ਭਾਰਤ ਦੀ ਵਿਦੇਸ਼ ਨੀਤੀ ਢਹਿ-ਢੇਰੀ ਹੋ ਗਈ : ਰਾਹੁਲ
Saturday, May 24, 2025 - 04:16 PM (IST)

ਨਵੀਂ ਦਿੱਲੀ (ਭਾਸ਼ਾ) - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਇਕ ਤਾਜ਼ਾ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਦੋਸ਼ ਲਾਇਆ ਕਿ ਭਾਰਤ ਦੀ ਵਿਦੇਸ਼ ਨੀਤੀ ਢਹਿ-ਢੇਰੀ ਹੋ ਗਈ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹਲ ਨੇ ਜੈਸ਼ੰਕਰ ਦੀ ਇਕ ਵਿਦੇਸ਼ੀ ਪੱਤਰਕਾਰ ਨਾਲ ਹੋਈ ਇੰਟਰਵਿਊ ਦੇ ਅੰਸ਼ਾਂ ਵਾਲਾ ਇਕ ਵੀਡੀਓ ਦੁਬਾਰਾ ਪੋਸਟ ਕੀਤਾ, ਜਿਸ ਨੂੰ ਕਾਂਗਰਸ ਨੇ ਆਪਣੇ ‘ਐਕਸ’ ਹੈਂਡਲ 'ਤੇ ਸਾਂਝਾ ਕੀਤਾ ਸੀ।
ਇਹ ਵੀ ਪੜ੍ਹੋ : ਸੁਹਾਗਰਾਤ 'ਤੇ ਲਾੜੇ ਦਾ 'ਸਰਪ੍ਰਾਈਜ਼' : ਕੋਲਡ ਡਰਿੰਕ 'ਚ ਬੀਅਰ ਤੇ ਭੰਗ ਮਿਲਾ ਲਾੜੀ ਨੂੰ ਪਿਲਾਈ, ਫਿਰ...
ਉਨ੍ਹਾਂ ਕਿਹਾ ਕਿ ਕੀ ‘ਜੇ. ਜੇ.’ (ਜੈਸ਼ੰਕਰ) ਦੱਸਣਗੇ ਕਿ ਭਾਰਤ ਨੂੰ ਪਾਕਿਸਤਾਨ ਨਾਲ ਕਿਉਂ ਜੋੜਿਆ ਗਿਆ ਹੈ? ਪਾਕਿਸਤਾਨ ਦੀ ਨਿੰਦਾ ਕਰਨ ’ਚ ਇਕ ਵੀ ਦੇਸ਼ ਨੇ ਸਾਡੀ ਹਮਾਇਤ ਕਿਉਂ ਨਹੀਂ ਕੀਤੀ? ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ 'ਵਿਚੋਲਗੀ' ਕਰਨ ਲਈ ਕਿਸ ਨੇ ਕਿਹਾ ਸੀ? ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਦੀ ਵਿਦੇਸ਼ ਨੀਤੀ ਢਹਿ-ਢੇਰੀ ਹੋ ਗਈ ਹੈ। ਜੈਸ਼ੰਕਰ ਦੀ ਇੰਟਰਵਿਊ ਦੇ ਕੁਝ ਅੰਸ਼ਾਂ ਦਾ ਵੀਡੀਓ ਸਾਂਝਾ ਕਰਦੇ ਹੋਏ ਕਾਂਗਰਸ ਨੇ ਕਿਹਾ ਕਿ ਉਨ੍ਹਾਂ ਦੀ ਜ਼ੁਬਾਨ ਕਿਉਂ ਲੜਖੜਾ ਰਹੀ ਹੈ?
ਇਹ ਵੀ ਪੜ੍ਹੋ : ਰੇਲਵੇ ਟਰੈਕ 'ਤੇ ਰੀਲ ਬਣਾ ਰਹੀ ਸੀ ਕੁੜੀ, ਅਚਾਨਕ ਆਈ Train, ਵਾਲ ਤੇ ਕੱਪੜੇ...(ਵੀਡੀਓ ਵਾਇਰਲ)
ਇਸ ਇੰਟਰਵਿਊ ’ਚ ਜੈਸ਼ੰਕਰ ਤੋਂ ਕਈ ਵਿਸ਼ਿਆਂ ’ਤੇ ਸਵਾਲ ਪੁੱਛੇ ਗਏ ਸਨ, ਜਿਨ੍ਹਾਂ ’ਚ ਅਮਰੀਕੀ 'ਵਿਚੋਲਗੀ' ਸੰਬੰਧੀ ਡੋਨਾਲਡ ਟਰੰਪ ਦੇ ਦਾਅਵੇ ਵੀ ਸ਼ਾਮਲ ਹਨ। ਕਾਂਗਰਸ ਦੇ ਰਾਸ਼ਟਰੀ ਸਕੱਤਰ ਗੌਰਵ ਪਾਂਡੇ ਤੇ ਕੁਝ ਪਾਰਟੀ ਨੇਤਾਵਾਂ ਨੇ ਕਿਹਾ ਕਿ ਰਾਹੁਲ ਵੱਲੋਂ ਜੈਸ਼ੰਕਰ ਲਈ ਵਰਤੇ ਗਏ ਗਏ ‘ਜੇ. ਜੇ.’ ਸ਼ਬਦ ਦਾ ਅਰਥ ‘ਜੈ ਚੰਦ ਜੈ ਸ਼ੰਕਰ’ ਹੈ। ਕੁਝ ਦਿਨ ਪਹਿਲਾਂ ਭਾਜਪਾ ਨੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ ਸੀ ਤੇ ਉਨ੍ਹਾਂ ਨੂੰ 'ਨਵੇਂ ਯੁੱਗ ਦਾ ‘ਮੀਰ ਜਾਫਰ’ ਕਿਹਾ ਸੀ। ਕਾਂਗਰਸ ਨੇ ਜਵਾਬੀ ਕਾਰਵਾਈ ਕਰਦਿਆਂ ਜੈਸ਼ੰਕਰ ਨੂੰ ਅੱਜ ਦੇ ਯੁੱਗ ਦਾ ਜੈਚੰਦ ਕਿਹਾ ਹੈ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
or Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।