ਭਾਰਤ ਇਕ ਅਮੀਰ ਦੇਸ਼ ਪਰ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਨਾਲ ਜੂਝ ਰਹੀ ਆਬਾਦੀ : ਗਡਕਰੀ
Thursday, Sep 29, 2022 - 06:49 PM (IST)
ਨਾਗਪੁਰ (ਭਾਸ਼ਾ)- ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਅਤੇ ਇਕ ਖੁਸ਼ਹਾਲ ਦੇਸ਼ ਹੋਣ ਦੇ ਬਾਵਜੂਦ ਇਸ ਦੀ ਆਬਾਦੀ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਜਾਤੀਵਾਦ, ਛੂਤ-ਛਾਤ ਅਤੇ ਮਹਿੰਗਾਈ ਦਾ ਸਾਹਮਣਾ ਕਰ ਰਹੀ ਹੈ। ਗਡਕਰੀ ਨੇ ਇੱਥੇ ਇਕ ਸਮਾਗਮ 'ਚ ਬੋਲਦਿਆਂ ਕਿਹਾ ਕਿ ਦੇਸ਼ ਅੰਦਰ ਅਮੀਰ ਅਤੇ ਗਰੀਬ ਦਾ ਵਿਚਾਲੇ ਫਾਸਲਾ ਹੈ, ਜਿਸ ਨੂੰ ਭਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਸੋਨੀਆ ਗਾਂਧੀ ਤੋਂ ਮੁਆਫ਼ੀ ਮੰਗੀ, ਪ੍ਰਧਾਨ ਅਹੁਦੇ ਦੀ ਚੋਣ ਨਹੀਂ ਲੜਾਂਗਾ : ਅਸ਼ੋਕ ਗਹਿਲੋਤ
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ,''ਸਾਡੀ ਕੋਲ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਤੇ 5ਵੀਂ ਵੱਡੀ ਅਰਥਵਿਵਸਥਾ ਹੈ। ਸਾਡੇ ਕੋਲ ਇਕ ਅਮੀਰ ਦੇਸ਼ ਹਾਂ, ਜਿਸ ਦੀ ਆਬਾਦੀ ਗਰੀਬ ਹੈ। ਸਾਡਾ ਦੇਸ਼ ਖੁਸ਼ਹਾਲ ਹੈ ਪਰ ਇਸ ਦੀ ਆਬਾਦੀ ਗਰੀਬ ਹੈ, ਜੋ ਭੁੱਖਮਰੀ, ਬੇਰੁਜ਼ਗਾਰੀ, ਮਹਿੰਗਾਈ, ਜਾਤੀਵਾਦ, ਛੂਤ-ਛਾਤ ਅਤੇ ਕਈ ਹੋਰ ਮੁੱਦਿਆਂ ਦਾ ਸਾਹਮਣਾ ਕਰ ਰਹੀ ਹੈ, ਜੋ ਸਮਾਜ ਦੀ ਤਰੱਕੀ ਲਈ ਠੀਕ ਨਹੀਂ ਹੈ।'' ਉਨ੍ਹਾਂ ਕਿਹਾ,''ਇਸ ਸਮੇਂ ਸਮਾਜ ਅੰਦਰ ਸਮਾਜਿਕ ਅਤੇ ਆਰਥਿਕ ਸਮਾਨਤਾ ਦੀ ਜ਼ਰੂਰਤ ਹੈ। ਸਮਾਜ ਦੇ ਇਨ੍ਹਾਂ 2 ਹਿੱਸਿਆਂ ਵਿਚਾਲੇ ਫਾਸਲਾ ਵਧਿਆ ਹੈ। ਆਰਥਿਕ ਅਸਮਾਨਤਾ ਵੀ ਸਮਾਜਿਕ ਅਸਮਾਨਤਾ ਵੱਲ ਵਧੀ ਹੈ।'' ਉਨ੍ਹਾਂ ਨੇ ਸਿਹਤ ਅਤੇ ਸਿੱਖਿਆ ਵਰਗੇ ਖੇਤਰਾਂ 'ਚ ਕੰਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਮੀਰ ਅਤੇ ਗਰੀਬ ਵਿਚਾਲੇ ਫਾਸਲੇ ਨੂੰ ਭਰਨ ਲਈ ਅਜਿਹੇ ਹੋਰ ਖੇਤਰਾਂ 'ਤੇ ਵੀ ਧਿਆਨ ਦੇਣਾ ਹੋਵੇਗਾ। ਉਨ੍ਹਾਂ ਨੇ ਦੇਸ਼ ਦੇ 124 ਅਭਿਲਾਸ਼ੀ ਜ਼ਿਲ੍ਹਿਆਂ ਦੇ ਵਿਕਾਸ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਵੀ ਕੀਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ