ਕੋਵਿਡ-19: ਭਾਰਤ ’ਚ ਕੋਰੋਨਾ ਦੇ 3.66 ਲੱਖ ਨਵੇਂ ਮਾਮਲੇ, ਇਕ ਦਿਨ ’ਚ 3,53,818 ਮਰੀਜ਼ ਹੋਏ ਠੀਕ

Monday, May 10, 2021 - 11:33 AM (IST)

ਕੋਵਿਡ-19: ਭਾਰਤ ’ਚ ਕੋਰੋਨਾ ਦੇ 3.66 ਲੱਖ ਨਵੇਂ ਮਾਮਲੇ, ਇਕ ਦਿਨ ’ਚ 3,53,818 ਮਰੀਜ਼ ਹੋਏ ਠੀਕ

ਨਵੀਂ ਦਿੱਲੀ— ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪਿਛਲੇ 24 ਘੰਟਿਆਂ ਦੌਰਾਨ ਕੋੋਰੋਨਾ ਵਾਇਰਸ (ਕੋਵਿਡ-19) ਦੇ 3,66,161 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ 3,754 ਮਰੀਜ਼ਾਂ ਦੀ ਜਾਨ ਚਲੀ ਗਈ। ਰਾਹਤ ਦੀ ਗੱਲ ਇਹ ਵੀ ਹੈ ਕਿ ਇਸ ਦੌਰਾਨ 3,53,818 ਲੋਕ ਠੀਕ ਹੋਏ ਹਨ। ਇਸ ਦਰਮਿਆਨ ਦੇਸ਼ ਵਿਚ ਹੁਣ ਤੱਕ 17 ਕਰੋੜ 01 ਲੱਖ 76 ਹਜ਼ਾਰ 603 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। 

ਇਹ ਵੀ ਪੜ੍ਹੋ : ਕੋਰੋਨਾ ਦੀ ਮਾਰ; ਦਿੱਲੀ ਦੇ ਸਰੋਜ ਹਸਪਤਾਲ ’ਚ 80 ਡਾਕਟਰ ਪਾਜ਼ੇਟਿਵ, ਇਕ ਦੀ ਮੌਤ

PunjabKesari

ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 3,66,161 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦਾ ਅੰਕੜਾ ਵੱਧ ਕੇ 2 ਕਰੋੜ 26 ਲੱਖ 62 ਹਜ਼ਾਰ 575 ਹੋ ਗਿਆ। ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵੱਧ ਕੇ 1,86,71,222 ਹੋ ਗਈ। ਦੇਸ਼ ਵਿਚ ਇਸ ਸਮੇਂ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 37,45,237 ਹੈ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਜੰਗ ਜਿੱਤਣ ਲਈ ਹੁਣ ਤੱਕ 17 ਕਰੋੜ ਤੋਂ ਵੱਧ ਲੋਕਾਂ ਨੂੰ ਲਾਈ ਗਈ 'ਵੈਕਸੀਨ'

3,754 ਮਰੀਜ਼ਾਂ ਦੀ ਮੌਤ ਕਾਰਨ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,46,116 ਹੋ ਗਈ ਹੈ। ਦੇਸ਼ ਵਿਚ ਰਿਕਵਰੀ ਰੇਟ ਵੱਧ ਕੇ 82.39 ਫ਼ੀਸਦੀ ਅਤੇ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 16.53 ਫ਼ੀਸਦੀ ਹੋ ਗਈ ਹੈ। ਉੱਥੇ ਹੀ ਮੌਤ ਦਰ ਅਜੇ 1.09 ਫ਼ੀਸਦੀ ਹੈ।

ਇਹ ਵੀ ਪੜ੍ਹੋ: ਘੱਟ ਗੰਭੀਰ ਹੋ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ! ਮਾਹਰ ਬੋਲੇ- ਇਸ ਵਾਰ ਨਾ ਦੁਹਰਾਉਣਾ ਗਲਤੀਆਂ

ਮਹਾਰਾਸ਼ਟਰ ਦੇਸ਼ ਦਾ ਅਜਿਹਾ ਸੂਬਾ ਹੈ, ਜਿੱਥੇ ਕੋਰੋਨਾ ਮਾਮਲੇ ਅਤੇ ਮੌਤਾਂ ਦਾ ਅੰਕੜਾ ਸਭ ਤੋਂ ਜ਼ਿਆਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿਚ ਕੋਰੋਨਾ ਦੇ 48,401 ਨਵੇਂ ਮਰੀਜ਼ ਮਿਲੇ, ਜਦਕਿ 572 ਲੋਕਾਂ ਦੀ ਜਾਨ ਗਈ। ਜਿਸ ਕਾਰਨ ਮੌਤਾਂ ਦਾ ਅੰਕੜਾ ਵੱਧ ਕੇ 75,849 ਹੋ ਗਿਆ ਹੈ।


author

Tanu

Content Editor

Related News