.ਏ.ਆਈ. ਨੇ ਕਿਹਾ ਕਿ ਇਜ਼ਰਾਇਲੀ ਮਾਹਰਾਂ ਅਤੇ ਭਾਰਤੀ ਵਿਗਿਆਨੀਆਂ ਤੇ ਅਧਿਕਾਰੀਆਂ ਨੇ ਪਰੀਖਣ ਵਿਚ ਹਿੱਸਾ ਲਿਆ ਅਤੇ ਇਸ ਨੂੰ ਦੇਖਿਆ।
ਪੜ੍ਹੋ ਇਹ ਅਹਿਮ ਖਬਰ- ਇਟਲੀ : ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਜਲਦ ਹੋਵੇਗੀ ਗੁਰਦੁਆਰਾ ਸਾਹਿਬ ਦੇ ਆਗੂਆਂ ਦੀ ਮੀਟਿੰਗ